ਸਿੱਖ ਐਜੂਕੇਸ਼ਨ ਕੌਂਸਲ ਵੱਲੋਂ 5-6 ਜੁਲਾਈ 2025 ਨੂੰ ਲੈਸਟਰ ਵਿਖੇ ਕਰਵਾਈ ਜਾਵੇਗੀ ਪੰਜਾਬੀ ਕਾਨਫਰੰਸ

Tuesday, Jun 17, 2025 - 07:39 PM (IST)

ਸਿੱਖ ਐਜੂਕੇਸ਼ਨ ਕੌਂਸਲ ਵੱਲੋਂ 5-6 ਜੁਲਾਈ 2025 ਨੂੰ ਲੈਸਟਰ ਵਿਖੇ ਕਰਵਾਈ ਜਾਵੇਗੀ ਪੰਜਾਬੀ ਕਾਨਫਰੰਸ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) : ਸਿੱਖ ਐਜੂਕੇਸ਼ਨ ਕੌਂਸਲ ਵੱਲੋਂ ਇੰਗਲੈਂਡ ਦੇ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸ਼ਹਿਰ ਲੈਸਟਰ ਵਿਖੇ ਪੰਜਾਬੀ ਕਾਨਫਰੰਸ ਯੂਕੇ ਦੇ ਸੰਬੰਧ ਵਿੱਚ ਡਾ. ਪਰਗਟ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਜਿਸ ਦਾ ਸੰਚਾਲਨ ਕੰਵਰ ਸਿੰਘ ਬਰਾੜ ਨੇ ਕੀਤਾ। ਕੰਵਰ ਸਿੰਘ ਬਰਾੜ ਨੇ ਆਏ ਅਹੁਦੇਦਾਰਾਂ ਦਾ ਸਵਾਗਤ ਕਰਦਿਆਂ ਲੈਸਟਰ ਵਿਖੇ ਪਿਛਲੇ ਸਾਲ ਕਰਵਾਈ ਗਈ ਪੰਜਾਬੀ ਕਾਨਫਰੰਸ 2024 ਸੰਬੰਧੀ ਜਾਣਜਾਰੀ ਸਾਂਝੀ ਕੀਤੀ। 

ਇਸ ਤੋਂ ਬਾਅਦ 5-6 ਜੁਲਾਈ 2025 ਵਿੱਚ ਕਰਵਾਈ ਜਾਣ ਵਾਲੀ ਕਾਨਫਰੰਸ ਬਾਰੇ ਵਿਸਥਾਰ ਪੂਰਵਕ ਦੱਸਿਆ। ਕੰਵਰ ਸਿੰਘ ਬਰਾੜ ਨੇ ਕਾਨਫਰੰਸ ਦਾ ਖਾਕਾ ਸਭ ਨਾਲ ਸਾਂਝਾ ਕੀਤਾ। ਇਸ ਦੌਰਾਨ ਵਿਚਾਰ ਕੀਤੇ ਜਾਣ ਵਾਲੇ ਵਿਸ਼ਿਆਂ ਦੇ ਪਰਚਿਆਂ ਅਤੇ ਬੁਲਾਰਿਆਂ ਦੀ ਜਾਣਕਾਰੀ ਦੇ ਇਲਾਵਾ ਹੋਰ ਗਤੀਵਿਧੀਆਂ ਬਾਰੇ ਚਰਚਾ ਹੋਈ। ਹਰਵਿੰਦਰ ਸਿੰਘ ਤੇ ਤਜਿੰਦਰ ਕੌਰ ਨੇ ਪੰਜਾਬੀ ਅਧਿਆਪਕਾਂ ਦੇ ਸਿਖਲਾਈ ਕੋਰਸ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਸੁਜਿੰਦਰ ਸਿੰਘ ਸੰਘਾ ਨੇ ਸਮੁੱਚੀ ਕਾਨਫਰੰਸ ਦੇ ਵਿਧੀ ਵਿਧਾਨ ‘ਤੇ ਚਰਚਾ ਕੀਤੀ। ਡਾ. ਬਲਦੇਵ ਸਿੰਘ ਕੰਦੋਲਾ, ਸ਼ਿੰਦਰਪਾਲ ਸਿੰਘ ਮਾਹਲ ਅਤੇ ਹਰਮੀਤ ਸਿੰਘ ਜ਼ੂਮ ਮਾਧਿਅਮ ਜ਼ਰੀਏ ਮੀਟਿੰਗ ਦਾ ਹਿੱਸਾ ਬਣੇ। ਕਾਨਫਰੰਸ ਦੇ ਸਮੁੱਚੇ ਪ੍ਰਬੰਧ ਵਿੱਚ ਖਾਣ ਪੀਣ, ਰਿਹਾਇਸ਼ ਤੇ ਸਥਾਨ ਬਾਰੇ ਮੁਖਤਿਆਰ ਸਿੰਘ, ਅਮਰਜੀਤ ਸਿੰਘ ਤੇ ਤਜਿੰਦਰ ਕੌਰ ਨੇ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ। ਬਲਵਿੰਦਰ ਸਿੰਘ ਚਾਹਲ ਵੱਲੋਂ ਮੀਡੀਆ, ਬੁਲਾਰੇ ਤੇ ਹੋਰ ਪ੍ਰਬੰਧਾਂ ਨੂੰ ਸਾਂਝਾ ਕੀਤਾ ਗਿਆ। 

ਇਸ ਸਮੇਂ ਹਾਜ਼ਰ ਸਖਸੀਅਤਾਂ ਵੱਲੋਂ ਸਮੁੱਚੇ ਪ੍ਰਬੰਧ ਨੂੰ ਲੈ ਕੇ ਜਿੱਥੇ ਤਸੱਲੀ ਪ੍ਰਗਟਾਈ ਗਈ ਉੱਥੇ ਕਾਨਫਰੰਸ ਪ੍ਰਤੀ ਉਤਸ਼ਾਹ ਅਤੇ ਖੁਸ਼ੀ ਦਾ ਵੀ ਇਜ਼ਹਾਰ ਕੀਤਾ ਗਿਆ। ਅੰਤ ਵਿੱਚ ਡਾ. ਪਰਗਟ ਸਿੰਘ ਵੱਲੋਂ ਮੀਟਿੰਗ ਵਿੱਚ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕਰਦਿਆਂ ਸਮੂਹ ਪੰਜਾਬੀਆਂ ਨੂੰ ਪੰਜਾਬੀ ਕਾਨਫਰੰਸ ਯੂਕੇ ਵਿੱਚ ਸ਼ਾਮਲ ਹੋਣ ਲਈ ਖੁੱਲਾ ਸੱਦਾ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News