ਸਿੰਗਾਪੁਰ: ਭਾਰਤੀ ਮੂਲ ਦੀ ਮਹਿਲਾ ਕਰਮਚਾਰੀ ਚੋਰੀ ਅਤੇ ਧੋਖਾਧੜੀ ਦੀ ਦੋਸ਼ੀ, ਲੱਗਾ ਭਾਰੀ ਜੁਰਮਾਨਾ

06/13/2022 5:55:27 PM

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਦੇ ਇੱਕ ਨਰਸਿੰਗ ਹੋਮ ਵਿੱਚ ਕੰਮ ਕਰਨ ਵਾਲੀ ਭਾਰਤੀ ਮੂਲ ਦੀ ਮਹਿਲਾ ਕਰਮਚਾਰੀ ਨੂੰ ਸੋਮਵਾਰ ਨੂੰ 4,000 ਸਿੰਗਾਪੁਰੀ ਡਾਲਰ ਦਾ ਜੁਰਮਾਨਾ ਲਗਾਇਆ ਗਿਆ। ਉਸ ਨੂੰ ਪਹਿਲਾਂ ਸਿੰਗਾਪੁਰ ਦੇ ਇਕ ਬਜ਼ੁਰਗ ਵਿਅਕਤੀ ਨਾਲ ਧੋਖਾਧੜੀ ਅਤੇ ਚੋਰੀ ਦਾ ਦੋਸ਼ੀ ਠਹਿਰਾਇਆ ਗਿਆ ਸੀ। ਖ਼ਬਰਾਂ ਮੁਤਾਬਕ 59 ਸਾਲਾ ਲਤਾ ਨਾਰਾਇਣਨ ਨੇ ਉਸ ਬਜ਼ੁਰਗ ਵਿਅਕਤੀ ਦਾ ਏ.ਟੀ.ਐਮ. ਕਾਰਡ ਚੋਰੀ ਕਰ ਲਿਆ, ਜਿਸ ਦੀ ਦੇਖਭਾਲ ਦੀ ਜ਼ਿੰਮੇਵਾਰੀ ਉਸ ਨੂੰ ਦਿੱਤੀ ਗਈ ਸੀ। ਔਰਤ ਨੇ ਉਕਤ ਏ.ਟੀ.ਐਮ ਕਾਰਡ ਤੋਂ ਇਕ ਹਜ਼ਾਰ ਸਿੰਗਾਪੁਰੀ ਡਾਲਰ ਕਢਵਾ ਲਏ। ਫਿਰ ਉਸ ਨੇ ਸੁਪਰਮਾਰਕੀਟ ਵਿੱਚ ਜਾ ਕੇ ਕਾਰਡ ਨਾਲ ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਖਰੀਦਦਾਰੀ ਵੀ ਕੀਤੀ। 

