ਓਮਾਨ ਦੀ ਇਕ ਮਸਜਿਦ ''ਚ ਗੋਲੀਬਾਰੀ, ਚਾਰ ਲੋਕਾਂ ਦੀ ਮੌਤ
Tuesday, Jul 16, 2024 - 10:29 AM (IST)

ਦੁਬਈ (ਭਾਸ਼ਾ) - ਓਮਾਨ ਵਿਚ ਇਕ ਮਸਜਿਦ ਵਿਚ ਹੋਈ ਗੋਲੀਬਾਰੀ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਓਮਾਨ ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਇਲ ਓਮਾਨ ਪੁਲਿਸ ਨੇ ਆਨਲਾਈਨ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਗੋਲੀਬਾਰੀ ਓਮਾਨ ਦੀ ਰਾਜਧਾਨੀ ਮਸਕਟ ਦੇ ਵਾਦੀ ਕਬੀਰ ਇਲਾਕੇ ਵਿੱਚ ਹੋਈ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਹਮਲਾ ਕਿਸ ਕਾਰਨ ਹੋਇਆ ਅਤੇ ਨਾ ਹੀ ਉਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਕਿ ਸ਼ੱਕੀ ਕੌਣ ਸਨ।