ਦੂਜੀ ਲਹਿਰ ਦੌਰਾਨ ਪਾਕਿ ''ਚ ICU ਬੈੱਡਾਂ ਦੀ ਕਿੱਲਤ, ਬਿਲਾਵਲ ਭੁੱਟੋ ਵੀ ਪਾਜ਼ੇਟਿਵ

11/27/2020 1:02:39 AM

ਇਸਲਾਮਾਬਾਦ-ਕੋਰੋਨਾ ਵਾਇਰਸ ਦੀ ਦੂਜੀ ਲਹਿਰ ਝੇਲ ਰਹੇ ਪਾਕਿਸਤਾਨ 'ਚ ਮਰੀਜ਼ਾਂ ਦੀ ਗਿਣਤੀ ਕਾਫੀ ਤੇਜ਼ ਨਾਲ ਵਧ ਰਹੀ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ ਹਸਪਤਾਲਾਂ 'ਚ ਆਈ.ਸੀ.ਯੂ. ਬੈੱਡ ਖਾਲ੍ਹੀ ਨਹੀਂ ਹਨ। ਪਾਕਿਸਤਾਨ 'ਚ ਇਕ ਮਹੀਨੇ ਪਹਿਲਾਂ ਰੋਜ਼ਾਨਾ ਲਗਭਗ 700 ਮਰੀਜ਼ ਮਿਲ ਰਹੇ ਸਨ। ਹੁਣ ਇਹ ਗਿਣਤੀ ਤਿੰਨ ਹਜ਼ਾਰ ਦੇ ਪਾਰ ਹੋ ਗਈ ਹੈ। ਪਿਛਲੇ 10 ਦਿਨ 'ਚ ਇਥੇ 29 ਹਜ਼ਾਰ ਤੋਂ ਜ਼ਿਆਦਾ ਮਰੀਜ਼ ਮਿਲੇ ਹਨ।

ਪਾਕਿਸਤਾਨ ਮੈਡੀਕਲ ਏਸੋਸੀਸ਼ਨ ਦੇ ਸੈਕ੍ਰੇਟਰੀ ਜਨਰਲ ਕੈਸਰ ਸੱਜਾਦ ਦਾ ਕਹਿਣਾ ਹੈ ਕਿ ਆਉਣ ਵਾਲੇ ਦੋ ਹਫਤੇ ਬਹੁਤ ਮੁਸ਼ਕਲ ਹੋਣ ਵਾਲੇ ਹਨ। ਹਾਲਾਤ ਹੋਰ ਜ਼ਿਆਦਾ ਖਰਾਬ ਹੋ ਸਕਦੇ ਹਨ। ਅਜੇ ਦੇਸ਼ 'ਚ ਕੋਰੋਨਾ ਦੇ ਤਿੰਨ ਲੱਖ 86 ਹਜ਼ਾਰ 198 ਮਾਮਲੇ ਮਿਲ ਚੁੱਕੇ ਹਨ। ਇਨ੍ਹਾਂ 'ਚੋਂ ਤਿੰਨ ਲੱਖ 34 ਹਜ਼ਾਰ 392 ਠੀਕ ਹੋਏ ਹਨ ਅਤੇ 7,843 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ:-ਰੂਸ ਨਵੇਂ ਸਾਲ ਤੋਂ ਪਹਿਲਾਂ ਵੱਡੇ ਪੱਧਰ 'ਤੇ ਕੋਵਿਡ ਟੀਕਾਕਰਨ ਸ਼ੁਰੂ ਕਰੇਗਾ

ਇਸ ਦੇ ਨਾਲ ਹੀ ਦੱਸ ਦੇਈਏ ਕਿ ਦੇਸ਼ ਦੇ ਵਿਰੋਧੀ ਧਿਰ ਦੇ ਨੇਤਾ ਪਾਕਿਸਤਾਨ ਪੀਪੁਲਸ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜਰਦਾਰੀ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਵੀਰਵਾਰ ਨੂੰ ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਕਿ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਹ ਸੈਲਫ ਆਈਸੋਲੇਸ਼ਨ 'ਚ ਚੱਲੇ ਗਏ ਹਨ।

6 ਕਰੋੜ ਤੋਂ ਜ਼ਿਆਦਾ ਲੋਕ ਆ ਚੁੱਕੇ ਹਨ ਲਪੇਟ 'ਚ
ਦੁਨੀਆ ਭਰ 'ਚ ਹੁਣ ਤੱਕ 6.07 ਕਰੋੜ ਤੋਂ ਜ਼ਿਆਦਾ ਲੋਕ ਇਨਫੈਕਸ਼ਨ ਦੀ ਲਪੇਟ 'ਚ ਆ ਚੁੱਕੇ ਹਨ। ਇਨ੍ਹਾਂ 'ਚੋਂ 4.20 ਕਰੋੜ ਲੋਕ ਠੀਕ ਹੋ ਚੁੱਕੇ ਹਨ ਜਦਕਿ 14.26 ਲੱਖ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 1.72 ਕਰੋੜ ਲੋਕ ਇਲਾਜ ਅਧੀਨ ਹਨ।

ਇਹ ਵੀ ਪੜ੍ਹੋ:-ਇਹ ਕੰਪਨੀ ਕਰੇਗੀ ਹੋਰ 32 ਹਜ਼ਾਰ ਕਰਮਚਾਰੀਆਂ ਦੀ ਛਾਂਟੀ


Karan Kumar

Content Editor

Related News