ਵੁਹਾਨ ਦੀ ਲੈਬ ''ਚ ਵਾਇਰਸ ਨਾਲ ਭਰੇ ਫਰਿਜ ਦੀ ਟੁੱਟੀ ਸੀ ਸੀਲ? ਦੇਖੋ ਤਸਵੀਰਾਂ

04/21/2020 1:09:35 PM

ਬੀਜਿੰਗ- ਦੁਨੀਆ ਭਰ ਵਿਚ ਕੋਰੋਨਾਵਾਇਰਸ ਦਾ ਇਨਫੈਕਸ਼ਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਚੀਨ ਦੀ ਸਰਕਾਰ ਤੇ ਵੁਹਾਨ ਦੇ ਇੰਸਟੀਚਿਊਟ ਆਫ ਵਾਇਰੋਲਾਜੀ 'ਤੇ ਸਵਾਲ ਖੜ੍ਹੇ ਹੋਣੇ ਤੇਜ਼ ਹੋ ਰਹੇ ਹਨ। ਕਈ ਲੋਕ ਇਸ ਥਿਊਰੀ ਵਿਚ ਅਸਲੀਅਤ ਦੱਸ ਰਹੇ ਹਨ ਕਿ ਵਾਇਰਸ ਵੁਹਾਨ ਦੀ ਲੈਬ ਤੋਂ ਲੀਕ ਹੋ ਕੇ ਇਨਸਾਨ ਵਿਚ ਫੈਲਿਆ। ਅਮਰੀਕਾ ਵੀ ਲੈਬ ਨੂੰ ਲੈ ਕੇ ਜਾਂਚ ਦੀ ਗੱਲ ਕਹਿ ਚੁੱਕਾ ਹੈ। ਉਥੇ ਹੀ ਹੁਣ ਕੁਝ ਤਸਵੀਰਾਂ ਦੇ ਆਧਾਰ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੁਹਾਨ ਦੇ ਇੰਸਟੀਚਿਊਟ ਆਫ ਵਾਇਰੋਲਾਜੀ ਦੇ ਇਕ ਫਰਿਜ ਦੀ ਸੀਲ ਟੁੱਟੀ ਸੀ, ਜਿਸ ਵਿਚ ਵਾਇਰਸ ਰੱਖੇ ਸਨ।

PunjabKesari

ਅਸਲ ਵਿਚ ਵੁਹਾਨ ਦੇ ਇੰਸਟੀਚਿਊਟ ਆਫ ਵਾਇਰੋਲਾਜੀ ਦੀਆਂ ਇਹ ਤਸਵੀਰਾਂ ਪਹਿਲੀ ਵਾਰ 2018 ਵਿਚ ਚਾਈਨਾ ਡੇਲੀ ਨਿਊਜ਼ਪੇਪਰ ਨੇ ਟਵਿੱਟਰ 'ਤੇ ਪ੍ਰਕਾਸ਼ਿਤ ਕੀਤੀਆਂ ਸਨ ਪਰ ਬਾਅਦ ਵਿਚ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ ਸੀ। ਇਸੇ ਹਫਤੇ ਇਹ ਫੋਟੋਜ਼ ਸੋਸ਼ਲ ਮੀਡੀਆ 'ਤੇ ਮੁੜ ਵਾਇਰਲ ਹੋ ਗਈਆਂ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਚਾਈਨਾ ਡੇਲੀ ਅਖਬਾਰ ਨੇ ਲੈਬ ਦੀਆਂ ਤਸਵੀਰਾਂ ਦੇ ਨਾਲ ਲਿਖਿਆ ਸੀ ਕਿ ਏਸ਼ੀਆ ਦੇ ਸਭ ਤੋਂ ਵੱਡੇ ਵਾਇਰਸ ਬੈਂਕ 'ਤੇ ਇਕ ਨਜ਼ਰ। ਮੱਧ ਚੀਨ ਦੇ ਹੁਬੇਈ ਸਥਿਤ ਵੁਹਾਨ ਇੰਸਟੀਚਿਊਟ ਆਫ ਵਾਇਰੋਲਾਜੀ ਨੇ 1500 ਤੋਂ ਵਧੇਰੇ ਵਾਇਰਸ ਨੂੰ ਸੁਰੱਖਿਅਤ ਕਰਕੇ ਰੱਖਿਆ ਹੈ।

