ਨਿਊਜ਼ੀਲੈਂਡ 'ਚ ਗੈਬਰੀਏਲ ਤੂਫ਼ਾਨ ਦਾ ਕਹਿਰ ਜਾਰੀ, ਸਿੱਖ ਭਾਈਚਾਰੇ ਨੇ ਸ਼ੁਰੂ ਕੀਤੀ ਲੰਗਰ ਸੇਵਾ

02/27/2023 5:46:27 PM

ਵੈਲਿੰਗਟਨ (ਆਈ.ਏ.ਐੱਨ.ਐੱਸ.): ਨਿਊਜ਼ੀਲੈਂਡ ਵਿੱਚ ਚੱਕਰਵਾਤੀ ਤੂਫਾਨ ਗੈਬਰੀਏਲ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਤੂਫਾਨ ਕਾਰਨ ਹੋਈ ਤਬਾਹੀ ਮਗਰੋਂ ਹਜ਼ਾਰਾਂ ਲੋਕ ਬੁਨਿਆਦੀ ਸਹੂਲਤਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਇਸ ਦੌਰਾਨ ਸਿੱਖ ਭਾਈਚਾਰਾ ਮਦਦ ਲਈ ਅੱਗੇ ਆਇਆ ਅਤੇ ਉਸ ਨੇ ਹੁਣ ਤੱਕ 7,000 ਤੋਂ ਵੱਧ ਲੋੜਵੰਦਾਂ ਤੱਕ ਖਾਣਾ ਪਹੁੰਚਾਇਆ ਹੈ। ਸਿੱਖ ਭਾਈਚਾਰੇ ਦੇ ਮੈਂਬਰ ਨਿਊਜ਼ੀਲੈਂਡ ਦੇ ਵੱਖ-ਵੱਖ ਇਲਾਕਿਆਂ ਵਿਚ ਲੋੜਵੰਦ ਲੋਕਾਂ ਤੱਕ ਭੋਜਨ ਅਤੇ ਹੋਰ ਮਦਦ ਪਹੁੰਚਾ ਰਹੇ ਹਨ।

PunjabKesari

ਜਦੋਂ 12 ਫਰਵਰੀ ਨੂੰ ਗੈਬਰੀਏਲ ਨੇ ਟਾਪੂ ਦੇ ਉੱਤਰੀ ਖੇਤਰ ਨੂੰ ਪ੍ਰਭਾਵਿਤ ਕੀਤਾ ਤਾਂ ਬਿਜਲੀ ਸਪਲਾਈ ਠੱਪ ਹੋ ਗਈ। ਹੇਸਟਿੰਗਜ਼ ਵਿੱਚ ਸਿੱਖ ਭਾਈਚਾਰਾ ਇਹ ਜਾਣ ਕੇ ਹਰਕਤ ਵਿੱਚ ਆ ਗਿਆ ਕਿ ਇੱਥੇ ਬਹੁਤ ਸਾਰੇ ਲੋਕ ਭੋਜਨ ਤੋਂ ਬਿਨਾਂ ਰਹਿ ਰਹੇ ਹਨ। ਇੱਕ ਵਲੰਟੀਅਰ ਸੁਖਦੀਪ ਸਿੰਘ ਨੇ ਨਿਊਜ਼ੀਲੈਂਡ ਹੇਰਾਲਡ ਨੂੰ ਦੱਸਿਆ ਕਿ "ਮੇਰਾ ਪਹਿਲਾ ਵਿਚਾਰ ਇਹ ਸੀ ਕਿ ਲੋਕਾਂ ਨੂੰ ਭੋਜਨ ਦੀ ਲੋੜ ਹੈ ਤਾਂ ਕਿਉਂ ਨਾ ਵੱਡੀ ਮਾਤਰਾ ਵਿੱਚ ਖਾਣਾ ਪਕਾਇਆ ਜਾਵੇ।" ਫਿਰ ਉਹ ਹੇਸਟਿੰਗਜ਼ ਦੇ ਈਸਟਬੋਰਨ ਸੇਂਟ ਗੁਰਦੁਆਰਾ ਸਾਹਿਬ ਗਿਆ ਅਤੇ ਉੱਥੇ ਉਸਨੇ ਨੌਜਵਾਨ ਵਲੰਟੀਅਰਾਂ ਅਤੇ ਗ੍ਰੰਥੀਆਂ ਦੀ ਇੱਕ ਟੀਮ ਨਾਲ ਖਾਣਾ ਬਣਾਇਆ। ਟੀਮ ਨੇ ਉਸ ਦਿਨ 600 ਤੋਂ ਵੱਧ ਲੋਕਾਂ ਲਈ ਖਾਣਾ ਪਕਾਇਆ ਅਤੇ ਡਿਲੀਵਰ ਕੀਤਾ।

