ਸਿੱਖਾਂ ਵੱਲੋਂ ਜੋ ਬਿਡੇਨ ਵੱਲੋਂ ਸਿੱਖ ਗੁਰਦੁਆਰੇ ਦੇ ਹਮਲੇ ਦੀ 8ਵੀਂ ਵਰ੍ਹੇਗੰਢ ਮੌਕੇ ਦਿੱਤੇ ਬਿਆਨ ਦਾ ਸਵਾਗਤ
Thursday, Aug 06, 2020 - 06:34 PM (IST)
ਵਾਸ਼ਿੰਗਟਨ (ਰਾਜ ਗੋਗਨਾ): ਸਿੱਖ ਭਾਈਚਾਰੇ ਨੇ ਵਿਸਕਾਨਸਿਨ ਦੇ ਓਕਕ੍ਰੀਕ ਵਿਖੇ ਸਿੱਖ ਗੁਰਦੁਆਰੇ 'ਤੇ ਹੋਏ ਹਮਲੇ ਦੀ 8ਵੀਂ ਵਰ੍ਹੇਗੰਢ 'ਤੇ ਸਾਬਕਾ ਉਪ-ਰਾਸ਼ਟਰਪਤੀ ਜੋ ਬਿਡੇਨ ਦੇ ਸੰਦੇਸ਼ ਦਾ ਸਵਾਗਤ ਕੀਤਾ ਹੈ। ਡੈਮੋਕ੍ਰੇਟਿਕ ਪਾਰਟੀ ਵੱਲੋ ਅਮਰੀਕਨ ਰਾਸ਼ਟਰਪਤੀ ਦੇ ਉਮੀਦਵਾਰ ਜੋਅ ਬਿਡੇਨ ਨੇ ਕਿਹਾ ਕਿ 8 ਸਾਲ ਪਹਿਲਾਂ, ਇੱਕ ਗੋਰੇ ਨਸਲਵਾਦ ਦੇ ਅਸਰ ਹੇਠਾਂ ਉਸ ਨੇ ਓਕਕ੍ਰੀਕ, ਵਿਸਕਾਨਸਿਨ ਸੂਬੇ ਵਿੱਚ ਇੱਕ ਸਿੱਖ ਗੁਰਦੁਆਰਾ ਨੂੰ ਨਿਸ਼ਾਨਾ ਬਣਾਇਆ ਅਤੇ ਇੱਕ ਅੱਤਵਾਦੀ ਕਾਰਵਾਈ ਵਿੱਚ ਸੱਤ ਲੋਕਾਂ ਦੀ ਜਾਨ ਲੈ ਲਈ ਸੀ।ਬਿਡੇਨ ਨੇ ਅੱਗੇ ਕਿਹਾ,"ਉਨ੍ਹਾਂ ਲੋਕਾਂ ਦਾ ਸੱਚਮੁੱਚ ਸਨਮਾਨ ਕਰਨਾ ਚਾਹੀਦਾ ਹੈ, ਜਿਹਨਾਂ ਨੂੰ ਅਸੀਂ ਗੁਆ ਚੁੱਕੇ ਹਾਂ। ਇਹ ਸਾਡੇ ਸਾਰਿਆਂ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਕੱਟੜਵਾਦੀ ਸੋਚ ਦੇ ਖ਼ਿਲਾਫ਼ ਖੜੇ ਹੋਈਏ ਅਤੇ ਨਫ਼ਰਤ ਕਰਨ ਦੀ ਕੋਈ ਥਾਂ ਨਾ ਛੱਡੀਏ ਅਤੇ ਬੰਦੂਕ ਦੀ ਹਿੰਸਾ ਨੂੰ ਘਟਾਈਏ।''
ਨੈਸ਼ਨਲ ਸਿੱਖ ਕੈਂਪੇਨ ਦੇ ਸਹਿ-ਸੰਸਥਾਪਕ ਅਤੇ ਸੀਨੀਅਰ ਸਲਾਹਕਾਰ ਡਾ: ਰਾਜਵੰਤ ਸਿੰਘ ਨੇ ਕਿਹਾ,“ਅਸੀਂ ਧੰਨਵਾਦੀ ਹਾਂ ਕਿ ਉਪ ਰਾਸ਼ਟਰਪਤੀ ਜੋ ਬਿਡੇਨ ਨੇ ਆਪਣੇ ਵਿਅਸਤ ਰਾਜਨੀਤਿਕ ਕਾਰਜਕ੍ਰਮ ਵਿਚੋਂ ਸਮਾਂ ਕੱਢਕੇ ਸਾਰੇ ਅਮਰੀਕੀਆਂ ਨੂੰ 8 ਸਾਲ ਪਹਿਲਾਂ ਉਸ ਦੁਖਾਂਤ ਬਾਰੇ ਯਾਦ ਦਿਵਾਇਆ, ਜਿਸ ਨੇ ਸਿੱਖ ਕੌਮ ਅਤੇ ਦੇਸ਼ ਨੂੰ ਝੰਜੋੜ ਕਿ ਰੱਖ ਦਿੱਤਾ ਸੀ। ਉਨ੍ਹਾਂ ਨੇ ਅੱਗੇ ਕਿਹਾ,“ਸਿੱਖ ਭਾਈਚਾਰੇ ਨੂੰ ਇਸ ਔਖੇ ਸਮੇਂ ਦੌਰਾਨ ਓਕਕ੍ਰੀਕ ਪੁਲਿਸ ਵਿਭਾਗ, ਓਕਕ੍ਰੀਕ ਦੇ ਮੇਅਰ, ਗਵਰਨਰ ਸਕਾਟ ਵਾਕਰ, ਅਮਰੀਕਾ ਦੇ ਨਿਆਂ ਵਿਭਾਗ ਅਤੇ ਰਾਸ਼ਟਰਪਤੀ ਓਬਾਮਾ ਵੱਲੋਂ ਦਿੱਤਾ ਸਹਿਯੋਗ ਹਮੇਸ਼ਾ ਯਾਦ ਰਹੇਗਾ ਅਤੇ ਸਿੱਖ ਕੌਮ ਰਿਣੀ ਰਹੇਗੀ। ਅਮਰੀਕਾ ਨੇ ਇਨ੍ਹਾਂ ਪੀੜਤਾਂ ਦੇ ਸਨਮਾਨ ਵਿੱਚ ਆਪਣੇ ਝੰਡੇ ਨੀਵੇਂ ਕੀਤੇ। ਲੱਖਾਂ ਅਮਰੀਕੀਆਂ ਨੇ ਸਿੱਖਾਂ ਨੂੰ ਪਿਆਰ ਅਤੇ ਸਮਰਥਨ ਦਿੱਤਾ, ਜਿਸ ਲਈ ਭਾਈਚਾਰਾ ਹਮੇਸ਼ਾਂ ਧੰਨਵਾਦੀ ਰਹੇਗਾ।”
ਪੜ੍ਹੋ ਇਹ ਅਹਿਮ ਖਬਰ- ਟਵਿੱਟਰ ਨੇ ਪਹਿਲੀ ਵਾਰ ਹਟਾਈ ਟਰੰਪ ਦੀ ਪੋਸਟ, ਲਗਾਈ ਅਸਥਾਈ ਪਾਬੰਦੀ
ਉਹਨਾਂ ਨੇ ਅੱਗੇ ਕਿਹਾ,"ਅਸੀਂ ਪੁਲਿਸ ਅਫਸਰ ਬ੍ਰਾਇਨ ਮਰਫੀ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਾਂਗੇ ਜੋ 5 ਅਗਸਤ, 2012 ਨੂੰ ਵਿਸਕਾਨਸਿਨ ਦੇ ਸਿੱਖ ਗੁਰਦੁਆਰੇ ਵਿਖੇ ਹੋਈ ਗੋਲੀਬਾਰੀ ਨੂੰ ਰੋਕਣ ਵਾਲੇ ਪਹਿਲੇ ਵਿਅਕਤੀ ਸਨ। ਜਿਸ ਨੇ 15 ਗੋਲੀਆਂ ਸਹੀਆਂ ਅਤੇ ਕਈ ਹੋਰ ਸਿੱਖਾਂ ਦੀਆਂ ਜਾਨਾਂ ਬਚਾਈਆਂ।" ਐਨਐਸਸੀ ਦੇ ਕਾਰਜਕਾਰੀ ਡਾਇਰੈਕਟਰ ਗੁਰਵਿਨ ਸਿੰਘ ਆਹੂਜਾ ਨੇ ਕਿਹਾ,“ਅਸੀਂ ਜੋ ਬਿਡੇਨ ਨਾਲ ਸਹਿਮਤ ਹਾਂ ਕਿ ਸਾਨੂੰ ਇਕ ਕੌਮ ਅਤੇ ਸਮੁੱਚੇ ਰਾਸ਼ਟਰ ਵਜੋਂ ਕੱਟੜਪੰਥ ਅਤੇ ਨਸਲਵਾਦ ਦੇ ਵਿਰੁੱਧ ਖੜ੍ਹੇ ਹੋਣਾ ਪਏਗਾ।” ਡਾ. ਸਿੰਘ, ਜਿਨ੍ਹਾਂ ਨੇ ਸੰਨ 2012 ਵਿੱਚ ਓਬਾਮਾ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕੀਤਾ ਸੀ, ਨੇ ਅੱਗੇ ਕਿਹਾ,"ਨਸਲਵਾਦ ਦਾ ਮੁਕਾਬਲਾ ਕਰਨਾ ਅਤੇ ਬੰਦੂਕ ਦੀ ਹਿੰਸਾ ਨੂੰ ਘਟਾਉਣਾ ਨਿਸ਼ਚਿਤ ਤੌਰ 'ਤੇ ਅਮਰੀਕਾ ਦੇ ਸਾਹਮਣੇ ਆ ਰਹੇ ਦੋ ਨਾਜ਼ੁਕ ਮੁੱਦੇ ਹਨ।''
ਮਾਰੇ ਗਏ 6 ਪੀੜਤਾਂ ਵਿੱਚ ਇਕ ਬੀਬੀ ਵੀ ਸ਼ਾਮਲ ਸੀ ਜਿੰਨਾਂ ਦੇ ਨਾਂਅ ਪਰਮਜੀਤ ਕੌਰ, 41 ਅਤੇ 5 ਵਿਅਕਤੀ ਜਿੰਨਾਂ ਵਿਚ 65 ਸਾਲਾ ਸਤਵੰਤ ਸਿੰਘ ਕਾਲੇਕੇ, ਗੁਰਦੁਆਰੇ ਦੇ ਬਾਨੀ; ਪ੍ਰਕਾਸ਼ ਸਿੰਘ, 39, ਇੱਕ ਗ੍ਰੰਥੀ; ਸੀਤਾ ਸਿੰਘ, 41; ਰਣਜੀਤ ਸਿੰਘ, 49 ਅਤੇ ਸੁਵੇਗ ਸਿੰਘ ਖੱਟੜਾ, 84 ਸਾਰੇ ਮਰਦ ਪੀੜਤ ਸਿੱਖ ਧਰਮ ਦੇ ਹਿੱਸੇ ਵਜੋਂ ਪੱਗਾਂ ਬੰਨ੍ਹਦੇ ਸਨ।