ਸਿੰਗਾਪੁਰ ''ਚ ਭਾਰਤ ਤੋਂ ਪਰਤੀ ਬੀਬੀ ''ਚ ਕੋਵਿਡ-19 ਦੀ ਪੁਸ਼ਟੀ

Thursday, Jul 30, 2020 - 04:38 PM (IST)

ਸਿੰਗਾਪੁਰ ''ਚ ਭਾਰਤ ਤੋਂ ਪਰਤੀ ਬੀਬੀ ''ਚ ਕੋਵਿਡ-19 ਦੀ ਪੁਸ਼ਟੀ

ਸਿੰਗਾਪੁਰ (ਭਾਸ਼ਾ) : ਭਾਰਤ ਤੋਂ ਸਿੰਗਾਪੁਰ ਪਰਤੀ 36 ਸਾਲ ਬੀਬੀ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਸਿਹਤ ਮੰਤਰਾਲਾ ਨੇ ਦੱਸਿਆ ਕਿ ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 51,809 ਹੋ ਗਈ ਹੈ। ਸਿੰਗਾਪੁਰ ਵਿਚ ਬਾਹਰੋਂ ਆਏ 3 ਵਿਅਕਤੀਆਂ ਵਿਚ ਬੁੱਧਵਾਰ ਨੂੰ ਕੋਰੋਨਾ ਦੀ ਪੁਸ਼ਟੀ ਹੋਈ।  ਇਨ੍ਹਾਂ ਵਿਚ ਉਕਤ ਬੀਬੀ ਵੀ ਸ਼ਾਮਲ ਹੈ।

ਇਨ੍ਹਾਂ ਮਰੀਜ਼ਾਂ ਨੂੰ ਘਰ ਵਿਚ ਇਕਾਂਤਵਾਸ ਵਿਚ ਰਹਿਣ ਨੂੰ ਕਿਹਾ ਗਿਆ ਹੈ। ਬੀਬੀ ਸਿੰਗਾਪੁਰ ਦੀ ਨਾਗਰਿਕ ਹੈ ਅਤੇ 17 ਜੁਲਾਈ ਨੂੰ ਭਾਰਤ ਤੋਂ ਆਈ ਸੀ। ਸਿੰਗਾਪੁਰ ਵਿਚ ਵੀਰਵਾਰ ਨੂੰ ਕੋਰੋਨਾ ਦੇ 278 ਨਵੇਂ ਮਾਮਲੇ ਸਾਹਮਣੇ ਆਏ। ਸਿਹਤ ਮੰਤਰਾਲਾ ਅਨੁਸਾਰ ਹੁਣ ਤੱਕ ਦੇਸ਼ ਵਿਚ 51,809 ਮਾਮਲੇ ਸਾਹਮਣੇ ਆ ਚੁੱਕੇ ਹਨ। ਮੰਤਰਾਲਾ ਅਨੁਸਾਰ ਬੁੱਧਵਾਰ ਨੂੰ 205 ਮਰੀਜ ਠੀਕ ਹੋ ਗਏ। ਸਿੰਗਾਪੁਰ ਵਿਚ ਹੁਣ ਤੱਕ ਕੋਵਿਡ-19 ਦੇ 46,098 ਮਰੀਜ਼ ਠੀਕ ਹੋ ਚੁੱਕੇ ਹਨ। ਹੁਣ ਤੱਕ ਇਸ ਮਹਾਮਾਰੀ ਨਾਲ 27 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

cherry

Content Editor

Related News