PunjabKesari

ਉਹਨਾਂ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ "ਸਾਡਾ ਮੁੱਖ ਫੋਕਸ ਪਹਿਲੇ ਤਿੰਨ ਤੋਂ ਚਾਰ ਦਿਨਾਂ ਲਈ ਨਿਕਾਸੀ ਕੇਂਦਰਾਂ ਤੱਕ ਭੋਜਨ ਪਹੁੰਚਾਉਣਾ ਸੀ, ਫਿਰ ਅਸੀਂ ਹਾਕਸ ਬੇ ਦੇ ਬਾਕੀ ਹਿੱਸੇ ਵਿਚ ਸੇਵਾ ਸ਼ੁਰੂ ਕੀਤੀ,"। ਅਗਲੇ ਤਿੰਨ ਦਿਨਾਂ ਤੱਕ ਭਾਈਚਾਰੇ ਨੇ ਪ੍ਰਭਾਵਿਤ ਲੋਕਾਂ ਨੂੰ ਗਰਮ ਭੋਜਨ ਮੁਫਤ ਵੰਡਣ ਲਈ ਸਥਾਨਾਂ ਦੀ ਪਛਾਣ ਕਰਨ 'ਤੇ ਕੰਮ ਕੀਤਾ। ਸੁਖਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਚੌਲ, ਦਾਲ ਅਤੇ ਭੋਜਨ ਦੇ ਡੱਬਿਆਂ ਵਰਗੀਆਂ ਸਪਲਾਈਆਂ ਵਿੱਚ ਸਹਾਇਤਾ ਲਈ ਸਿਵਲ ਡਿਫੈਂਸ ਕੇਂਦਰਾਂ ਨਾਲ ਤਾਲਮੇਲ ਕਰਨ ਵਿੱਚ ਕਾਫ਼ੀ ਸਮਾਂ ਬਿਤਾਇਆ। ਉੱਧਰ ਹੈਵਲਾਕ ਦੇ ਗੁਰੂ ਰਵਿਦਾਸ ਮੰਦਰ ਨਾਲ ਹੇਸਟਿੰਗਜ਼ ਮੰਦਰ ਭੋਜਨ ਦੀ ਉੱਚ ਮੰਗ ਨੂੰ ਪੂਰਾ ਕਰਨ ਲਈ ਹਰ ਰੋਜ਼ 1,000 ਲੋਕਾਂ ਲਈ ਭੋਜਨ ਇਕੱਠੇ ਕਰਨ ਵਿੱਚ ਕਾਮਯਾਬ ਰਿਹਾ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਮਹਿੰਗਾਈ ਤੋਂ ਤੰਗ ਦੇਸ਼ ਛੱਡ ਕੇ ਜਾ ਰਹੇ 28 ਪਾਕਿਸਤਾਨੀਆਂ ਦੀ ਕਿਸ਼ਤੀ ਹਾਦਸੇ 'ਚ ਮੌਤ, ਕਈ ਲਾਪਤਾ

ਸੁਖਦੀਪ ਸਿੰਘ ਨੇ ਹੇਰਾਲਡ ਨੂੰ ਦੱਸਿਆ ਕਿ "ਦੋਵੇਂ ਮੰਦਰ ਇਹਨਾਂ ਚੁਣੌਤੀਪੂਰਨ ਸਮਿਆਂ ਦੌਰਾਨ ਭਾਈਚਾਰੇ ਦੀ ਸੇਵਾ ਕਰ ਰਹੇ ਹਨ। ਅਸੀਂ ਆਪਣੇ ਭਾਈਚਾਰਿਆਂ ਦੀ ਸੇਵਾ ਕਰਨ ਦਾ ਮੌਕਾ ਪ੍ਰਾਪਤ ਕਰਕੇ ਧੰਨ ਅਤੇ ਸ਼ੁਕਰਗੁਜ਼ਾਰ ਹਾਂ।" ਅਧਿਕਾਰੀਆਂ ਅਨੁਸਾਰ ਆਫ਼ਤ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ, ਭਿਆਨਕ ਤਬਾਹੀ ਦਾ ਪੱਧਰ ਫਰਵਰੀ 2011 ਵਿੱਚ ਕ੍ਰਾਈਸਟਚਰਚ ਭੂਚਾਲ ਤੋਂ ਬਾਅਦ ਨਿਊਜ਼ੀਲੈਂਡ ਨੇ ਦੇਖਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News