ਦ ਸਟ੍ਰੇਟ ਟਾਈਮਜ਼ ਦੇ ਅਨੁਸਾਰ ਸਜ਼ਾ ਸੁਣਾਉਣ ਸਮੇਂ ਲਤਾ ਖ਼ਿਲਾਫ਼ ਦੋ ਹੋਰ ਸਮਾਨ ਦੋਸ਼ਾਂ 'ਤੇ ਵੀ ਵਿਚਾਰ ਕੀਤਾ ਗਿਆ ਸੀ। ਅਦਾਲਤ 'ਚ ਹੋਈ ਸੁਣਵਾਈ ਮੁਤਾਬਕ ਸਾਲ 2019 'ਚ ਲਤਾ ਵੁਡਲੈਂਡਸ ਕੇਅਰ ਹੋਮ 'ਚ ਸਿਹਤ ਸਹਾਇਕ ਸੀ ਅਤੇ ਉਸ ਨੂੰ ਇਸ ਮਾਮਲੇ 'ਚ ਪੀੜਤ 65 ਸਾਲਾ ਬਜ਼ੁਰਗ ਵਿਅਕਤੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਵਿਅਕਤੀ ਦੀ ਜਨਵਰੀ 2021 ਵਿੱਚ ਮੌਤ ਹੋ ਗਈ ਸੀ। ਦਸਤਾਵੇਜ਼ਾਂ ਦੇ ਅਨੁਸਾਰ ਸਾਲ 2019 ਵਿੱਚ ਕਿਸੇ ਸਮੇਂ ਵਿਅਕਤੀ ਏ.ਟੀ.ਐਮ. ਦਾ ਪਿੰਨ ਭੁੱਲ ਗਿਆ ਸੀ ਅਤੇ ਲਤਾ ਹਸਪਤਾਲ ਦੇ ਨਿਯਮਿਤ ਘੰਟਿਆਂ ਬਾਅਦ ਉਸ ਵਿਅਕਤੀ ਨਾਲ ਨਵਾਂ ਪਿੰਨ ਲੈਣ ਲਈ ਗਈ ਸੀ। ਵਿਅਕਤੀ ਨੇ ਨਵਾਂ ਪਿੰਨ ਲੈਣ ਤੋਂ ਬਾਅਦ ਸੁਰੱਖਿਅਤ ਰੱਖਣ ਲਈ ਲਤਾ ਨੂੰ ਏ.ਟੀ.ਐਮ. ਕਾਰਡ ਦਿੱਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਕੁਵੈਤ 'ਚ ਨੂਪੁਰ ਖ਼ਿਲਾਫ਼ ਪ੍ਰਦਰਸ਼ਨ ਪ੍ਰਵਾਸੀਆਂ ਨੂੰ ਪਿਆ ਮਹਿੰਗਾ, ਵੀਜ਼ੇ ਰੱਦ ਅਤੇ ਕੀਤਾ ਜਾਵੇਗਾ ਡਿਪੋਰਟ

ਸਰਕਾਰੀ ਵਕੀਲਾਂ ਨੇ ਦੱਸਿਆ ਕਿ 21 ਨਵੰਬਰ 2019 ਨੂੰ ਲਤਾ ਨੇ 1000 ਸਿੰਗਾਪੁਰੀ ਡਾਲਰ ਕਢਵਾਉਣ ਲਈ ਕਾਰਡ ਦੀ ਵਰਤੋਂ ਕੀਤੀ ਅਤੇ ਇਸ ਤਰ੍ਹਾਂ ਚੋਰੀ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਦੋਸ਼ੀ ਔਰਤ ਨੇ ਇਸੇ ਕਾਰਡ ਨਾਲ 25 ਨਵੰਬਰ 2019 ਨੂੰ ਸੁਪਰਮਾਰਕੀਟ ਤੋਂ 73 ਸਿੰਗਾਪੁਰੀ ਡਾਲਰਾਂ ਦੀ ਖਾਣ-ਪੀਣ ਦੀ ਖਰੀਦਦਾਰੀ ਕੀਤੀ। ਇਹ ਮਾਮਲਾ 27 ਨਵੰਬਰ, 2019 ਨੂੰ ਸਾਹਮਣੇ ਆਇਆ, ਜਦੋਂ ਪੀੜਤ ਨੇ ਪੁਲਸ ਕੋਲ ਏ.ਟੀ.ਐਮ. ਕਾਰਡ ਗੁੰਮ ਹੋਣ ਅਤੇ ਅਣਅਧਿਕਾਰਤ ਤੌਰ 'ਤੇ ਪੈਸੇ ਕਢਵਾਉਣ ਦੀ ਸ਼ਿਕਾਇਤ ਦਰਜ ਕਰਵਾਈ।

ਪੜ੍ਹੋ ਇਹ ਅਹਿਮ ਖ਼ਬਰ- ਅਜੀਬ ਬੀਮਾਰੀ ਕਾਰਨ ਮੁੜਿਆ ਸੀ ਮੁੰਡੇ ਦਾ ਸਰੀਰ, ਇੰਝ ਮਿਲੀ ਨਵੀਂ ਜ਼ਿੰਦਗੀ


Vandana

Content Editor

Related News