ਸਿੰਗਾਪੁਰ : 5 ਦਿਨ ਦੀ ਸਜ਼ਾ ਕੱਟਣ ਮਗਰੋਂ ਭਾਰਤੀ ਸ਼ਖਸ ਨੂੰ ਭੇਜਿਆ ਜਾਵੇਗਾ ਵਾਪਸ
Tuesday, Mar 30, 2021 - 05:30 PM (IST)
ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਟਰੱਕ ਡਰਾਈਵਰ ਦੇ ਤੌਰ 'ਤੇ ਕੰਮ ਕਰਨ ਵਾਲੇ ਇਕ ਭਾਰਤੀ ਵਿਅਕਤੀ ਨੂੰ ਹਾਦਸੇ ਦੇ ਮਾਮਲੇ ਵਿਚ 5 ਦਿਨ ਦੀ ਸਜ਼ਾ ਭੁਗਤਣ ਦੇ ਬਾਅਦ ਵਾਪਸ ਭਾਰਤ ਭੇਜ ਦਿੱਤਾ ਜਾਵੇਗਾ। ਭਾਰਤੀ ਨਾਗਰਿਕ ਰਾਸੂ ਐਡੀਸ਼ਨ ਰਾਜਾ (35) ਦੇ ਟਰੱਕ ਤੋਂ ਇਕ ਮੋਟਰਸਾਈਕਲ ਸਵਾਰ ਉਸ ਸਮੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ ਜਦੋਂ ਰਾਜਾ ਨੇ ਇਕ ਸਾਈਕਲ ਸਵਾਰ ਨੂੰ ਆਪਣੇ ਟਰੱਕ ਦੀ ਚਪੇਟ ਵਿਚ ਆਉਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਸੀ।
ਪੜ੍ਹੋ ਇਹ ਅਹਿਮ ਖਬਰ - ਬਿਹਾਰ, ਝਾਰਖੰਡ 'ਚ ਸਿਹਤ ਸੇਵਾਵਾਂ ਲਈ ਭਾਰਤੀ-ਅਮਰੀਕੀ ਜੋੜੇ ਨੇ ਦਿੱਤੇ 1 ਕਰੋੜ ਰੁਪਏ
ਟੁਡੇ ਅਖ਼ਬਾਰ ਵਿਚ ਪ੍ਰਕਾਸ਼ਿਤ ਇਕ ਖ਼ਬਰ ਦੇ ਮੁਤਾਬਕ, ਸੋਮਵਾਰ ਨੂੰ ਰਾਜਾ ਨੂੰ 2 ਸਾਲ ਤੱਕ ਕੋਈ ਗੱਡੀ ਚਲਾਉਣ ਦੇ ਅਯੋਗ ਕਰਾਰ ਦਿੱਤਾ ਗਿਆ। ਅਖ਼ਬਾਰ ਮੁਤਾਬਕ ਰਾਜਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਹਨਾਂ ਦਾ ਕਲਾਈਂਟ ਸਜ਼ਾ ਪੂਰੀ ਕਰਨ ਦੇ ਬਾਅਦ ਆਪਣੇ ਦੇਸ਼ ਚਲਾ ਜਾਵੇਗਾ। ਅਦਾਲਤ ਨੇ ਰਾਜਾ ਨੂੰ 26 ਸਾਲਾ ਮਲੇਸ਼ੀਆਈ ਨਾਗਰਿਕ ਮੁਹੰਮਦ ਨੋਰਾਨਿਸ ਇਸਾ ਨੂੰ ਲਾਪਰਵਾਹੀ ਕਾਰਨ ਜ਼ਖਮੀ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ। ਇਹ ਹਾਦਸਾ 8 ਅਗਸਤ, 2019 ਨੂੰ ਵਾਪਰਿਆ ਸੀ।