ਸਿੰਗਾਪੁਰ: ਭਾਰਤੀ ਮੂਲ ਦੇ ਵਿਅਕਤੀ ''ਤੇ ਲੱਗਾ ਪਤਨੀ ਨੂੰ ਮਾਰਨ ਦਾ ਦੋਸ਼

01/01/2018 5:02:09 PM

ਸਿੰਗਾਪੁਰ(ਭਾਸ਼ਾ)— ਸਿੰਗਾਪੁਰ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ 'ਤੇ ਆਪਣੀ ਪਤਨੀ 'ਤੇ ਚਾਕੂ ਨਾਲ ਹਮਲਾ ਕਰ ਕੇ ਮਾਰਨ ਦਾ ਅੱਜ ਦੋਸ਼ ਲਗਾਇਆ ਗਿਆ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜਯਸੇਲਨ ਐਨ. ਚੰਦਰਸੇਗਰ (29) ਨੇ ਆਪਣੀ ਪਤਨੀ ਮਯੂਰੀ ਕ੍ਰਿਸ਼ਣਾ ਕੁਮਾਰ (26) ਦੇ ਪੇਟ ਵਿਚ 2 ਵਾਰ ਅਤੇ ਪਿੱਠ ਦੇ ਹੇਠਲੇ ਹਿੱਸੇ ਵਿਚ 2 ਵਾਰ ਚਾਕੂ ਨਾਲ ਹਮਲਾ ਕੀਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
ਇਕ ਰਿਪੋਰਟ ਮੁਤਾਬਕ ਜਯਸੇਲਨ ਨੇ ਕਥਿਤ ਰੂਪ ਨਾਲ ਮਯੂਰੀ ਦੇ ਪੇਟ ਵਿਚ 2 ਵਾਰ ਅਤੇ ਪਿੱਠ ਦੇ ਹੇਠਲੇ ਹਿੱਸੇ ਵਿਚ 2 ਵਾਰ ਚਾਕੂ ਨਾਲ ਹਮਲਾ ਕੀਤਾ, ਜਿਸ ਉਹ ਗੰਭੀਰ ਜ਼ਖਮੀ ਹੋ ਗਈ। ਜਯਸੇਲਨ ਨੇ ਹਾਲਾਂਕਿ ਕਿਹਾ ਕਿ ਉਸ ਨੇ ਆਪਣੀ ਪਤਨੀ ਨੂੰ 2 ਵਾਰ ਤੋਂ ਜ਼ਿਆਦਾ ਚਾਕੂ ਨਹੀਂ ਮਾਰਿਆ। ਤਮਿਲ ਦੁਭਾਸ਼ੀਆ ਜ਼ਰੀਏ ਜਯਸੇਲਨ ਨੇ ਅਦਾਲਤ ਨੂੰ ਦੱਸਿਆ, 'ਮਯੂਰੀ ਮੇਰੀ ਪਤਨੀ ਹੈ। ਮੈਂ ਸਵੀਕਾਰ ਕਰਦਾ ਹਾਂ ਕਿ ਉਸ (ਮਯੂਰੀ) ਨਾਲ ਮੈਂ ਜੋ ਕੀਤਾ ਉਹ ਗਲਤ ਸੀ। ਮੈਂ ਸਿਰਫ ਉਸ ਨੂੰ 2 ਵਾਰ ਚਾਕੂ ਮਾਰਿਆ।' ਇਸ ਘਟਨਾ ਦਾ ਇਕ ਵਿਅਕਤੀ ਨੇ ਵੀਡੀਓ ਵੀ ਬਣਾ ਲਿਆ ਅਤੇ ਉਸ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ। ਇਹ ਘਟਨਾ 30 ਦਸੰਬਰ ਨੂੰ ਹੋਈ ਸੀ। ਪੁਲਸ ਨੇ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ।
ਰਿਪੋਰਟ ਮੁਤਾਬਕ ਮਯੂਰੀ ਆਪਣੇ ਪਤੀ ਤੋਂ ਵੱਖ ਸੀ ਅਤੇ ਘਟਨਾ ਸਮੇਂ ਉਹ ਕਿਸੇ ਹੋਰ ਵਿਅਕਤੀ ਨਾਲ ਜਾ ਰਹੀ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਜਯਸੇਲਨ ਤਣਾਅਗ੍ਰਸਤ ਸੀ ਅਤੇ ਉਹ ਮਾਨਸਿਕ ਸਿਹਤ ਸੰਸਥਾ (ਆਈ. ਐਮ. ਐਚ) ਦਾ ਮਰੀਜ ਵੀ ਰਿਹਾ ਹੈ। ਜਯਸੇਲਨ ਨੂੰ ਮਨੋਵਿਗਿਆਨਕ ਜਾਂਚ ਲਈ 2 ਹਫਤੇ ਲਈ ਆਈ. ਐਮ. ਐਚ ਭੇਜਿਆ ਜਾਵੇਗਾ ਅਤੇ 15 ਜਨਵਰੀ ਨੂੰ ਅਦਾਲਤ ਵਿਚ ਲਿਆਇਆ ਜਾਵੇਗਾ। ਜੇਕਰ ਉਸ ਨੂੰ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ 15 ਸਾਲ ਦੀ ਜੇਲ ਹੋ ਸਕਦੀ ਹੈ। ਉਸ 'ਤੇ ਜ਼ੁਰਮਾਨਾ ਵੀ ਲਗਾਇਆ ਜਾ ਸਕਦਾ ਹੈ।


Related News