ਸਿੰਗਾਪੁਰ ''ਚ ਕੋਰੋਨਾ ਵਾਇਰਸ ਦੇ 313 ਨਵੇਂ ਮਾਮਲੇ ਆਏ ਸਾਹਮਣੇ
Sunday, Aug 02, 2020 - 05:26 PM (IST)

ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 313 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਦੇਸ਼ ਵਿਚ ਇਸ ਵਾਇਰਸ ਨਾਲ ਪੀੜਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 52 825 ਹੋ ਗਈ। ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ।
ਮੰਤਰਾਲਾ ਨੇ ਦੱਸਿਆ ਕਿ ਇਨ੍ਹਾਂ ਵਿਚੋਂ 5 ਲੋਕ ਬਾਹਰੋਂ ਆਏ ਹਨ ਅਤੇ ਸਿੰਗਾਪੁਰ ਪੁੱਜਣ ਦੇ ਬਾਅਦ ਉਨ੍ਹਾਂ ਨੂੰ ਘਰਾਂ ਵਿਚ ਹੀ ਰਹਿਣ ਦੇ ਹੁਕਮ ਜ਼ਾਰੀ ਕੀਤੇ ਗਏ ਹਨ। ਇਸ ਨੇ ਦੱਸਿਆ ਕਿ ਹੁਣ 117 ਮਰੀਜ਼ ਹਸਪਤਾਲਾਂ ਵਿਚ ਹਨ, ਜਦੋਂਕਿ 5,628 ਲੋਕਾਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਹੈ। ਸਿੰਗਾਪੁਰ ਵਿਚ ਹੁਣ ਤੱਕ 46,740 ਮਰੀਜ਼ ਇਸ ਤੋਂ ਠੀਕ ਹੋ ਚੁੱਕੇ ਹਨ । ਇਸ ਤੋਂ ਪਹਿਲਾਂ ਸਿੰਗਾਪੁਰ ਵਿਚ ਸ਼ਨੀਵਾਰ ਨੂੰ ਕੋਰੋਨਾ ਵਾਇਸ ਇਨਫੈਕਸ਼ਨ ਦੇ 307 ਮਾਮਲੇ ਸਾਹਮਣੇ ਆਏ ਸਨ।