ਸ਼੍ਰੋਮਣੀ ਅਕਾਲੀ ਦਲ ਆਸਟ੍ਰੇਲੀਆ ਦੀ ਜਥੇਬੰਦੀ ''ਚ ਲਗਾਤਾਰ ਹੋ ਰਿਹਾ ਹੈ ਵਾਧਾ
Tuesday, Aug 25, 2020 - 04:39 PM (IST)
ਸਿਡਨੀ (ਸਨੀ ਚਾਂਦਪੁਰੀ): ਸ਼੍ਰੋਮਣੀ ਅਕਾਲੀ ਦਲ ਆਸਟ੍ਰੇਲੀਆ ਨੇ ਬੀਤੇ ਦਿਨ ਸਿਡਨੀ ਵਿਖੇ ਮੀਟਿੰਗ ਕੀਤੀ। ਜਿਸ ਦੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਆਸਟ੍ਰੇਲੀਆ ਦੇ ਪ੍ਰਧਾਨ ਅਤੇ ਹਾਈ ਪਾਵਰ ਕੋਰ ਕਮੇਟੀ ਦੇ ਜਨਰਲ ਸਕੱਤਰ ਕੰਵਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਕਾਂਗਰਸ ਅਤੇ ਆਮ ਪਾਰਟੀ ਦੀ ਬਜਾਏ ਆਸ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਲਈ ਵੱਧ ਉਤਸ਼ਾਹਿਤ ਹਨ। ਇਸ ਮੀਟਿੰਗ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮੁੱਖ ਸਲਾਹਕਾਰ, ਦਫਤਰ ਸਕੱਤਰ ਮੁੱਖ ਦਫਤਰ ਅਕਾਲੀ ਦਲ ਅਤੇ ਕੋਆਰਡੀਨੇਟਰ ਐਨ ਆਰ ਆਈਜ ਵਿੰਗ ਨਾਲ ਵੀਡਿਓ ਕਾਨਫਰੰਸ ਕੀਤੀ ਗਈ ਅਤੇ ਮੀਟਿੰਗ ਦੇ ਅਹਿਮ ਏਜੰਡੇ ਦੀ ਜਾਣਕਾਰੀ ਸਾਂਝੀ ਕੀਤੀ ਗਈ। ਵੀਡਿਓ ਕਾਨਫਰੰਸ ਰਾਹੀਂ ਬਰਾੜ ਨੇ ਨੌਜਵਾਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਲਈ ਦਿਖਾਏ ਜਾ ਰਹੇ ਉਤਸ਼ਾਹ ਦਾ ਸਵਾਗਤ ਕੀਤਾ।
ਸ਼੍ਰੇਮਣੀ ਅਕਾਲੀ ਦਲ ਆਸਟ੍ਰੇਲੀਆ ਨੇ ਸਰਦਾਰ ਪਿਆਰਾ ਸਿੰਘ ਸਿਡਨੀ ਨੂੰ ਸਰਪ੍ਰਸਤ ਨਿਯੁਕਤ ਕੀਤਾ, ਸਰਦਾਰ ਹਰਮਨ ਸਿੰਘ ਬੋਪਾਰਾਏ ਸਹਾਇਕ ਮੀਡੀਆ ਸਕੱਤਰ ਬਣੇ। ਇਸ ਤੋਂ ਇਲਾਵਾ ਫੈਡਰਲ ਯੂਥ ਵਿੰਗ ਕਮੇਟੀ ਵਿੱਚ ਗਗਨ ਇੰਦਰ ਸਿੰਘ ਸੰਧੂ, ਕੰਵਨਦੀਪ ਸਿੰਘ ਬੱਲ, ਅਤੇ ਅਮੋਲਕ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਪ੍ਰਦੀਪ ਸਿੰਘ ਖਟੜਾ ਜੱਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ।