ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ-ਜੋਤਿ ਦਿਹਾੜਾ ਮਨਾਉਣ ਕਰਤਾਰਪੁਰ ਸਾਹਿਬ ਪੁੱਜੇ ਸਿੱਖ ਸ਼ਰਧਾਲੂ

9/22/2020 10:05:43 PM

ਲਾਹੌਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 481ਵੇਂ ਜੋਤੀ-ਜੋਤਿ ਦਿਹਾੜੇ ਨੂੰ ਮਨਾਉਣ ਲਈ ਪਾਕਿਸਤਾਨ ਤੋਂ ਘੱਟ ਤੋਂ ਘੱਟ 4500 ਸਿੱਖ ਸ਼ਰਧਾਲੂ ਕਰਤਾਰਪੁਰ ਸਾਹਿਬ ਵਿਖੇ ਸਥਿਤ ਇਤਿਹਾਸਕ ਦਰਬਾਰ ਸਾਹਿਬ ਗੁਰਦੁਆਰੇ ਵਿਚ ਇਕੱਠੇ ਹੋਏ। 
ਤਿੰਨ ਦਿਨਾਂ ਤੱਕ ਚੱਲੇ ਇਹ ਸਮਾਗਮ ਮੰਗਲਵਾਰ ਨੂੰ ਸੰਪੰਨ ਹੋਏ। ਇਸ ਵਿਚ ਸਮੁੱਚੇ ਪਾਕਿਸਤਾਨ ਤੋਂ ਵੱਡੀ ਗਿਣਤੀ ਵਿਚ ਸਿੱਖ ਸ਼ਾਮਲ ਹੋਏ ਪਰ ਕੋਰੋਨਾ ਵਾਇਰਸ ਕਾਰਨ ਲੱਗੀ ਯਾਤਰਾ ਪਾਬੰਦੀ ਕਾਰਨ ਭਾਰਤੀ ਸਿੱਖ ਇਸ ਵਿਚ ਸ਼ਾਮਲ ਨਾ ਹੋ ਸਕੇ। 
ਇਹ ਸਮਾਗਮ ਐਤਵਾਰ ਨੂੰ ਸ਼ੁਰੂ ਹੋਇਆ ਤੇ ਮੰਗਲਵਾਰ ਨੂੰ ਸੰਪੰਨ ਹੋਇਆ। ਸਬੰਧਤ ਟਰੱਸਟ ਮੁਤਾਬਕ ਪ੍ਰੋਗਰਾਮ ਵਿਚ 4500 ਸਿੱਖ ਸ਼ਰਧਾਲੂ ਸ਼ਾਮਲ ਹੋਏ। 


Sanjeev

Content Editor Sanjeev