ਪੇਸ਼ਾਵਰ 'ਚ ਸਿੱਖ ਹਕੀਮ ਦਾ ਗੋਲੀਆਂ ਮਾਰ ਕੇ ਕਤਲ

Thursday, Sep 30, 2021 - 08:59 PM (IST)

ਪੇਸ਼ਾਵਰ 'ਚ ਸਿੱਖ ਹਕੀਮ ਦਾ ਗੋਲੀਆਂ ਮਾਰ ਕੇ ਕਤਲ

ਪੇਸ਼ਾਵਰ-ਪੇਸ਼ਾਵਰ 'ਚ ਵੀਰਵਾਰ ਨੂੰ ਅਣਜਾਣ ਬੰਦੂਕਧਾਰੀਆਂ ਨੇ ਇਕ ਸਿੱਖ ਹਕੀਮ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਹਕੀਮ ਸਰਦਾਰ ਸਤਨਾਮ ਸਿੰਘ (ਖਾਲਸਾ) ਆਪਣੇ ਕਲੀਨਿਕ 'ਤੇ ਸਨ ਜਦੋਂ ਹਮਲਾਵਾਰ ਉਨ੍ਹਾਂ ਦੇ ਕੈਬਿਨ 'ਚ ਦਾਖਲ ਹੋਏ ਅਤੇ ਗੋਲੀਆਂ ਚੱਲਾ ਦਿੱਤੀਆਂ। ਪੁਲਸ ਨੇ ਕਿਹਾ ਕਿ ਸਿੰਘ ਨੂੰ ਚਾਰ ਗੋਲੀਆਂ ਲੱਗੀਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ। ਹਮਲਾਵਰ ਮੌਕੇ ਤੋਂ ਫਰਾਰ ਹੋ ਹੋਣ 'ਚ ਸਫਲ ਰਹੇ।

ਇਹ ਵੀ ਪੜ੍ਹੋ : ਜਾਪਾਨ ਦੇ ਸਾਬਕਾ ਵਿਦੇਸ਼ ਮੰਤਰੀ ਕਿਸ਼ਿਦਾ ਹੋਣਗੇ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ

ਪੇਸ਼ਾਵਰ 'ਚ ਸਿੱਖ ਸਮੂਹ ਦੇ ਮੈਂਬਰ ਸਿੰਘ ਚਰਸੱਦਾ ਰੋਡ 'ਤੇ ਕਲੀਨਿਕ ਚੱਲਾ ਰਹੇ ਸਨ। ਹਾਲਾਂਕਿ ਇਕ ਅਖਬਾਰ ਮੁਤਾਬਕ ਸਿੰਘ ਨੂੰ ਜ਼ਖਮੀ ਹਾਲਤ 'ਚ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਦੇ ਲੇਡੀ ਰੀਡਿੰਗ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਸਿੰਘ ਇਕ ਦਿਨ ਪਹਿਲਾਂ ਹੀ ਹਾਸਨ ਅਬਦਾਲ ਤੋਂ ਪੇਸ਼ਾਵਰ ਪਹੁੰਚੇ ਸਨ। ਪੁਲਸ ਨੇ ਮੌਕੇ 'ਤੇ ਪਹੁੰਚ ਕਿ ਇਲਾਕੇ ਦੀ ਘੇਰਾਬੰਦੀ ਕੀਤੀ।

ਇਹ ਵੀ ਪੜ੍ਹੋ : ਛੱਤੀਸਗੜ੍ਹ ਕਾਂਗਰਸ 'ਚ ਫਿਰ ਗਰਮਾਈ ਸਿਆਸਤ, 14 ਵਿਧਾਇਕ ਦਿੱਲੀ ਹੋਏ ਰਵਾਨਾ

ਕਤਲ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੇਸ਼ਾਵਰ 'ਚ ਕਰੀਬ 15,000 ਸਿੱਖ ਰਹਿੰਦੇ ਹਨ ਜਿਨ੍ਹਾਂ 'ਚ ਜ਼ਿਆਦਾ ਕਾਰੋਬਾਰ ਕਰਦੇ ਹਨ ਅਤੇ ਕੁਝ ਫਾਰਮੈਸੀ ਚਲਾਉਂਦੇ ਹਨ। ਪੁਲਸ ਅੱਤਵਾਦ ਦੀ ਸੰਭਾਵਨਾ ਸਮੇਤ ਵੱਖ-ਵੱਖ ਪਹਿਲੂਆਂ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News