ਆਸਟ੍ਰੇਲੀਆ ਦੀ ਰਾਜਧਾਨੀ 'ਚ ਸਿੱਖਾਂ ਨੂੰ ਮਿਲੀ ਇਹ ਛੋਟ, ਬਾਗੋਬਾਗ ਹੋਏ ਸਿੱਖ

01/23/2020 12:16:12 PM

ਕੈਨਬਰਾ— ਆਸਟ੍ਰੇਲੀਆ 'ਚ ਰਹਿ ਰਹੇ ਸਿੱਖ ਭਾਈਚਾਰੇ ਲਈ ਖੁਸ਼ੀ ਦੀ ਖਬਰ ਹੈ ਕਿ ਹੁਣ ਉਨ੍ਹਾਂ ਨੂੰ ਰਾਜਧਾਨੀ ਕੈਨਬਰਾ 'ਚ ਬਿਨਾਂ ਹੈਲਮਟ ਪਾਏੇ ਸਾਈਕਲ ਚਲਾਉਣ ਦੀ ਇਜਾਜ਼ਤ ਮਿਲ ਗਈ ਹੈ। ਕੈਨਬਰਾ ਸਰਕਾਰ ਨੇ ਸਿੱਖ ਅਤੇ ਮੁਸਲਿਮ ਭਾਈਚਾਰੇ ਨੂੰ ਇਹ ਛੋਟ ਦਿੱਤੀ ਹੈ ਕਿ ਉਹ ਸਿਰ ਢੱਕਣ ਵਾਲੇ ਧਾਰਮਿਕ ਚਿੰਨ੍ਹ ਪਾ ਕੇ ਬਿਨਾ ਹੈਲਮਟ ਦੇ ਸਾਈਕਲ ਚਲਾ ਸਕਦੇ ਹਨ। ਏ. ਸੀ. ਟੀ. ਸੜਕ ਮੰਤਰੀ ਸ਼ੇਨ ਰੈਟਨਬਰੀ ਨੇ ਕਿਹਾ ਕਿ ਨਵਾਂ ਕਾਨੂੰਨ ਸਿੱਖਾਂ ਲਈ ਵਿਸ਼ੇਸ਼ ਮਹੱਤਵਪੂਰਨ ਹੈ ਕਿਉਂਕਿ ਦਸਤਾਰ ਦੇ ਉੱਪਰ ਦੀ ਹੈਲਮਟ ਪਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ।


ਇੱਥੇ ਰਹਿ ਰਹੇ ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਹੈ ਪਰ ਉਨ੍ਹਾਂ ਦੀ ਇੱਛਾ ਹੈ ਕਿ ਇਹ ਛੋਟ ਪੂਰੇ ਦੇਸ਼ 'ਚ ਲਾਗੂ ਹੋਵੇ। ਤੁਹਾਨੂੰ ਦੱਸ ਦਈਏ ਕਿ ਨਿਊ ਸਾਊਥ ਵੇਲਜ਼ 'ਚ ਬਿਨਾਂ ਹੈਲਮਟ ਸਾਈਕਲ ਚਲਾਉਣ 'ਤੇ 344 ਡਾਲਰ ਜੁਰਮਾਨਾ ਲੱਗਦਾ ਹੈ। ਇੱਥੋਂ ਦੀ ਸਰਕਾਰ ਅੱਗੇ ਕਈ ਵਾਰ ਇਸ ਸਬੰਧੀ ਅਪੀਲ ਕੀਤੀ ਗਈ ਹੈ ਪਰ ਅਜੇ ਤਕ ਇਸ ਨੂੰ ਮੰਨਿਆ ਨਹੀਂ ਗਿਆ। ਇਹ ਛੋਟ ਉਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਜੋ ਆਪਣੇ ਸਿਰ 'ਤੇ ਧਾਰਮਿਕ ਚਿੰਨ੍ਹ ਪਾਏ ਬਿਨਾ ਸਾਈਕਲ ਚਲਾਉਣਗੇ। ਜ਼ਿਕਰਯੋਗ ਹੈ ਕਿ ਇਸ ਛੋਟ ਨਾਲ ਲੋਕ ਗੱਡੀਆਂ ਦੀ ਥਾਂ ਸਾਈਕਲਾਂ 'ਤੇ ਹੀ ਨੇੜਲੇ ਸਥਾਨਾਂ ਤਕ ਜਾ ਸਕਣਗੇ, ਜਿਸ ਨਾਲ ਪ੍ਰਦੂਸ਼ਣ ਨੂੰ ਘਟਾਉਣ 'ਚ ਸਫਲਤਾ ਮਿਲੇਗੀ।


Related News