ਯੂਕ੍ਰੇਨ ਤੋਂ ਅਨਾਜ ਲੈ ਕੇ ਇਥੋਪੀਆ ਪਹੁੰਚਿਆ ਜਹਾਜ਼

12/04/2022 4:06:14 PM

ਕੀਵ (ਵਾਰਤਾ): ਯੂਕ੍ਰੇਨ ਦੇ ਰਾਸ਼ਟਰਪਤੀ ਦੇ ਦਫਤਰ ਦੇ ਮੁਖੀ ਆਂਦਰੇ ਯੇਰਮਾਕ ਨੇ ਕਿਹਾ ਕਿ 'ਯੂਕ੍ਰੇਨ ਤੋਂ ਅਨਾਜ' ਪ੍ਰੋਗਰਾਮ ਦੇ ਤਹਿਤ ਪਹਿਲਾ ਅਨਾਜ ਜਹਾਜ਼ ਇਥੋਪੀਆ ਪਹੁੰਚ ਚੁੱਕਾ ਹੈ। ਮੀਡੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂਕ੍ਰੇਨੀ ਮੀਡੀਆ ਨੇ ਯੇਰਮਾਕ ਦੇ ਹਵਾਲੇ ਨਾਲ ਕਿਹਾ ਕਿ ਜਹਾਜ਼ 25,000 ਟਨ ਯੂਕ੍ਰੇਨੀ ਕਣਕ ਲੈ ਕੇ ਇਥੋਪੀਆ ਪਹੁੰਚਿਆ। ਪਿਛਲੇ ਮਹੀਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਡੀਮਰ ਜ਼ੇਲੇਂਸਕੀ ਨੇ ਕਿਹਾ ਸੀ ਕਿ "ਯੂਕ੍ਰੇਨ ਤੋਂ ਅਨਾਜ" ਪ੍ਰੋਗਰਾਮ ਇਥੋਪੀਆ, ਸੋਮਾਲੀਆ ਅਤੇ ਯਮਨ ਸਮੇਤ ਗਰੀਬ ਦੇਸ਼ਾਂ ਵਿੱਚ ਇੱਕ ਅੰਤਰਰਾਸ਼ਟਰੀ ਮਾਨਵਤਾਵਾਦੀ ਭੋਜਨ ਸੁਰੱਖਿਆ ਪ੍ਰੋਜੈਕਟ ਵਿੱਚ ਸਹਾਇਤਾ ਕਰੇਗਾ। 

ਰਾਸ਼ਟਰਪਤੀ ਜ਼ੇਲੇਂਸਕੀ ਨੇ 26 ਨਵੰਬਰ ਨੂੰ ਹੰਗਰੀ, ਬੈਲਜੀਅਮ, ਲਿਥੁਆਨੀਆ ਅਤੇ ਪੋਲੈਂਡ ਦੀਆਂ ਸਰਕਾਰਾਂ ਦੇ ਮੁਖੀਆਂ ਦੁਆਰਾ ਕੀਵ ਦੀ ਫੇਰੀ ਦੌਰਾਨ ਅਧਿਕਾਰਤ ਤੌਰ 'ਤੇ "ਯੂਕ੍ਰੇਨ ਤੋਂ ਅਨਾਜ" ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜਿਸ ਵਿਚ ਨਿਰਧਾਰਤ ਕੀਤਾ ਗਿਆ ਕਿ 2023 ਵਿੱਚ ਬਸੰਤ ਦੀ ਸਮਾਪਤੀ ਤੱਕ ਯੂਕ੍ਰੇਨ ਅਕਾਲ ਅਤੇ ਸੋਕੇ ਦੇ ਖਤਰੇ ਵਾਲੇ ਦੇਸ਼ਾਂ ਇਥੋਪੀਆ, ਸੂਡਾਨ, ਦੱਖਣੀ ਸੂਡਾਨ, ਸੋਮਾਲੀਆ, ਯਮਨ, ਕਾਂਗੋ, ਕੀਨੀਆ ਅਤੇ ਨਾਈਜੀਰੀਆ ਸਮੇਤ ਨੂੰ ਅਨਾਜ ਦੇ ਘੱਟੋ-ਘੱਟ 60 ਜਹਾਜ਼ ਭੇਜੇਗਾ। ਰੂਸ, ਯੂਕ੍ਰੇਨ, ਤੁਰਕੀ ਅਤੇ ਸੰਯੁਕਤ ਰਾਸ਼ਟਰ 22 ਜੁਲਾਈ ਨੂੰ ਯੂਕ੍ਰੇਨ ਦੇ ਕਾਲੇ ਸਾਗਰ ਬੰਦਰਗਾਹਾਂ ਤੋਂ ਭੋਜਨ ਅਤੇ ਖਾਦ ਨਿਰਯਾਤ ਕਰਨ ਵਾਲੇ ਜਹਾਜ਼ਾਂ ਲਈ ਸਮੁੰਦਰੀ ਗਲਿਆਰਾ ਪ੍ਰਦਾਨ ਕਰਨ ਲਈ ਸਹਿਮਤ ਹੋਏ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਈਰਾਨ ਨੇ ਇਜ਼ਰਾਈਲ ਲਈ ਜਾਸੂਸੀ ਕਰਨ 'ਤੇ ਚਾਰ ਵਿਅਕਤੀਆਂ ਨੂੰ ਦਿੱਤੀ ਫਾਂਸੀ 

ਹਾਲਾਂਕਿ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਈ ਵਾਰ ਕਿਹਾ ਹੈ ਕਿ ਯੂਕ੍ਰੇਨ ਦੇ ਜ਼ਿਆਦਾਤਰ ਅਨਾਜ ਦੀ ਖੇਪ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਤੱਕ ਨਹੀਂ ਪਹੁੰਚ ਰਹੀ ਅਤੇ ਇਹ ਯੂਰਪ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਇਸ ਦੇ ਨਾਲ ਹੀ ਪੁਤਿਨ ਨੇ ਚਿੰਤਾ ਜ਼ਾਹਰ ਕੀਤੀ ਕਿ ਸਮਝੌਤੇ ਦੇ ਵਾਅਦੇ ਅਨੁਸਾਰ ਰੂਸੀ ਉਤਪਾਦਾਂ ਨੂੰ ਗਲੋਬਲ ਬਾਜ਼ਾਰਾਂ ਤੱਕ ਪਹੁੰਚ ਦੀ ਆਗਿਆ ਨਹੀਂ ਦੇ ਰਿਹਾ ਹੈ। ਇਸ ਤੋਂ ਬਾਅਦ ਅਨਾਜ ਸਮਝੌਤਾ, ਜੋ ਅਸਲ ਵਿੱਚ 19 ਨਵੰਬਰ ਨੂੰ ਖ਼ਤਮ ਹੋਣਾ ਸੀ, ਨੂੰ 120 ਦਿਨਾਂ ਲਈ ਵਧਾ ਦਿੱਤਾ ਗਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News