ਬੈਲਜੀਅਮ ''ਚ ਸਿੱਖ ਨੌਜਵਾਨ ਨੇ ਰਚਿਆ ਇਤਿਹਾਸ, ਵਧਾਇਆ ਭਾਈਚਾਰੇ ਦਾ ਮਾਣ

Thursday, Jun 05, 2025 - 09:31 AM (IST)

ਬੈਲਜੀਅਮ ''ਚ ਸਿੱਖ ਨੌਜਵਾਨ ਨੇ ਰਚਿਆ ਇਤਿਹਾਸ, ਵਧਾਇਆ ਭਾਈਚਾਰੇ ਦਾ ਮਾਣ

ਇੰਗਲਮੁਨਸਟਰ/ਹੋਜੇਂਟ/ ਬ੍ਰੱਸਲਜ਼— (ਸਰਬਜੀਤ ਸਿੰਘ ਬਨੂੜ)- ਪੰਜਾਬ ਦੀ ਧਰਤੀ ਨੇ ਇੱਕ ਹੋਰ ਨਵਾਂ ਇਤਿਹਾਸ ਰਚਿਆ ਹੈ। ਇੰਗਲਮੁਨਸਟਰ (ਬੈਲਜੀਅਮ) ’ਚ ਨਗਰ ਕੌਂਸਲਰ ਅਤੇ ਹੋਜੇਂਟ ਯੂਨੀਵਰਸਿਟੀ ਦੇ ਵਿਦਿਆਰਥੀ ਸੁਖਪ੍ਰੀਤ ਸਿੰਘ ਨੂੰ ਯੂਰਪ ਦੇ 10 ਸ਼ਹਿਰੀ ਯੂਨੀਵਰਸਿਟੀਆਂ ਦੇ ਗਠਜੋੜ U!REKA Student Council ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ।

PunjabKesari

ਇਹ ਪਹਿਲੀ ਵਾਰ ਹੈ ਕਿ ਕੋਈ ਸਿੱਖ ਵਿਦਿਆਰਥੀ ਪੂਰੇ ਯੂਰਪ ਦੇ ਵਿਦਿਆਰਥੀ ਗਠਜੋੜ ਦੀ ਅਗਵਾਈ ਕਰ ਰਿਹਾ ਹੈ। ਜਗਬਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸੁਖਪ੍ਰੀਤ ਨੇ ਕਿਹਾ ਕਿ “ਇਹ ਮੇਰੀ ਨਹੀਂ, ਹਰ ਸਿੱਖ ਵਿਦਿਆਰਥੀ ਦੀ ਜਿੱਤ ਹੈ, “ਸਿੱਖੀ ਸਾਨੂੰ ਸੇਵਾ, ਇਨਸਾਫ਼ ਅਤੇ ਦਇਆ ਸਿਖਾਉਂਦੀ ਹੈ ਇਹੀ ਮੇਰੇ ਨੇਤ੍ਰਿਤਾ ਦਾ ਆਧਾਰ ਹੈ।” U!REKA Student Council ਯੂਰਪ ਦੇ 123,000 ਤੋਂ ਵੱਧ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਦੀ ਹੈ। ਇਹ ਕੌਂਸਲ ਵਿਦਿਆਰਥੀਆਂ ਦੀ ਅਵਾਜ਼ ਨੂੰ ਅੰਤਰਰਾਸ਼ਟਰੀ ਅਦਾਨ-ਪ੍ਰਦਾਨ, ਮਾਨਸਿਕ ਸਿਹਤ, ਭਾਈਚਾਰੇ ਵਾਲੀ ਸਿੱਖਿਆ ਅਤੇ ਟਿਕਾਊ ਵਿਕਾਸ ਵਰਗੇ ਅਹੰਕਾਰਪੂਰਨ ਮੁੱਦਿਆਂ ਉੱਤੇ ਪਹੁੰਚਾਉਂਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅੱਧੀ ਰਾਤ ਨੂੰ ਹੋ ਗਿਆ ਨਵਾਂ ਐਲਾਨ! ਇਨ੍ਹਾਂ ਦੇਸ਼ਾਂ ਦੇ ਲੋਕਾਂ ਦੀ ਅਮਰੀਕਾ 'ਚ No Entry

ਸੁਖਪ੍ਰੀਤ ਸਿੰਘ ਨੇ 2024 ’ਚ ਬੈਲਜੀਅਮ ਦੇ ਪਹਿਲੇ ਸਿੱਖ ਨਗਰ ਕੌਂਸਲਰ ਵਜੋਂ ਚੋਣ ਜਿੱਤੀ ਸੀ। ਉਸੇ ਸਾਲ HOGENT ਯੂਨੀਵਰਸਿਟੀ ਵਲੋਂ “ਸਾਲ ਦਾ ਵਧੀਆ ਵਿਦਿਆਰਥੀ” ਵੀ ਚੁਣਿਆ ਗਿਆ ਸੀ। ਇਹ ਚੋਣ ਸਿੱਖ ਨੌਜਵਾਨਾਂ ਲਈ ਸਿਰਤਾਜ ਹੈ, ਜੋ ਆਪਣੀ ਪਛਾਣ ਨਾਲ ਗੌਰਵ ਮਹਿਸੂਸ ਕਰਦੇ ਹੋਏ ਦੁਨੀਆ ਦੀ ਅਗਵਾਈ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News