ਕੰਵਨਦੀਪ ਸਿੰਘ ਬੱਲ ਨੂੰ ਵਾਈਸ ਪ੍ਰਧਾਨ ਆਈ ਟੀ ਵਿੰਗ ਦੀ ਵੀ ਜ਼ੁੰਮੇਵਾਰੀ ਸੌਂਪੀ ਗਈ। ਉਹਨਾਂ ਦੱਸਿਆ ਕਿ ਆਉਂਦੇ ਸਮੇਂ ਵਿੱਚ ਹੋਰ ਨੌਜਵਾਨਾਂ ਨੂੰ ਵੀ ਪਾਰਟੀ ਵੱਲ ਅਹਿਮ ਜ਼ੁੰਮੇਵਾਰੀਆਂ ਦਿੱਤੀਆਂ ਜਾਣਗੀਆਂ।
ਪਾਰਟੀ ਵਿੱਚ ਨਵੇਂ ਮੈਂਬਰਾਂ ਨੂੰ ਸ਼ਾਮਲ ਕਰਦਿਆਂ ਕਮੇਟੀ ਮੈਂਬਰਾਂ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਹਰ ਸੰਭਵ ਯਤਨ ਕਰਦੇ ਰਹਾਂਗੇ ਅਤੇ ਉਹਨਾਂ ਪਾਰਟੀ ਵਿੱਚ ਨਵੇਂ ਸ਼ਾਮਿਲ ਹੋਣ ਵਾਲੇ ਮੈਂਬਰਾਂ ਨੂੰ ਹਾਈ ਕਮਾਨ ਵੱਲੋ ਬਣਦਾ ਮਾਣ ਦਿਵਾਉਣ ਦਾ ਭਰੋਸਾ ਵੀ ਦਿੱਤਾ। ਨਵੇਂ ਮੈਂਬਰਾਂ ਵਿੱਚ ਸ਼ਾਮਿਲ ਹੋਣ ਵਾਲ਼ਿਆਂ ਵਿੱਚ ਰਣਦੀਪ ਬੱਲ, ਮਨਜਿੰਦਰ ਸਿੰਘ, ਚੰਦਨਦੀਪ ਸਿੰਘ, ਰਾਜਨਬੀਰ ਬੱਲ, ਬਿਲਾਵਲ ਸਿੰਘ, ਖੁਸ਼ਪ੍ਰੀਤ ਸਿੰਘ, ਮਨਦੀਪ ਸਿੰਘ ਸੰਧੂ ਸ਼ਾਮਿਲ ਸਨ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਆਸਟ੍ਰੇਲੀਆ ਦੇ ਪ੍ਰਧਾਨ ਫੈਡਰਲ ਕੋਰ ਕਮੇਟੀ ਅਤੇ ਜਨਰਲ ਸਕੱਤਰ ਹਾਈ ਪਾਵਰ ਕੋਰ ਕਮੇਟੀ ਕੰਵਲਜੀਤ ਸਿੰਘ ਸਿੱਧੂ, ਸੂਬਾ ਪ੍ਰਧਾਨ ਰਾਜਮਹਿੰਦਰ ਸਿੰਘ, ਚਰਨਪ੍ਰਤਾਪ ਸਿੰਘ ਟਿੰਕੂ ਸੀਨੀਅਰ ਮੀਤ ਪ੍ਰਧਾਨ, ਸੁਖਬੀਰ ਗਰੇਵਾਲ਼, ਪ੍ਰਿਤਪਾਲ ਸਿੰਘ ਕਪੂਰ, ਪਿਆਰਾ ਸਿੰਘ ਸਾਬਕਾ ਪ੍ਰਧਾਨ, ਹਰਜੀਤ ਸਿੰਘ ਸੱਲ੍ਹਣ ਸਿਡਨੀ, ਮੁੱਖ ਸਲਾਹਕਾਰ ਸੰਤੋਖ ਸਿੰਘ, ਹਰਦੇਵ ਸਿੰਘ ਗੁਰਮ, ਭੁਪਿੰਦਰ ਸਿੰਘ, ਮਨੇਸ, ਰਵਿੰਦਰ ਸਿੰਘ ਲੋਪੋਂ ,ਜਗਜੀਤ ਸਿੰਘ ਗੁਰਮ, ਜਸਵੰਤ ਸਿੰਘ ਜੀਲੌਂਗ ਆਦਿ ਮੌਜੂਦ ਸਨ।