ਅਮਰੀਕਾ 'ਚ ਗੋਲੀਬਾਰੀ, ਇਕ ਪੁਲਸ ਅਧਿਕਾਰੀ ਸਮੇਤ 5 ਲੋਕਾਂ ਦੀ ਮੌਤ

Friday, Oct 14, 2022 - 10:47 AM (IST)

ਨਿਊਯਾਰਕ (ਰਾਜ ਗੋਗਨਾ): ਅਮਰੀਕਾ ਦੇ ਸੂਬੇ ਉੱਤਰੀ ਕੈਰੋਲੀਨਾ ਦੇ ਸ਼ਹਿਰ ਰੇਲੇ ਵਿੱਚ ਇੱਕ ਸ਼ੂਟਰ ਨੇ ਵੀਰਵਾਰ ਨੂੰ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿੱਚ ਪੁਲਸ ਅਧਿਕਾਰੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਗੋਲੀਬਾਰੀ ਮਗਰੋਂ ਇੱਕ ਘੰਟੇ ਤੱਕ ਚੱਲੀ ਤਲਾਸ਼ੀ ਦੌਰਾਨ ਆਸਪਾਸ ਦੇ ਕਈ ਵਸਨੀਕਾਂ ਨੂੰ ਆਪਣੇ ਘਰਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ।ਉੱਤਰੀ ਕੈਰੋਲੀਨਾ ਦੀ ਪੁਲਸ ਨੇ ਵੀਰਵਾਰ ਰਾਤ ਨੂੰ ਦੱਸਿਆ ਕਿ ਸ਼ੱਕੀ ਇੱਕ ਸਫੈਦ ਨਾਬਾਲਗ ਪੁਰਸ਼ ਹੈ ਅਤੇ ਉਸਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਰੇਲੇ ਦੀ ਮੇਅਰ ਮੈਰੀ-ਐਨ ਬਾਲਡਵਿਨ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਇੱਕ ਆਫ-ਡਿਊਟੀ ਪੁਲਸ ਅਧਿਕਾਰੀ ਵੀ ਸ਼ਾਮਲ ਹੈ।ਰਾਲੇ ਪੁਲਸ ਲੈਫਟੀਨੈਂਟ ਜੇਸਨ ਬੋਰਨੀਓ ਨੇ ਦੱਸਿਆ ਕਿ ਵੀਰਵਾਰ ਨੂੰ ਗੋਲੀਬਾਰੀ ਦੇ ਕੁਝ ਘੰਟਿਆਂ ਦੇ ਬਾਅਦ ਸ਼ੱਕੀ ਨੂੰ ਰਾਤ 9:37 ਵਜੇ ਦੇ ਕਰੀਬ ਹਿਰਾਸਤ 'ਚ ਲਿਆ ਗਿਆ। ਉਸਦੀ ਪਛਾਣ ਅਤੇ ਉਮਰ ਜਾਰੀ ਨਹੀਂ ਕੀਤੀ ਗਈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਕਤਲ ਕੀਤੇ ਪੰਜਾਬੀ ਪਰਿਵਾਰ ਦਾ ਸ਼ਨੀਵਾਰ ਨੂੰ ਹੋਵੇਗਾ ਸਸਕਾਰ; ਸ਼ੱਕੀ ਨੇ ਨਹੀਂ ਕਬੂਲਿਆ ਗੁਨਾਹ

ਇਸ ਮੰਦਭਾਗੀ ਘਟਨਾ ਨੂੰ ਦੇਖਦੇ ਹੋਏ ਕਾਨੂੰਨ ਲਾਗੂ ਕਰਨ ਵਾਲੀਆਂ ਕਈ ਏਜੰਸੀਆਂ ਦੇ ਅਧਿਕਾਰੀਆਂ ਨੇ ਖੇਤਰ ਨੂੰ ਘੇਰ ਲਿਆ ਸੀ। ਜਦੋਂ ਪੁਲਸ ਸ਼ੂਟਰ ਦੀ ਭਾਲ ਕਰ ਰਹੇ ਸਨ ਤਾਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਨਿਵਾਸੀਆਂ ਨੂੰ ਅੰਦਰ ਰਹਿਣ ਦੀ ਚੇਤਾਵਨੀ ਵੀ ਦਿੱਤੀ ਗਈ ਸੀ। ਅਧਿਕਾਰੀਆਂ ਨੇ ਆਖਰਕਾਰ ਸ਼ੱਕੀ ਨੂੰ ਇੱਕ ਰਿਹਾਇਸ਼ ਵਿੱਚ ਘੇਰਾ ਪਾਇਆ।ਅਧਿਕਾਰੀਆਂ ਨੇ ਕਿਹਾ ਕਿ ਉਸਨੇ ਡਾਊਨਟਾਊਨ ਦੇ ਉੱਤਰ-ਪੂਰਬ ਵਿੱਚ ਇੱਕ ਰਿਹਾਇਸ਼ੀ ਖੇਤਰ ਵਿੱਚ ਇੱਕ ਪੈਦਲ ਮਾਰਗ ਦੇ ਨਾਲ ਗੋਲੀਬਾਰੀ ਕੀਤੀ ਸੀ।


Vandana

Content Editor

Related News