ਅਮਰੀਕੀ ਚੋਣਾਂ ਵਿਚਾਲੇ ਡਲਾਸ ’ਚ ਗੋਲੀਬਾਰੀ, 2 ਜ਼ਖਮੀ

Friday, Nov 06, 2020 - 07:47 PM (IST)

ਅਮਰੀਕੀ ਚੋਣਾਂ ਵਿਚਾਲੇ ਡਲਾਸ ’ਚ ਗੋਲੀਬਾਰੀ, 2 ਜ਼ਖਮੀ

ਡਲਾਸ-ਅਮਰੀਕਾ ’ਚ ਇਸ ਵੇਲੇ ਰਾਸ਼ਟਰਪਤੀ ਚੋਣਾਂ ਹੋ ਰਹੀਆਂ ਹਨ, ਜਿਸ ਦੌਰਾਨ ਡਲਾਸ ’ਚ ਵੀਰਵਾਰ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ। ਜਿਸ ’ਚ ਕਮਿਊਨਿਟੀ ਕਾਲਜ ਪੁਲਸ ਅਧਿਕਾਰੀ ਤੋਂ ਇਲਾਵਾ ਇਕ ਹੋਰ ਵਿਅਕਤੀ ਵੀ ਜ਼ਖਮੀ ਹੋ ਗਿਆ ਜਿਸ ਨੂੰ ਪੁਲਸ ਗਿ੍ਰਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਡਲਾਸ ਪੁਲਸ ਵਿਭਾਗ ਨੇ ਇਕ ਬਿਆਨ ’ਚ ਕਿਹਾ ਕਿ ਡਲਾਸ ਕਾਲਜ ਪੁਲਸ ਵਿਭਾਗ ਦੇ ਅਧਿਕਾਰੀ ਵੀਰਵਾਰ ਸ਼ਾਮ 6:30 ਵਜੇ ਸਕੂਲ ਦੇ ਐਲ ਸੈਂਟਰੋ ਕੈਂਪਲਸ ਦੇ ਨੇੜੇ ਇਕ ਸ਼ੱਕੀ ਵਾਹਨ ਦੀ ਜਾਂਚ ਕਰ ਰਹੇ ਸਨ। ਅਧਿਕਾਰੀਆਂ ਨੇ ਵਾਹਨ ’ਚ ਉਸ ਵਿਅਕਤੀ ਨੂੰ ਪਾਇਆ, ਜਿਸ ’ਤੇ ਵਾਰੰਟ ਜਾਰੀ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਅਧਿਕਾਰੀਆਂ ਨੇ ਉਸ ਵਿਅਕਤੀ ਨੂੰ ਗਿ੍ਰਫਤਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੇ ਇਕ ਪਿਸਤੌਲ ਕੱਢੀ ਅਤੇ ਗੋਲੀ ਚਲਾ ਦਿੱਤੀ।

ਪੁਲਸ ਨੇ ਦੱਸਿਆ ਕਿ ਜ਼ਖਮੀ ਅਧਿਕਾਰੀ ਨੂੰ ਉਹ ਗਿ੍ਰਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਸ ਨੂੰ ਵੀ ਇਕ ਹਸਪਤਾਲ ਲਿਜਾਇਆ ਗਿਆ। ਸਕੂਲ ਨੇ ਇਕ ਬਿਆਨ ’ਚ ਕਿਹਾ ਇਸ ਮੁਸ਼ਕਲ ਸਮੇਂ ’ਚ ਸਾਡੀ ਹਮਦਰਦੀ ਅਧਿਕਾਰੀ ਅਤੇ ਉਸ ਦੇ ਪਰਿਵਾਰ ਨਾਲ ਹਨ।


author

Karan Kumar

Content Editor

Related News