ਸਿੰਗਾਪੁਰ ''ਚ ਕੋਵਿਡ-19 ਦੇ ਮਾਮਲੇ 36,000 ਦੇ ਪਾਰ

06/03/2020 5:25:46 PM

ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਵਿਚ ਕੋਰੋਨਾ ਵਾਇਰਸ ਦੇ 569 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਵਿਚ ਇਸ ਘਾਤਕ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਬੁੱਧਵਾਰ ਨੂੰ 36,000 ਦੇ ਪਾਰ ਪਹੁੰਚ ਗਈ। ਇਨ੍ਹਾਂ ਵਿਚੋਂ ਜ਼ਿਆਦਾਤਰ ਡੋਰਮੇਟਰੀ ਵਿੱਚ ਰਹਿਣ ਵਾਲੇ ਵਿਦੇਸ਼ੀ ਕਾਮੇ ਹਨ।

ਸਿਹਤ ਮੰਤਰਾਲਾ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ 569 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਹੀ ਦੇਸ਼ ਵਿਚ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 36,405 ਹੋ ਗਈ। ਇਨ੍ਹਾਂ ਵਿਚੋਂ ਇਕ ਸਿੰਗਾਪੁਰ ਦਾ ਨਾਗਰਿਕ ਜਾਂ ਸਥਾਈ ਨਿਵਾਸੀ (ਵਿਦੇਸ਼ੀ) ਹੈ, ਜਦੋਂਕਿ 6 ਉਹ ਵਿਦੇਸ਼ੀ ਹਨ ਜਿਨ੍ਹਾਂ ਕੋਲ ਕੰਮ ਕਰਨ ਦੇ ਪਾਸ ਹਨ। ਉਸ ਨੇ ਦੱਸਿਆ ਕਿ ਹੋਰ ਸਾਰੇ ਪੀੜਤ ਇੱਥੇ ਕੰਮ ਕਰਨ ਵਾਲੇ ਉਹ ਲੋਕ ਹਨ, ਜੋ ਡੋਰਮੇਟਰੀ ਵਿਚ ਰਹਿੰਦੇ ਹਨ। ਡੋਰਮੇਟਰੀ ਉਨ੍ਹਾਂ ਜਗ੍ਹਾਵਾਂ ਨੂੰ ਕਿਹਾ ਜਾਂਦਾ ਹੈ ਜਿੱਥੇ ਮਕਾਨਾਂ ਵਿਚ ਇਕੱਠੇ ਕਈ ਲੋਕ ਰਹਿੰਦੇ ਹਨ। ਦੇਸ਼ ਵਿਚ ਡੋਰਮੇਟਰੀ ਵਿਚ ਰਹਿਣ ਵਾਲੇ ਲੋਕਾਂ ਵਿਚ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।

ਇਸ ਦੌਰਾਨ ਚੈਨਲ ਨਿਊਜ ਏਸ਼ੀਆ ਦੀ ਖਬਰ ਅਨੁਸਾਰ ਮੈਨਪਾਵਰ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਪਿਛਲੇ 3 ਸਾਲਾਂ ਦੌਰਾਨ ਵਿਦੇਸ਼ੀ ਕਾਮੇ ਹੋਸਟਲ ਸੰਚਾਲਕਾਂ ਨੇ ਸਾਲ ਵਿਚ ਲਗਭਗ 80 ਵਾਰ ਹੋਸਟਲ ਪ੍ਰਬੰਧਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ। ਮੰਤਰਾਲਾ ਨੇ ਕਿਹਾ ਕਿ ਇਨ੍ਹਾਂ ਵਿਚੋਂ ਲਗਭਗ 60 ਫ਼ੀਸਦੀ ਮਾਮਲੇ ਮਾਮੂਲੀ ਉਲੰਘਣ ਦੇ ਸਨ, ਜਿਵੇਂ ਕਿ ਡੋਰਮੇਟਰੀ ਵਿਚ ਸਫਾਈ ਦੀ ਕਮੀ।


cherry

Content Editor

Related News