ਜਰਮਨੀ 'ਚ ਸਿੱਖ, ਕਸ਼ਮੀਰੀ ਸਮੂਹਾਂ ਦੀ ਜਾਸੂਸੀ 'ਚ ਭਾਰਤੀ ਜੋੜੇ ਖਿਲਾਫ ਸੁਣਵਾਈ ਸ਼ੁਰੂ

Thursday, Nov 21, 2019 - 08:29 PM (IST)

ਜਰਮਨੀ 'ਚ ਸਿੱਖ, ਕਸ਼ਮੀਰੀ ਸਮੂਹਾਂ ਦੀ ਜਾਸੂਸੀ 'ਚ ਭਾਰਤੀ ਜੋੜੇ ਖਿਲਾਫ ਸੁਣਵਾਈ ਸ਼ੁਰੂ

ਬਰਲਿਨ - ਜਰਮਨੀ 'ਚ ਕਸ਼ਮੀਰੀ ਅਤੇ ਸਿੱਖ ਸਮੂਹਾਂ ਦੀ ਜਾਸੂਸੀ ਕਰਨ ਅਤੇ ਜਾਣਕਾਰੀ ਭਾਰਤ ਦੇ ਖੁਫੀਆ ਏਜੰਟਾਂ ਨਾਲ ਸਾਂਝੀ ਕਰਨ ਦੇ ਦੋਸ਼ੀ ਇਕ ਭਾਰਤੀ ਜੋੜੇ ਖਿਲਾਫ ਵੀਰਵਾਰ ਨੂੰ ਸੁਣਵਾਈ ਸ਼ੁਰੂ ਹੋਈ। ਜੋੜੇ 'ਤੇ ਜੋ ਦੋਸ਼ ਹੈ, ਉਸ ਲਈ ਉਨ੍ਹਾਂ ਨੂੰ 10 ਸਾਲਾ ਤੱਕ ਦੀ ਸਜ਼ਾ ਹੋ ਸਕਦੀ ਹੈ। ਮੀਡੀਆ 'ਚ ਆਈ ਇਕ ਖਬਰ 'ਚ ਆਖਿਆ ਗਿਆ ਕਿ ਮਨਮੋਹਨ ਐੱਸ. ਅਤੇ ਉਨ੍ਹਾਂ ਦੀ ਪਤਨੀ ਕੰਵਲਜੀਤ ਕੇ. 'ਤੇ ਇਸ ਸਾਲ ਅਪ੍ਰੈਲ 'ਚ ਜਰਮਨੀ 'ਚ ਇਕ ਵਿਦੇਸ਼ੀ ਖੁਫੀਆ ਸੇਵਾ ਏਜੰਟ ਗਤੀਵਿਧੀ ਦਾ ਦੋਸ਼ ਲਗਾਇਆ ਗਿਆ ਸੀ।

ਜਰਮਨੀ ਦੇ ਸਰਕਾਰੀ ਪ੍ਰਸਾਰਣਕਰਤਾ 'ਡਾਇਚੇਅ ਵੈਲੇ' ਦੀ ਖਬਰ 'ਚ ਆਖਿਆ ਗਿਆ ਕਿ ਜਰਮਨੀ 'ਚ ਕਸ਼ਮੀਰੀ ਅਤੇ ਸਿੱਖ ਸਮੂਹਾਂ ਦੀ ਜਾਸੂਸੀ ਕਰਨ ਦੇ ਦੋਸ਼ੀ ਦੋਹਾਂ ਭਾਰਤੀ ਨਾਗਰਿਕਾਂ ਖਿਲਾਫ ਸੁਣਵਾਈ ਫ੍ਰੈਂਕਫਰਟ 'ਚ ਹਾਇਰ ਰੀਜ਼ਨਲ ਕੋਰਟ 'ਚ ਸ਼ੁਰੂ ਹੋਈ। ਖਬਰ 'ਚ ਆਖਿਆ ਗਿਆ ਕਿ ਜਨਵਰੀ 2015 ਤੋਂ ਮਨਮੋਹਨ (50) ਨੇ ਜਰਮਨੀ 'ਚ ਸਰਗਰਮ ਕਸ਼ਮੀਰੀ ਅਤੇ ਸਿੱਖ ਸਮੂਹਾਂ ਦੇ ਬਾਰੇ 'ਚ ਕਥਿਤ ਰੂਪ ਤੋਂ ਜਾਣਕਾਰੀ ਇਕੱਠੀ ਕੀਤੀ ਅਤੇ ਉਸ ਨੂੰ ਫ੍ਰੈਂਕਫਰਟ 'ਚ ਭਾਰਤੀ ਵਣਜ ਦੂਤਘਰ 'ਚ ਤੈਨਾਤ ਭਾਰਤ ਦੀ ਖੁਫੀਆ ਏਜੰਸੀ 'ਰਾਅ' ਦੇ ਅਧਿਕਾਰੀਆਂ ਨੂੰ ਸੌਂਪਿਆ। ਖਬਰ 'ਚ ਆਖਿਆ ਗਿਆ ਕਿ ਜੁਲਾਈ 2017 'ਚ ਮਨਮੋਹਨ ਦੀ ਪਤਨੀ 'ਤੇ ਵੀ ਖੁਫੀਆ ਜਾਣਕਾਰੀ ਇਕੱਠੀ ਕਰਨ 'ਚ ਸ਼ਾਮਲ ਹੋਣ ਦਾ ਸ਼ੱਕ ਹੈ। ਇਸ 'ਚ ਆਖਿਆ ਗਿਆ ਕਿ ਜੋੜੇ ਨੂੰ ਉਨ੍ਹਾਂ ਦੀ ਸੇਵਾ ਦੇ ਬਦਲੇ ਰਾਅ ਤੋਂ ਕਥਿਤ ਰੂਪ ਤੋਂ 7,974 ਅਮਰੀਕੀ ਡਾਲਰ ਹਾਸਲ ਹੋਏ।


author

Khushdeep Jassi

Content Editor

Related News