ਸਿੰਗਾਪੁਰ: ਭਾਰਤੀ ਵਿਦਿਆਰਥੀ ਘੱਟ ਉਮਰ ਦੀ ਕੁੜੀ ਨਾਲ ਸਰੀਰਕ ਸਬੰਧ ਬਣਾਉਣ ਦੇ ਮਾਮਲੇ ''ਚ ਦੋਸ਼ੀ ਕਰਾਰ

Wednesday, Dec 13, 2017 - 01:50 PM (IST)

ਸਿੰਗਾਪੁਰ: ਭਾਰਤੀ ਵਿਦਿਆਰਥੀ ਘੱਟ ਉਮਰ ਦੀ ਕੁੜੀ ਨਾਲ ਸਰੀਰਕ ਸਬੰਧ ਬਣਾਉਣ ਦੇ ਮਾਮਲੇ ''ਚ ਦੋਸ਼ੀ ਕਰਾਰ

ਸਿੰਗਾਪੁਰ(ਭਾਸ਼ਾ)— ਸਿੰਗਾਪੁਰ ਵਿਚ ਭਾਰਤੀ ਮੂਲ ਦੇ ਇਕ ਵਿਦਿਆਰਥੀ ਨੂੰ ਪਿਛਲੇ ਸਾਲ ਮਈ ਵਿਚ ਘੱਟ ਉਮਰ ਦੀ ਵੇਸਵਾ ਨਾਲ ਸਬੰਧ ਬਣਾਉਣ ਅਤੇ ਉਸ ਨੂੰ ਭੁਗਤਾਨ ਨਾ ਦੇਣ ਦੇ ਮਾਮਲੇ ਵਿਚ 10 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਕ ਅੰਗ੍ਰੇਜੀ ਅਖਬਾਰ ਦੀ ਖਬਰ ਮੁਤਾਬਕ 25 ਸਾਲਾ ਹਰੀ ਕੁਮਾਰ ਅੰਪਾਲਗਨ ਨੂੰ 14 ਸਾਲ ਦੀ ਕੁੜੀ ਨਾਲ ਸਰੀਰਕ ਸਬੰਧ ਬਣਾਉਣ ਦਾ ਦੋਸ਼ੀ ਠਹਿਰਾਇਆ ਗਿਆ। ਕੁੜੀ ਨੇ ਦੱਸਿਆ ਸੀ ਕਿ ਉਹ ਨਕਦ ਰੁਪਏ ਲੈਣ ਦੇ ਬਦਲੇ ਵਿਚ ਸਰੀਰਕ ਸਬੰਧ ਬਣਾਉਣ ਲਈ ਮੰਨੀ ਸੀ।
ਜ਼ਿਲਾ ਜੱਜ ਕੇਨੇਥ ਯਾਪ ਨੇ ਕੱਲ ਭਾਵ ਮੰਗਲਵਾਰ ਨੂੰ ਹਰੀ ਨੂੰ ਡਾਂਟਦੇ ਹੋਏ ਕਿਹਾ, 'ਤੁਸੀਂ ਕੁੜੀ ਲਈ ਦਿਆ ਨਹੀਂ ਦਿਖਾਈ ਅਤੇ ਉਸ ਨੂੰ ਭੁਗਤਾਨ ਨਾ ਦੇ ਕੇ ਉਸ ਦੇ ਜ਼ਖਮਾਂ 'ਤੇ ਨਮਕ ਛਿੜਕਿਆ ਹੈ।' 3 ਦਿਨ ਤੱਕ ਚੱਲੇ ਮੁਕੱਦਮੇ ਵਿਚ ਹਰੀ ਨੂੰ 18 ਸਾਲ ਦੀ ਉਮਰ ਤੋਂ ਘੱਟ ਦੀ ਕੁੜੀ ਨਾਲ ਸਰੀਰਕ ਸਬੰਧ ਬਣਾਉਣ ਦਾ ਦੋਸ਼ੀ ਠਹਿਰਾਇਆ ਗਿਆ। ਕੁੜੀ ਨੇ ਸਰੀਰਕ ਸਬੰਧ ਬਣਾਉਣ ਦੀ ਪੇਸ਼ਕਸ਼ ਦਿੱਤੀ ਸੀ ਅਤੇ ਗੱਲਬਾਤ ਦੌਰਾਨ ਉਹ ਇਸ ਗੱਲ 'ਤੇ ਸਹਿਮਤ ਹੋਇਆ ਕਿ ਕੁੜੀ ਨੂੰ ਇਸ ਦੇ ਬਦਲੇ ਵਿਚ 70 ਸਿੰਗਾਪੁਰ ਡਾਲਰ ਦਿੱਤੇ ਜਾਣਗੇ ਪਰ ਉਸ ਨੂੰ ਭੁਗਤਾਨ ਨਹੀਂ ਕੀਤਾ ਗਿਆ।


Related News