ਮੈਕਸੀਕੋ ਸਰਹੱਦ ਨੇੜੇ ਗੋਲੀਬਾਰੀ, ਛੇ ਪ੍ਰਵਾਸੀਆਂ ਦੀ ਮੌਤ

Thursday, Oct 03, 2024 - 10:04 AM (IST)

ਮੈਕਸੀਕੋ ਸਰਹੱਦ ਨੇੜੇ ਗੋਲੀਬਾਰੀ, ਛੇ ਪ੍ਰਵਾਸੀਆਂ ਦੀ ਮੌਤ

ਮੈਕਸੀਕੋ ਸਿਟੀ (ਪੋਸਟ ਬਿਊਰੋ)- ਮੈਕਸੀਕੋ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੈਕਸੀਕੋ ਦੀ ਗੁਆਟੇਮਾਲਾ ਨਾਲ ਲੱਗਦੀ ਸਰਹੱਦ ਨੇੜੇ ਇੱਕ ਟਰੱਕ 'ਤੇ ਫੌਜੀਆਂ ਵੱਲੋਂ ਗੋਲੀਬਾਰੀ ਕੀਤੀ ਗਈ। ਇਸ ਗੋਲੀਬਾਰੀ ਵਿਚ ਛੇ ਪ੍ਰਵਾਸੀਆਂ ਦੀ ਮੌਤ ਹੋ ਗਈ। ਰੱਖਿਆ ਵਿਭਾਗ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ- ਭਾਰਤੀਆਂ ਨੇ ਬਚਾਈ ਹਜ਼ਾਰਾਂ ਇਜ਼ਰਾਈਲੀਆਂ ਦੀ ਜਾਨ, ਸੱਚਾਈ ਕਰ ਦੇਵੇਗੀ ਹੈਰਾਨ

ਵਿਭਾਗ ਦੇ ਇੱਕ ਬਿਆਨ ਅਨੁਸਾਰ ਫੌਜਾਂ ਨੇ ਦਾਅਵਾ ਕੀਤਾ ਕਿ ਜਦੋਂ ਟਰੱਕ ਅਤੇ ਦੋ ਹੋਰ ਵਾਹਨ ਸੋਮਵਾਰ ਦੇਰ ਰਾਤ ਚਿਆਪਾਸ ਦੇ ਦੱਖਣੀ ਰਾਜ ਦੇ ਹੁਇਕਸਟਲਾ ਕਸਬੇ ਦੇ ਨੇੜੇ ਉਨ੍ਹਾਂ ਦੀ ਤਾਇਨਾਤੀ ਵਾਲੀ ਥਾਂ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਗੋਲੀਬਾਰੀ ਦੀ ਆਵਾਜ਼ ਸੁਣੀ। ਇਹ ਟਰੱਕ ਮਿਸਰ, ਨੇਪਾਲ, ਕਿਊਬਾ, ਭਾਰਤ, ਪਾਕਿਸਤਾਨ ਅਤੇ ਕਿਸੇ ਹੋਰ ਦੇਸ਼ ਦੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਿਹਾ ਸੀ ਜਦੋਂ ਦੋ ਸੈਨਿਕਾਂ ਨੇ ਗੋਲੀ ਚਲਾ ਦਿੱਤੀ। ਜਦੋਂ ਸਿਪਾਹੀ ਟਰੱਕ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਚਾਰ ਪ੍ਰਵਾਸੀਆਂ ਦੀ ਮੌਤ ਹੋ ਗਈ ਜਦਕਿ 12 ਲੋਕ ਜ਼ਖਮੀ ਹੋ ਗਏ। ਜ਼ਖ਼ਮੀ ਪ੍ਰਵਾਸੀਆਂ ਵਿੱਚੋਂ ਦੋ ਦੀ ਬਾਅਦ ਵਿੱਚ ਮੌਤ ਹੋ ਗਈ। ਟਰੱਕ ਵਿੱਚ ਸਵਾਰ ਹੋਰ 17 ਪ੍ਰਵਾਸੀ ਸੁਰੱਖਿਅਤ ਹਨ। ਇਸ ਵਿੱਚ ਕੁੱਲ 33 ਪ੍ਰਵਾਸੀ ਸਨ। ਆਮ ਤੌਰ 'ਤੇ ਇਸ ਖੇਤਰ ਤੋਂ ਪ੍ਰਵਾਸੀਆਂ ਦੀ ਤਸਕਰੀ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਅਕਸਰ ਮਾਲ ਟਰੱਕਾਂ ਵਿੱਚ ਭਰ ਕੇ ਲਿਜਾਇਆ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News