PunjabKesari

ਸੋਸ਼ਲ ਮੀਡੀਆ 'ਤੇ ਇਕ ਯੂਜ਼ਰ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਾਡੇ ਕਿਚਨ ਦੇ ਫਰਿਜ ਦੀ ਸੀਲ ਇਸ ਤੋਂ ਬਿਹਤਰ ਹੁੰਦੀ ਹੈ। ਦੱਸ ਦਈਏ ਕਿ ਮੀਡੀਆ ਵਿਚ ਵੁਹਾਨ ਦੀ ਲੈਬ 'ਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕਿਹਾ ਸੀ ਕਿ ਅਸੀਂ ਇਸ ਦੀ ਜਾਂਚ ਕਰਾਂਗੇ। ਟਰੰਪ ਨੇ ਸ਼ੁੱਕਰਵਾਰ ਨੂੰ ਇਹ ਵੀ ਕਿਹਾ ਕਿ ਉਹ ਅਮਰੀਕਾ ਵਲੋਂ ਵੁਹਾਨ ਇੰਸਟੀਚਿਊਟ ਨੂੰ ਦਿੱਤੇ ਜਾਣ ਵਾਲੇ ਫੰਡ ਨੂੰ ਖਤਮ ਕਰ ਦੇਣਗੇ। ਉਥੇ ਹੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਲੈਬ ਤੋਂ ਵਾਇਰਸ ਲੀਕ ਹੋਣ ਦੇ ਮੁੱਦੇ 'ਤੇ ਬੀਜਿੰਗ ਨੂੰ ਸਾਫ-ਸਾਫ ਦੱਸ ਦੇਣਾ ਚਾਹੀਦਾ ਹੈ।

PunjabKesari

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਜੇਕਰ ਚੀਨ ਦੁਨੀਆ ਦੇ ਵਿਗਿਆਨੀਆਂ ਨੂੰ ਆਪਣੇ ਦੇਸ਼ ਆਉਣ ਦੇਵੇ ਤੇ ਇਹ ਦੱਸ ਦੇਵੇ ਕਿ ਵਾਇਰਸ ਕਿਵੇਂ ਫੈਲਿਆ ਤਾਂ ਇਹ ਦੁਨੀਆ ਨੂੰ ਸਹਿਯੋਗ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੋਵੇਗਾ। ਵਾਸ਼ਿੰਗਟਨ ਪੋਸਟ ਨੇ ਇਕ ਰਿਪੋਰਟ ਵਿਚ ਕਿਹਾ ਸੀ ਕਿ ਅਮਰੀਕੀ ਡਿਪਲੋਮੈਟਾਂ ਨੇ 2018 ਵਿਚ ਵੁਹਾਨ ਦੀ ਲੈਬ ਨਾਲ ਜੁੜੀ ਜਾਣਕਾਰੀ ਭੇਜੀ ਸੀ ਤੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਸੀ ਕਿ ਲੈਬ ਵਿਚ ਚਮਗਿੱਦੜ ਵਿਚ ਮਿਲਣ ਵਾਲੇ ਵਾਇਰਸ 'ਤੇ ਕੰਮ ਚੱਲ ਰਿਹਾ ਸੀ। ਇਸ ਨਾਲ ਨਵੀਂ ਤਰ੍ਹਾਂ ਦਾ ਸਾਰਸ ਜਿਹੀ ਮਹਾਮਾਰੀ ਫੈਲਣ ਦਾ ਖਤਰਾ ਹੈ। ਹਾਲਾਂਕਿ ਚੀਨ ਸਰਕਾਰ ਤੇ ਵੁਹਾਨ ਲੈਬ ਆਪਣੇ 'ਤੇ ਲਾਏ ਸਾਰੇ ਦੋਸ਼ਾਂ ਨੂੰ ਖਾਰਿਜ ਕਰ ਚੁੱਕੀ ਹੈ।

PunjabKesari


Baljit Singh

Content Editor

Related News