ਸਿੱਖ ਨੇਸ਼ਨਜ਼ ਵੱਲੋਂ ਬਰੈਂਪਟਨ ਵਿਖੇ ਲਾਇਆ ਗਿਆ ਖੂਨਦਾਨ ਕੈਂਪ

11/08/2020 9:49:10 AM

ਨਿਊਯਾਰਕ/ ਬਰੈਂਪਟਨ (ਰਾਜ ਗੋਗਨਾ): ਕੈਨੇਡਾ ਵਿਖੇ ਨੇਸ਼ਨਜ਼ ਵੱਲੋਂ ਅੱਜ ਬਰੈਂਪਟਨ ਦੇ ਖਾਲਸਾ ਕਮਿਊਨਿਟੀ ਸਕੂਲ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ।

PunjabKesari

PunjabKesari

ਇਸ ਖੂਨਦਾਨ ਮੁਹਿੰਮ ਵਿੱਚ ਹਰ ਸਾਲ ਸਿੱਖ ਭਾਈਚਾਰੇ ਵੱਲੋਂ ਚੌਰਾਸੀ ਦੇ ਕਤਲੇਆਮ ਦੀ ਯਾਦ ਵਿੱਚ ਖ਼ੂਨਦਾਨ ਕੀਤਾ ਜਾਂਦਾ ਹੈ।

PunjabKesari

ਬਰੈਂਪਟਨ ਦਾ ਇਹ ਸਮਾਗਮ ਕੈਨੇਡਾ ਭਰ ਵਿੱਚ ਹੁੰਦੀਆਂ ਸਿੱਖ ਨੇਸ਼ਨਜ਼ ਦੀਆਂ ਖੂਨਦਾਨ ਮੁਹਿੰਮਾਂ ਦਾ ਹੀ ਹਿੱਸਾ ਹੈ।

PunjabKesari

ਸਿੱਖ ਨੇਸਨਜ਼ ਵੱਲੋਂ ਆਯੋਜਿਤ ਇਸ ਸਾਲਾਨਾ ਖੂਨਦਾਨ ਮੁਹਿੰਮ ਨਾਲ ਕੈਨੇਡਾ ਭਰ ਵਿੱਚ ਹੁਣ ਤੱਕ 150,000 ਲੋੜਵੰਦਾਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਚੁੱਕਾ ਹੈ।

PunjabKesari

ਸਿੱਖ ਨੇਸ਼ਨਜ਼ ਨੇ ਜ਼ਿੰਦਗੀਆਂ ਖ਼ਤਮ ਕਰਨ ਨਾਲੋਂ ਜ਼ਿੰਦਗੀਆਂ ਬਚਾਉਣ ਲਈ ਆਪਣੀ ਵਚਨਬੱਧਤਾ ਨੂੰ ਹਰ ਸਾਲ  ਦਰਸਾਇਆ ਹੈ ਜਿਸਦੀ ਹਮੇਸ਼ਾ ਚਾਰ ਚੁਫੇਰਿਓਂ ਸ਼ਲਾਘਾ ਕੀਤੀ ਜਾਂਦੀ ਹੈ। ਸਿੱਖ ਨੇਸ਼ਨਜ਼ ਵੱਲੋਂ ਕੈਨੇਡਾ ਦੇ ਹੋਰਨਾਂ ਸ਼ਹਿਰਾਂ ਤੇ ਸੂਬਿਆਂ ਵਿੱਚ ਵੀ ਇਹੋ ਜਿਹੇ ਕੈਂਪ ਲਗਾਏ ਜਾ ਰਹੇ ਹਨ।


Vandana

Content Editor

Related News