ਅਮਰੀਕਾ ’ਚ ਗੋਲ਼ੀਬਾਰੀ : ਤਿੰਨ ਕੁੜੀਆਂ ਤੇ ਇਕ ਬਿਸ਼ਪ ਦੀ ਮੌਤ, ਹਮਲਾਵਰ ਨੇ ਖੁਦ ਨੂੰ ਵੀ ਮਾਰੀ ਗੋਲ਼ੀ

Monday, Feb 20, 2023 - 01:03 AM (IST)

ਅਮਰੀਕਾ ’ਚ ਗੋਲ਼ੀਬਾਰੀ : ਤਿੰਨ ਕੁੜੀਆਂ ਤੇ ਇਕ ਬਿਸ਼ਪ ਦੀ ਮੌਤ, ਹਮਲਾਵਰ ਨੇ ਖੁਦ ਨੂੰ ਵੀ ਮਾਰੀ ਗੋਲ਼ੀ

ਲਾਸ ਏਂਜਲਸ (ਏ. ਪੀ.) : ਅਮਰੀਕਾ ਦੇ ਟੈਕਸਾਸ ’ਚ ਇਕ ਵਿਅਕਤੀ ਨੇ ਇਕ ਗਰਭਵਤੀ ਔਰਤ ਸਮੇਤ 3 ਲੜਕੀਆਂ ਨੂੰ ਗੋਲ਼ੀ ਮਾਰ ਦਿੱਤੀ ਅਤੇ ਬਾਅਦ ’ਚ ਖੁਦ ਨੂੰ ਵੀ ਗੋਲ਼ੀ ਮਾਰ ਲਈ। ਇਹ ਘਟਨਾ ਹਿਊਸਟਨ ਦੇ ਉਪਨਗਰ ਗਲੇਨਾ ਪਾਰਕ ਵਿੱਚ ਬੰਦੂਕਧਾਰੀ ਦੇ ਇਕ ਦੋਸਤ ਦੇ ਘਰ ਵਾਪਰੀ। ਹੈਰਿਸ ਕਾਊਂਟੀ ਸ਼ੈਰਿਫ ਦੇ ਅਨੁਸਾਰ, ਮਾਰੀਆਂ ਗਈਆਂ ਕੁੜੀਆਂ ਦੀ ਉਮਰ 19, 14 ਅਤੇ 13 ਸਾਲ ਹੈ।

ਇਹ ਵੀ ਪੜ੍ਹੋ : ਜਾਸੂਸੀ ਗੁਬਾਰੇ 'ਤੇ ਵਧਿਆ ਵਿਵਾਦ, ਅਮਰੀਕਾ ਦੀ ਚਿਤਾਵਨੀ ਤੋਂ ਬਾਅਦ ਚੀਨ ਨੇ ਦਿੱਤੀ ਇਹ ਧਮਕੀ

38 ਸਾਲਾ ਹਮਲਾਵਰ ਨੇ 12 ਸਾਲਾ ਲੜਕੀ ’ਤੇ ਵੀ ਹਮਲਾ ਕੀਤਾ ਪਰ ਉਹ ਇਕ ਸਾਲ ਦੀ ਬੱਚੀ ਨੂੰ ਲੈ ਕੇ ਫਰਾਰ ਹੋ ਗਿਆ ਸੀ। ਦੋਵਾਂ ਲੜਕੀਆਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਦੱਖਣੀ ਕੈਲੀਫੋਰਨੀਆ 'ਚ ਇਕ ਰੋਮਨ ਕੈਥੋਲਿਕ ਬਿਸ਼ਪ ਡੇਵਿਡ ਓ ਕੌਨੇਲ ਨੂੰ ਇਕ ਚਰਚ ਤੋਂ ਦੂਰ ਗੋਲ਼ੀ ਮਾਰ ਕੇ ਮਾਰ ਦਿੱਤਾ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News