ਮੈਕਸੀਕੋ ਦੇ ਰੈਸਟੋਰੈਂਟ 'ਚ ਗੋਲੀਬਾਰੀ, ਇੱਕ ਭਾਰਤੀ ਸਮੇਤ ਦੋ ਦੀ ਮੌਤ

Friday, Oct 22, 2021 - 01:22 PM (IST)

ਮੈਕਸੀਕੋ ਦੇ ਰੈਸਟੋਰੈਂਟ 'ਚ ਗੋਲੀਬਾਰੀ, ਇੱਕ ਭਾਰਤੀ ਸਮੇਤ ਦੋ ਦੀ ਮੌਤ

ਮੈਕਸੀਕੋ ਸਿਟੀ (ਏਪੀ) ਮੈਕਸੀਕੋ ਦੇ ਕੈਰੇਬੀਅਨ ਸ਼ਹਿਰ ਤੁਲੁਮ ਦੇ ਇੱਕ ਰੈਸਟੋਰੈਂਟ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਵਿੱਚ ਇੱਕ ਭਾਰਤੀ ਸਮੇਤ ਦੋ ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਉਹਨਾਂ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਇਕ ਔਰਤ ਜਰਮਨੀ ਦੀ ਸੀ ਅਤੇ ਦੂਜੀ ਭਾਰਤ ਦੀ। ਜ਼ਖ਼ਮੀਆਂ ਵਿੱਚੋਂ ਦੋ ਜਰਮਨ ਅਤੇ ਇੱਕ ਨੀਦਰਲੈਂਡ ਦਾ ਨਾਗਰਿਕ ਹੈ। ਗੋਲੀਬਾਰੀ ਬੁੱਧਵਾਰ ਨੂੰ ਸੜਕ ਦੇ ਕਿਨਾਰੇ ਇੱਕ ਰੈਸਟੋਰੈਂਟ ਵਿੱਚ ਹੋਈ, ਜਿਸ ਦੇ ਕੁਝ ਟੇਬਲ ਬਾਹਰ ਵੀ ਲੱਗੇ ਹੋਏ ਸਨ। ਕੁਇੰਟਾਨਾ ਰੂ ਪਬਲਿਕ ਪ੍ਰੌਸੀਕਿਊਸ਼ਨ ਦਫਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਸ਼ਾ ਵੇਚਣ ਵਾਲੇ ਦੋ ਸਮੂਹਾਂ ਵਿੱਚ ਲੜਾਈ ਕਾਰਨ ਗੋਲੀਬਾਰੀ ਹੋਈ।  

ਪੜ੍ਹੋ ਇਹ ਅਹਿਮ ਖਬਰ - ਅਮਰੀਕਾ : ਵਾਸ਼ਿੰਗਟਨ ਦੇ ਸ਼ਹਿਰ 'ਚ ਗੋਲੀਬਾਰੀ, 4 ਲੋਕਾਂ ਦੀ ਮੌਤ

ਰੈਸਟੋਰੈਂਟ ਵਿੱਚ ਖਾਣਾ ਖਾ ਰਹੇ ਸੈਲਾਨੀ ਦੋਵਾਂ ਧਿਰਾਂ ਵਿੱਚ ਹੋਈ ਗੋਲੀਬਾਰੀ ਦੀ ਚਪੇਟ ਵਿੱਚ ਆ ਗਏ। ਇੱਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਦੂਜੀ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਕ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜ਼ਖ਼ਮੀਆਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਨੋਟ- ਮੈਕਸੀਕੋ 'ਚ ਵਿਚ ਭਾਰਤੀ ਔਰਤ ਦੀ ਦਰਦਨਾਕ ਮੌਤ 'ਤੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News