ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਅਫਗਾਨੀ ਸਿੱਖ ਪਰਿਵਾਰਾਂ ਨੂੰ ਸੁਰੱਖਿਆ ਦੇਣ ਦੀ ਮੰਗ

Tuesday, Jul 06, 2021 - 02:45 PM (IST)

ਨਿਊਜਰਸੀ (ਰਾਜ ਗੋਗਨਾ): ਅਮਰੀਕੀ ਫ਼ੌਜੀਆਂ ਦੀ ਸਤੰਬਰ ਤੋਂ ਅਫਗਾਨਿਸਤਾਨ ਤੋਂ ਵਾਪਸੀ ਨਾਲ ਜਿੱਥੇ ਤਾਲਿਬਾਨ ਨੇ ਆਪਣੇ ਨਿਯਮਾਂ ਨੂੰ ਮੁੜ ਲਾਗੂ ਕਰਨ ਸ਼ੁਰੂ ਕਰ ਦਿੱਤਾ ਹੈ।ਉੱਥੇ ਰਹਿ ਰਹੇ 300 ਦੇ ਕਰੀਬ ਅਫਗਾਨੀ ਸਿੱਖ ਪਰਿਵਾਰਾਂ ਨੂੰ ਅਲਕਾਇਦਾ ਦੇ ਅੱਤਵਾਦੀਆਂ ਤੋਂ ਉਹਨਾਂ ਦੀ ਜਾਨ ਦੇ ਖ਼ਤਰੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਦੇ ਕਨਵੀਨਰ ਸ: ਬੂਟਾ ਸਿੰਘ ਖੜੌਦ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇੰਨਾਂ 300 ਦੇ ਕਰੀਬ ਪਰਿਵਾਰਾਂ ਨੇ ਕਿਸੇ ਹੋਰ ਦੇਸ਼ ਵਿੱਚ ਰਿਹਾਇਸ਼ ਦੀ ਮੰਗ ਕੀਤੀ ਹੈ। 

ਖੜੌਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰਪਤੀ ਜੋਅ ਬਾਈਡੇਨ ਨੇ ਸਤੰਬਰ 11, 2021 ਤੱਕ ਅਮਰੀਕਾ ਦੀਆ ਫ਼ੌਜਾਂ ਨੂੰ ਪੂਰਨ ਤੌਰ 'ਤੇ ਅਫਗਾਨਿਸਤਾਨ ਵਿਚੋਂ ਵਾਪਸ ਬਲਾਉਣ ਦਾ ਜੋ ਫ਼ੈਸਲਾ ਲਿਆ ਹੈ ਉਸ ਦੇ ਮੱਦੇ ਨਜਰ ਤਾਲਿਬਾਨ ਨੇ ਅਫਗਾਨਿਸਤਾਨ ਦੇ ਉਹਨਾਂ ਇਲਾਕਿਆਂ ਵਿੱਚ ਆਪਣੀ ਪਕੜ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਤਰ੍ਹਾਂ ਦਾ ਘਾਤਕ ਹਮਲਾ ਅਫਗਾਨੀ ਸਿੱਖਾਂ 'ਤੇ ਪਿਛਲੇ ਸਾਲ ਵੀ ਹੋ ਚੁੱਕਾ ਹੈ ਜਿਸ ਹਮਲੇ ਵਿੱਚ ਬਹੁਤ ਕੀਮਤੀ ਜਾਨਾਂ ਚਲੀਆ ਗਈਆ ਸਨ।

PunjabKesari

ਪਿਛਲੇ ਕਈ ਸਾਲਾਂ ਵਿਚ ਸਿੱਖ ਪਰਿਵਾਰ ਅਤੇ ਹੋਰ ਘੱਟ ਗਿਣਤੀ ਪਰਿਵਾਰਾਂ 'ਤੇ ਜਾਨਲੇਵਾ ਹਮਲੇ ਦੇ ਮੱਦੇਨਜ਼ਰ ਰੱਖਦਿਆਂ ਪਿਛਲੇ ਸਾਲ ਅਮਰੀਕਾ ਦੇ ਕਾਂਗਰਸਮੈਨ ਅਤੇ ਫੈਡਰਲ ਦੇ ਸੈਨੇਟਰਾਂ ਨੇ ਉਸ ਸਮੇਂ ਦੀ ਟਰੰਪ ਸਰਕਾਰ ਨੂੰ ਸੁਚੇਤ ਕੀਤਾ ਸੀ। ਅਮਰੀਕੀ ਫ਼ੌਜ ਦੀ ਵਾਪਸੀ ਦੇ ਨਾਲ ਹੁਣ ਉੱਥੇ ਘੱਟ ਗਿਣਤੀ ਦੀਆਂ ਕੌਮਾਂ 'ਤੇ ਹੋਰ ਹਮਲੇ ਹੋਣ ਦਾ ਖਦਸ਼ਾ ਹੈ। ਇਸ ਨੂੰ ਮੁੱਖ ਰੱਖਦਿਆਂ ਹੋਇਆ ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ) ਨੇ ਫੌਰਨ ਰਿਲੇਸ਼ਨ ਦੇ ਲੀਡ ਸੈਨੇਟਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਅਫਗਾਨੀ ਸਿੱਖ ਅਤੇ ਘੱਟ ਗਿਣਤੀ ਦੇ ਇੰਨਾਂ ਪਰਿਵਾਰਾਂ ਨੂੰ ਕਿਸੇ ਹੋਰ ਦੇਸ਼ ਵਿਚ ਰਿਹਾਇਸ਼ ਅਤੇ ਸੁਰੱਖਿਆ ਦੇਣ। ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਬਾਈਡੇਨ ਸਰਕਾਰ ਇਸ ਮੁੱਦੇ ਨੂੰ ਗਹਿਰਾਈ ਨਾਲ ਵਿਚਾਰੇਗੀ ਅਤੇ ਉਹਨਾਂ ਸਿੱਖ ਪਰਿਵਾਰਾਂ ਅਤੇ ਘੱਟ ਗਿਣਤੀ ਪਰਿਵਾਰਾਂ ਦੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਕਰੇਗੀ।

ਪੜ੍ਹੋ ਇਹ ਅਹਿਮ ਖਬਰ  -ਅਮਰੀਕੀ ਸਾਂਸਦ ਨੇ ਬਾਈਡੇਨ ਨੂੰ ਤਿੱਬਤ ਨੂੰ 'ਸੁਤੰਤਰ ਦੇਸ਼' ਘੋਸ਼ਿਤ ਕਰਨ ਦੀ ਕੀਤੀ ਅਪੀਲ

ਅਫਗਾਨਿਸਤਾਨ ਦੇ ਸਿੱਖਾ ਦੇ ਸਬੰਧ ਵਿੱਚ ਪਿਛਲੇ ਸਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ) ਦੇ ਕਨਵੀਨਰ ਸਿੱਖ ਆਗੂ ਬੂਟਾ ਸਿੰਘ ਖੜੌਦ ਦੀ ਪ੍ਰਧਾਨਗੀ ਹੇਠ ਸੈਨੇਟਰ ਅਤੇ ਚੇਅਰਮੈਨ ਫੌਰਨ ਰਿਲੇਸ਼ਨ ਨਿਉੂਜਰਸੀ ਸਟੇਟ ਅਸੈਂਬਲੀ ਵਿੱਚ ਇਸ ਬਾਬਤ ਇਕ ਮਤਾ ਵੀ ਪਾਇਆ ਗਿਆ ਹੈ।   
 


Vandana

Content Editor

Related News