ਫਰਾਂਸ ''ਚ ਬੈਸਟਿਲ ਡੇਅ ਪਰੇਡ ''ਚ ਹਿੱਸਾ ਲੈਣ ਵਾਲੇ ਸਿੱਖ ਫ਼ੌਜੀਆਂ ਨੂੰ ਪੰਨੂ ਨੇ ਕਿਹਾ, ਸੁੱਟ ਦਿਓ ''ਤਿਰੰਗਾ''

07/17/2023 10:06:33 AM

ਇੰਟਰਨੈਸ਼ਨਲ ਡੈਸਕ- ਸਿੱਖਸ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਹਾਲ ਹੀ ਵਿੱਚ ਇੱਕ ਖੁੱਲੇ ਸੰਦੇਸ਼ ਵਿੱਚ ਫਰਾਂਸ ਵਿੱਚ ਬੈਸਟਿਲ ਡੇਅ ਪਰੇਡ ਵਿੱਚ ਹਿੱਸਾ ਲੈਣ ਵਾਲੇ ਸਿੱਖ ਫ਼ੌਜੀਆਂ ਨੂੰ “ਤਿਰੰਗਾ ਸੁੱਟਣ” ਅਤੇ ਖਾਲਿਸਤਾਨ ਦਾ ਝੰਡਾ ਫਹਿਰਾਉਣ ਦਾ ਸੱਦਾ ਦਿੱਤਾ। ਇਹ ਖਾਲਿਸਤਾਨੀ ਵੱਖਵਾਦੀਆਂ ਵੱਲੋਂ ਬੇਤੁਕੇ ਬਿਆਨਾਂ ਦੀ ਇੱਕ ਲੰਬੀ ਕਤਾਰ ਵਿੱਚ ਤਾਜ਼ਾ ਮਾਮਲਾ ਹੈ, ਜੋ ਆਪਣੀ ਵੰਡਵਾਦੀ ਅਤੇ ਖਤਰਨਾਕ ਵਿਚਾਰਧਾਰਾ ਨੂੰ ਅੱਗੇ ਵਧਾ ਰਹੇ ਹਨ। ਪੰਜਾਬ ਰੈਜੀਮੈਂਟ ਦੇ ਫ਼ੌਜੀਆਂ ਦਾ ਭਾਰਤ ਦੀ ਸੇਵਾ ਦਾ ਇੱਕ ਲੰਮਾ ਅਤੇ ਮਾਣਮੱਤਾ ਇਤਿਹਾਸ ਹੈ। ਉਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਹਰ ਵੱਡੇ ਸੰਘਰਸ਼ ਵਿੱਚ ਲੜਾਈ ਲੜੀ ਹੈ ਅਤੇ ਹਮੇਸ਼ਾ ਆਪਣੀ ਹਿੰਮਤ ਅਤੇ ਸਮਰਪਣ ਨਾਲ ਆਪਣੀ ਵੱਖ ਪਛਾਣ ਬਣਾਈ ਹੈ।

ਪੰਜਾਬ ਰੈਜੀਮੈਂਟ ਦੇ ਜਵਾਨ ਦੇਸ਼ ਭਗਤ ਹਨ, ਜਿਨ੍ਹਾਂ ਨੂੰ ਆਪਣੇ ਦੇਸ਼ ਦੀ ਸੇਵਾ ਕਰਨ 'ਤੇ ਮਾਣ ਹੈ। ਉਨ੍ਹਾਂ ਨੇ ਖਾਲਿਸਤਾਨ ਦਾ ਝੰਡਾ ਬੁਲੰਦ ਕਰਕੇ ਭਾਰਤ ਨਾਲ ਗੱਦਾਰੀ ਕਰਨ ਦਾ ਕਦੇ ਆਪਣੇ ਸੁਫ਼ਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ। ਪੰਨੂ ਦੇ ਬਿਆਨ ਭੜਕਾਉਣ ਦੀ ਇੱਕ ਬੇਤੁਕੀ ਕੋਸ਼ਿਸ਼ ਤੋਂ ਵੱਧ ਕੁਝ ਨਹੀਂ ਹਨ। ਉਹ ਸਿਰਫ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਵਿੱਚ ਦਿਲਚਸਪੀ ਰੱਖਦਾ ਹੈ। ਪੰਨੂ ਦੇ ਬੇਤੁੱਕੇ ਬਿਆਨਾਂ ਤੋਂ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਨੂੰ ਭਾਰਤੀ ਹੋਣ 'ਤੇ ਮਾਣ ਹੈ ਅਤੇ ਉਹ ਕਦੇ ਵੀ ਖਾਲਿਸਤਾਨ ਲਹਿਰ ਦਾ ਸਮਰਥਨ ਨਹੀਂ ਕਰਨਗੇ। 


cherry

Content Editor

Related News