ਕਿਸਾਨ ਅੰਦੋਲਨ ਨੂੰ ਕੁਚਲਣ ਲਈ ਕੇਂਦਰ ਸਰਕਾਰ ਮਨੁੱਖਤਾ ਦਾ ਘਾਣ ਕਰ ਰਹੀ ਹੈ :  ਸਿੱਖਸ ਆਫ ਅਮਰੀਕਾ

Friday, Feb 05, 2021 - 06:12 PM (IST)

ਕਿਸਾਨ ਅੰਦੋਲਨ ਨੂੰ ਕੁਚਲਣ ਲਈ ਕੇਂਦਰ ਸਰਕਾਰ ਮਨੁੱਖਤਾ ਦਾ ਘਾਣ ਕਰ ਰਹੀ ਹੈ :  ਸਿੱਖਸ ਆਫ ਅਮਰੀਕਾ

ਵਾਸ਼ਿੰਗਟਨ (ਰਾਜ ਗੋਗਨਾ): ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ, ਉਪ-ਚੇਅਰਮੈਨ ਸ: ਬਲਜਿੰਦਰ ਸਿੰਘ ਸ਼ੰਮੀ ਜੋ ਸਿੱਖ ਐਸ਼ੋਸੀਏਸ਼ਨ ਗੁਰੂ ਘਰ ਬਾਲਟੀਮੋਰ ਗੁਰੂ ਘਰ ਦੇ ਸਾਬਕਾ ਚੇਅਰਮੈਨ ਹਨ, ਨੇ ਦਿੱਲੀ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਦੇ ਚੱਲਦਿਆਂ ਇਕ ਬਿਆਨ ਜਾਰੀ ਕੀਤਾ। ਉਹਨਾਂ ਮੁਤਾਬਕ, ਭਾਰਤ ਸਰਕਾਰ ਕਿਸਾਨੀ ਅੰਦੋਲਨ ਨੂੰ ਕੁਚਲਣ ਦੇ ਰਾਹ 'ਤੇ ਤੁਰ ਪਈ ਹੈ ਅਤੇ ਮਨੁੱਖਤਾ ਦਾ ਘਾਣ ਕਰ ਰਹੀ ਹੈ। 

PunjabKesari

ਇੰਨਾਂ ਸਿੱਖ ਆਗੂਆਂ ਨੇ ਕਿਹਾ ਕਿ ਭਾਰਤ ਇਕ ਲੋਕਤੰਤਰ ਦੇਸ਼ ਹੈ ਜਿੱਥੇ ਹਰੇਕ ਵਰਗ ਦੇ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ। ਪ੍ਰੰਤੂ ਕੇਂਦਰ ਦੀ ਸਰਕਾਰ ਵੱਲੋ ਕਿਸਾਨਾਂ 'ਤੇ ਥੋਪੇ ਗਏ ਤਿੰਨ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਸ਼ੁਰੂਆਤ ਵਿਚ ਪੰਜਾਬ ਤੋਂ ਦਿੱਲੀ ਜਾਣ ਦੇ ਫ਼ੈਸਲੇ 'ਤੇ ਕੇਂਦਰ ਸਰਕਾਰ ਦੀ ਸ਼ੈਅ 'ਤੇ ਪਹਿਲੇ ਹਰਿਆਣਾ ਦੀ ਖੱਟੜ ਸਰਕਾਰ ਵੱਲੋ ਕਿਸਾਨਾਂ ਦਾ ਰਸਤਾ ਰੋਕਿਆ ਗਿਆ। ਹੁਣ ਜਦੋਂ ਕਿਸਾਨ ਬਾਰਡਰਾਂ 'ਤੇ ਪਹੁੰਚੇ ਹਨ ਤਾਂ ਉਹਨਾਂ ਨੂੰ ਖਦੇੜਣ ਲਈ ਉਹਨਾਂ ਨਾਲ ਅਣਮਨੁੱਖੀ ਤਰੀਕਾ ਵਰਤਿਆ ਜਾ ਰਿਹਾ ਹੈ। ਇੰਨਾਂ ਸਿੱਖ ਆਗੂਆਂ ਨੇ ਇਹ ਵੀ ਕਿਹਾ ਕਿ ਲਾਲ ਕਿਲੇ ਉੱਤੇ ਲਹਿਰਾਏ ਗਏ ਕੇਸਰੀ ਝੰਡੇ ਨੂੰ ਇਕ ਆਧਾਰ ਬਣਾ ਕੇ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਣਾ ਚਾਹੁੰਦੀ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਭਾਰਤ ਦੀ ਮੰਗ, ਡਿਪਲੋਮੈਟਿਕ ਮਿਸ਼ਨਾਂ ਦੀ ਸੁਰੱਖਿਆ ਯਕੀਨੀ ਬਣਾਵੇ ਕੈਨੇਡਾ

ਸਰਕਾਰ ਕਿਸਾਨਾਂ 'ਤੇ ਮਨੁੱਖੀ ਤਸ਼ਦੱਦ ਢਾਹ ਰਹੀ ਹੈ। ਪੌਪ ਸਟਾਰ ਰਿਹਾਨਾ ਅਤੇ ਵਾਤਾਵਰਣ ਕਾਰਕੁੰਨ ਗ੍ਰੇਟਾ 'ਤੇ ਮੋਦੀ ਸਰਕਾਰ ਦੀ ਦਖਲਅੰਦਾਜ਼ੀ ਤਾਹਿਤ ਦਿੱਲੀ ਪੁਲਸ ਵੱਲੋਂ ਪਰਚੇ ਦਰਜ ਕਰਨ ਦੀ ਵੀ ਨਿਖੇਧੀ ਕੀਤੀ ਅਤੇ ਇਸ ਨੂੰ ਸਰਕਾਰ ਦੀ ਬੁਖਲਾਹਟ ਭਰੀ ਕਾਰਵਾਈ ਕਰਾਰ ਦਿੱਤਾ। ਮੋਰਚੇ 'ਤੇ ਬੈਠੇ ਬੱਚੇ, ਬੀਬੀਆਂ ਅਤੇ ਪਰਿਵਾਰਾਂ ਸਮੇਤ ਬੈਠੇ ਕਿਸਾਨਾਂ ਜਿੰਨਾਂ ਨੂੰ ਵੋਟਾਂ ਵੇਲੇ ਅੰਨਦਾਤਾ ਕਿਹਾ ਜਾਂਦਾ ਸੀ, ਦਾ ਬਿਜਲੀ, ਪਾਣੀ ਅਤੇ ਨੈੱਟ ਦੀਆਂ ਸੇਵਾਵਾਂ ਬੰਦ ਕਰਨਾ ਕਿਰਤੀ ਲੋਕਾਂ ਨਾਲ ਦੁਸ਼ਮਣੀ ਵਾਲੇ ਰਿਸ਼ਤੇ ਦੀ ਨਿਸ਼ਾਨੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News