ਟਿਊਨੀਸ਼ੀਆ ’ਚ ਯਹੂਦੀ ਪੂਜਾ ਘਰ ਨੇੜੇ ਸਮੁੰਦਰੀ ਫ਼ੌਜ ਦੇ ਮੁਲਾਜ਼ਮ ਨੇ ਕੀਤੀ ਗੋਲ਼ੀਬਾਰੀ, 4 ਦੀ ਮੌਤ

Thursday, May 11, 2023 - 12:51 AM (IST)

ਟਿਊਨੀਸ਼ੀਆ ’ਚ ਯਹੂਦੀ ਪੂਜਾ ਘਰ ਨੇੜੇ ਸਮੁੰਦਰੀ ਫ਼ੌਜ ਦੇ ਮੁਲਾਜ਼ਮ ਨੇ ਕੀਤੀ ਗੋਲ਼ੀਬਾਰੀ, 4 ਦੀ ਮੌਤ

ਟਿਊਨਿਸ (ਭਾਸ਼ਾ) : ਟਿਊਨੀਸ਼ੀਆ 'ਚ ਸਮੁੰਦਰੀ ਫ਼ੌਜ ਦੇ ਇਕ ਮੁਲਾਜ਼ਮ ਨੇ ਜੇਰਬਾ ਆਈਲੈਂਡ ’ਤੇ ਇਕ ਯਹੂਦੀ ਪੂਜਾ ਘਰ ਅਲ ਘਰਿਬਾ ਸਿਨਾਗੋਗ ਨੇੜੇ ਮੰਗਲਵਾਰ ਨੂੰ ਗੋਲ਼ੀਬਾਰੀ ਕੀਤੀ, ਜਿਸ ਨਾਲ ਇਕ ਸਮੁੰਦਰੀ ਫ਼ੌਜ ਦੇ ਮੁਲਾਜ਼ਮ ਸਮੇਤ 4 ਲੋਕਾਂ ਦੀ ਮੌਤ ਹੋ ਗਈ ਅਤੇ 9 ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਦੀ ਕਾਰਵਾਈ 'ਚ ਹਮਲਾਵਰ ਵੀ ਮਾਰਿਆ ਗਿਆ। ਟਿਊਨੀਸ਼ੀਆ ਦੇ ਗ੍ਰਹਿ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਮੈਟਰੋ ’ਚ ਫਿਰ ਅਸ਼ਲੀਲ ਹਰਕਤ, ਗਰਲਫ੍ਰੈਂਡ ਨੂੰ ਲਿਪ-ਲਾਕ ਕਰਦੇ ਨਜ਼ਰ ਆਇਆ ਨੌਜਵਾਨ

ਅਜੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਹਮਲੇ ਦਾ ਮਕਸਦ ਕੀ ਸੀ। ਜੇਰਬਾ 'ਚ ਵੱਡੀ ਗਿਣਤੀ ਵਿੱਚ ਯਹੂਦੀ ਰਹਿੰਦੇ ਹਨ। ਮੰਤਰਾਲਾ ਨੇ ਦੱਸਿਆ ਕਿ ਹਮਲੇ ਵਿੱਚ ਮਾਰੇ ਗਏ 2 ਆਮ ਨਾਗਰਿਕਾਂ 'ਚੋਂ ਇਕ ਫਰਾਂਸ ਅਤੇ ਇਕ ਟਿਊਨੀਸ਼ੀਆ ਦਾ ਰਹਿਣ ਵਾਲਾ ਸੀ। 2,500 ਸਾਲ ਪੁਰਾਣਾ ਅਲ ਘਰਿਬਾ ਸਿਨਾਗੋਗ ਚਰਚ ਅਫਰੀਕਾ ਵਿੱਚ ਸਭ ਤੋਂ ਪੁਰਾਣਾ ਹੈ। ਸਾਲਾਨਾ ਤੀਰਥ ਯਾਤਰਾ ਦੌਰਾਨ ਮੰਗਲਵਾਰ ਰਾਤ ਨੂੰ ਚਰਚ 'ਤੇ ਹਮਲਾ ਹੋਇਆ।

ਇਹ ਵੀ ਪੜ੍ਹੋ : ਇਮਰਾਨ ਖਾਨ ਨੇ ਕੋਰਟ 'ਚ ਕੀਤਾ ਸਨਸਨੀਖੇਜ਼ ਦਾਅਵਾ, ਜ਼ਹਿਰ ਦਾ ਟੀਕਾ ਦੇ ਕੇ ਮਾਰ ਦਿੱਤਾ ਜਾਵੇਗਾ ਮੈਨੂੰ

ਟਿਊਨੀਸ਼ੀਆ ਦੇ ਗ੍ਰਹਿ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਸਿਨਾਗੋਗ 'ਚ ਜਾਣ ਤੋਂ ਪਹਿਲਾਂ ਦੋਸ਼ੀ ਨੇ ਇਕ ਸਾਥੀ ਦੀ ਹੱਤਿਆ ਕੀਤੀ ਅਤੇ ਉਸ ਦਾ ਅਸਲਾ ਜ਼ਬਤ ਕਰ ਲਿਆ। ਉਸ ਨੇ ਸਿਨਾਗੋਗ ਦੇ ਨੇੜੇ ਤਾਇਨਾਤ ਸੁਰੱਖਿਆ ਯੂਨਿਟਾਂ 'ਤੇ ਗੋਲ਼ੀਬਾਰੀ ਕੀਤੀ, ਜਿਸ ਨਾਲ 2 ਯਾਤਰੀਆਂ ਅਤੇ ਇਕ ਹੋਰ ਸੁਰੱਖਿਆ ਅਧਿਕਾਰੀ ਦੀ ਮੌਤ ਹੋ ਗਈ। ਇਸ ਘਟਨਾ 'ਚ ਘੱਟੋ-ਘੱਟ 5 ਸੁਰੱਖਿਆ ਅਧਿਕਾਰੀ ਅਤੇ 4 ਹੋਰ ਨਾਗਰਿਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News