ਰੋਮ ''ਚ ਬਹੁ ਧਰਮੀ ਸੰਮੇਲਨ ''ਚ ਸਿੱਖ ਆਗੂਆਂ ਨੇ ਕੀਤੀ ਸ਼ਿਰਕਤ

Monday, Mar 10, 2025 - 05:38 PM (IST)

ਰੋਮ ''ਚ ਬਹੁ ਧਰਮੀ ਸੰਮੇਲਨ ''ਚ ਸਿੱਖ ਆਗੂਆਂ ਨੇ ਕੀਤੀ ਸ਼ਿਰਕਤ

ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਦੀ ਰਾਜਧਾਨੀ ਰੋਮ ਦੇ ਪਲਾਜੋ ਵੈਲੇਨਤੀਨੀ ਵਿਖੇ ‘ਮੁਲੀਅਰ ਮੁੰਦੀ’ ਦੇ ਬੈਨਰ ਹੇਠ ਸੰਮੇਲਨ ਕਰਵਾਇਆ ਗਿਆ। ਮਨੁੱਖੀ ਅਧਿਕਾਰਾਂ ਅਤੇ ਸਹਿਣਸ਼ੀਲਤਾ ਲਈ ਸੰਗਠਨ ਦੇ ਸਹਿਯੋਗ ਨਾਲ ਕਰਵਾਏ ਸੰਮੇਲਨ ਵਿੱਚ ਦੁਨੀਆ ਦੇ ਵੱਖ-ਵੱਖ ਧਰਮਾਂ ਦੇ ਲੋਕਾਂ ਅਤੇ ਯੂਰਪ ਦੇ ਕਈ ਹੋਰਨਾਂ ਮੁਲਕਾਂ ਦੇ ਨਾਗਰਿਕਾਂ ਨੇ ਵੀ ਭਾਗ ਲਿਆ। ਇਸ ਦੌਰਾਨ ਘੱਟ ਗਿਣਤੀਆਂ ਅਤੇ ਔਰਤਾਂ ਲਈ ਵਧੇਰੇ ਅਧਿਕਾਰ ਅਤੇ ਚੰਗੇ ਭਵਿੱਖ ਲਈ ਜਾਗਰੂਕਤਾ ਅਤੇ ਠੋਸ ਕਾਰਵਾਈਆਂ ਨੂੰ ਉਤਸ਼ਾਹਿਤ ਕਰਨ ਲਈ ਵਿਚਾਰ ਚਰਚਾ ਕੀਤੀ ਗਈ। ਜਿਸ ਵਿੱਚ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਸਮਾਜ ਵਿੱਚ ਔਰਤਾਂ ਦੀ ਭੂਮਿਕਾ ਨਾਲ ਸੰਬੰਧਿਤ ਮਹੱਤਵਪੂਰਨ ਮੁੱਦਿਆ ਨੂੰ ਹੱਲ ਕਰਨ 'ਤੇ ਜੋਰ ਦਿੱਤਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਪੜ੍ਹਦੀ ਭਾਰਤੀ ਮੂਲ ਦੀ ਵਿਦਿਆਰਥਣ ਲਾਪਤਾ, ਭਾਲ ਜਾਰੀ

ਇਸ ਮੌਕੇ ਸਿੱਖੀ ਸੇਵਾ ਸੋਸਾਇਟੀ ਦੀ ਆਗੂ ਤੇ ਸ. ਮਨਜੀਤ ਸਿੰਘ ਰੋਮ, ਦਇਆਨੰਦ ਸਿੰਘ, ਗਿਆਨੀ ਇੰਦਰਜੀਤ ਸਿੰਘ ਤੇ ਹੋਰਨਾਂ ਸਿੱਖ ਨੁਮਾਇੰਦਿਆਂ ਨੇ ਸ਼ਿਰਕਤ ਕਰਦਿਆਂ ਸਿੱਖ ਧਰਮ ਦੀ ਮਹਾਨਤਾ 'ਤੇ ਗੱਲਬਾਤ ਕਰਦਿਆਂ ਕਿਹਾ ਸਿੱਖ ਕੌਮ ਦੇ ਧਾਰਮਿਕ ਅਸਥਾਨਾਂ ਤੇ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਲਈ ਅਰਦਾਸ ਹੁੰਦੀ ਹੈ ਕਿਰਤ ਕਰਨਾ, ਵੰਡ ਛੱਕਣਾ ਤੇ ਨਾਮ ਜਪਣ ਦਾ ਜੋ ਉਪਦੇਸ਼ ਗੁਰੂ ਨਾਨਕ ਦੇਵ ਜੀ ਨੇ ਸਿੱਖ ਕੌਮ ਨੂੰ ਦਿੱਤਾ ਸੀ ਹਰ ਸਿੱਖ ਉਸਨੂੰ ਅਪਣਾਉਂਦਿਆਂ ਆਪਣੇ ਜੀਵਨ ਨੂੰ ਜੀਉਂਦੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News