ਬ੍ਰਿਟੇਨ ਤੋਂ ਜਲਦ ਭਾਰਤ ਆਵੇਗਾ ਸ਼ਿਵਾਜੀ ਮਹਾਰਾਜ ਦਾ 'ਵਾਘਨਖ'

Monday, Oct 02, 2023 - 02:24 PM (IST)

ਬ੍ਰਿਟੇਨ ਤੋਂ ਜਲਦ ਭਾਰਤ ਆਵੇਗਾ ਸ਼ਿਵਾਜੀ ਮਹਾਰਾਜ ਦਾ 'ਵਾਘਨਖ'

ਲੰਡਨ- ਯੂ.ਕੇ ਵਿਖੇ ਲੰਡਨ ਦੇ ਵਿਕਟੋਰੀਆ ਅਤੇ ਐਲਬਰਟ ਮਿਊਜ਼ੀਅਮ ਵਿੱਚ ਰੱਖੇ 'ਵਾਘਨਖ' ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮਹਾਰਾਸ਼ਟਰ ਦੇ ਸੱਭਿਆਚਾਰ ਮੰਤਰੀ ਸੁਧੀਰ ਮੁਨਗੰਟੀਵਾਰ ਬਘਨਖਾ ਦੀ ਵਾਪਸੀ ਲਈ ਮਿਊਜ਼ੀਅਮ ਨਾਲ ਸਮਝੌਤੇ 'ਤੇ ਦਸਤਖ਼ਤ ਕਰਨ ਲਈ ਮੰਗਲਵਾਰ ਨੂੰ ਲੰਡਨ ਪਹੁੰਚਣਗੇ। ਮਹਾਰਾਸ਼ਟਰ ਦੇ ਮੰਤਰੀ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਅਸੀਂ ਵਾਘਨਖ ਲਿਆ ਰਹੇ ਹਾਂ। 1659 ਵਿੱਚ ਬੀਜਾਪੁਰ ਸਲਤਨਤ ਦੇ ਕਮਾਂਡਰ ਅਫਜ਼ਲ ਖਾਨ ਨੂੰ ਮਾਰਨ ਲਈ ਛਤਰਪਤੀ ਸ਼ਿਵਾਜੀ ਮਹਾਰਾਜ ਦੁਆਰਾ ਵਰਤੇ ਗਏ ਬਾਘ ਦੇ ਪੰਜੇ ਦੇ ਆਕਾਰ ਦੇ ਖੰਜਰ ਨੂੰ ਵਾਪਸ ਕਰਨ ਲਈ ਬ੍ਰਿਟਿਸ਼ ਅਧਿਕਾਰੀ ਸਹਿਮਤ ਹੋ ਗਏ ਹਨ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਪੜ੍ਹਨ ਦੇ ਚਾਹਵਾਨ ਪੰਜਾਬੀਆਂ ਲਈ ਚੰਗੀ ਖ਼ਬਰ, ਸਰਕਾਰ ਨੇ ਕੀਤਾ ਇਹ ਐਲਾਨ

ਪ੍ਰੇਰਨਾ ਅਤੇ ਊਰਜਾ ਦਾ ਸਰੋਤ

PunjabKesari

ਸੱਭਿਆਚਾਰ ਮੰਤਰੀ ਸੁਧੀਰ ਮੁਤਾਬਕ ਇਸ ਨੂੰ ਨਵੰਬਰ ਵਿੱਚ ਇੱਥੇ ਲਿਆਂਦਾ ਜਾਣਾ ਚਾਹੀਦਾ ਹੈ ਅਤੇ ਅਸੀਂ ਇਸ ਲਈ ਇੱਕ ਐਮ.ਓ.ਯੂ 'ਤੇ ਦਸਤਖ਼ਤ ਕਰ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ ਉਸ ਦਿਨ ਤੱਕ ਲਿਆਂਦਾ ਜਾਵੇ ਜਦੋਂ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਅਫਜ਼ਲ ਖਾਨ ਨੂੰ ਮਾਰਿਆ ਸੀ। ਸੁਧੀਰ ਨੇ ਕਿਹਾ, ਵਾਘਨਖ ਸਾਡੇ ਲਈ ਪ੍ਰੇਰਨਾ ਅਤੇ ਊਰਜਾ ਦਾ ਸਰੋਤ ਹੈ। ਵਾਘਨਖ ਨੂੰ ਦੱਖਣੀ ਮੁੰਬਈ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਅਜਾਇਬ ਘਰ ਵਿੱਚ ਰੱਖਿਆ ਜਾ ਸਕਦਾ ਹੈ। ਪ੍ਰਤਾਪਗੜ੍ਹ ਦੀ ਲੜਾਈ ਵਿੱਚ ਮਰਾਠਿਆਂ ਦੀ ਜਿੱਤ ਮਰਾਠਾ ਸਾਮਰਾਜ ਦੀ ਸਥਾਪਨਾ ਲਈ ਛਤਰਪਤੀ ਸ਼ਿਵਾਜੀ ਦੀ ਮੁਹਿੰਮ ਦਾ ਇੱਕ ਮਹੱਤਵਪੂਰਨ ਹਿੱਸਾ ਸੀ। ਇੱਥੇ ਦੱਸ ਦਈਏ ਕਿ ਮੁਲਾਕਾਤ ਦੌਰਾਨ ਜਦੋਂ ਅਫ਼ਜ਼ਲ ਖ਼ਾਨ ਨੇ ਸ਼ਿਵਾਜੀ ਮਹਾਰਾਜ ਦੀ ਪਿੱਠ ਵਿੱਚ ਛੁਰਾ ਮਾਰਿਆ ਤਾਂ ਸ਼ਿਵਾਜੀ ਮਹਾਰਾਜ ਨੇ ਜ਼ਾਲਮ ਅਫ਼ਜ਼ਲ ਖ਼ਾਨ ਨੂੰ ਵਾਘਨਖ ਨਾਲ ਮਾਰ ਦਿੱਤਾ ਸੀ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News