ਸ਼ੇਰ ਬਹਾਦੁਰ ਦੇਉਬਾ 5ਵੀਂ ਵਾਰ ਬਣੇ ਨੇਪਾਲ ਦੇ ਪ੍ਰਧਾਨ ਮੰਤਰੀ

Tuesday, Jul 13, 2021 - 03:48 PM (IST)

ਸ਼ੇਰ ਬਹਾਦੁਰ ਦੇਉਬਾ 5ਵੀਂ ਵਾਰ ਬਣੇ ਨੇਪਾਲ ਦੇ ਪ੍ਰਧਾਨ ਮੰਤਰੀ

ਕਾਠਮੰਡੂ (ਭਾਸ਼ਾ): ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦੇਉਬਾ ਮੰਗਲਵਾਰ ਨੂੰ 5ਵੀਂ ਨਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਮੀਡੀਆ ਵਿਚ ਆਈਆਂ ਖ਼ਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। 'ਦੀ ਹਿਮਾਲੀਅਨ ਟਾਈਮਜ਼' ਦੀ ਖ਼ਬਰ ਮੁਤਾਬਕ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਸੰਵਿਧਾਨ ਦੀ ਧਾਰਾ 76(5) ਦੇ ਤਹਿਤ ਉਹਨਾਂ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਇਹ ਪੰਜਵੀਂ ਵਾਰ ਹੈ ਜਦੋਂ ਦੇਉਬਾ (74) ਨੇ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਸੱਤਾ ਵਿਚ ਵਾਪਸੀ ਕੀਤੀ ਹੈ। ਉਹਨਾਂ ਦੀ ਨਿਯੁਕਤੀ ਸੁਪਰੀਮ ਕੋਰਟ ਵੱਲੋਂ ਸੋਮਵਾਰ ਨੂੰ ਦਿੱਤੇ ਗਏ ਫ਼ੈਸਲੇ ਮੁਤਾਬਕ ਹੈ ਜਿਸ ਨੇ ਕੇਪੀ ਸ਼ਰਮਾ ਓਲੀ ਨੂੰ ਹਟਾਉਂਦੇ ਹੋਏ ਪ੍ਰਧਾਨ ਮੰਤਰੀ ਅਹੁਦੇ ਲਈ ਉਹਨਾਂ ਦੇ ਦਾਅਵੇ 'ਤੇ ਮੋਹਰ ਲਗਾਈ ਸੀ। 

ਖ਼ਬਰ ਵਿਚ ਕਿਹਾ ਗਿਆ ਕਿ ਰਾਸ਼ਟਰਪਤੀ ਦਫਤਰ ਨੇ ਦੇਉਬਾ ਨੂੰ ਉਹਨਾਂ ਦੀ ਨਿਯੁਕਤੀ ਦੇ ਬਾਰੇ ਸੂਚਿਤ ਕੀਤਾ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਸਹੁੰ ਚੁੱਕ ਸਮਾਗਮ ਕਦੋਂ ਹੋਵੇਗਾ ਕਿਉਂਕਿ ਇਸ ਲਈ ਤਿਆਰੀਆਂ ਚੱਲ ਰਹੀਆਂ ਹਨ। ਇਸ ਤੋਂ ਪਹਿਲਾਂ ਦੇਉਬਾ ਚਾਰ ਵਾਰ- ਜਿਹਨਾਂ ਵਿਚੋਂ ਪਹਿਲੀ ਵਾਰ ਸਤੰਬਰ 1995 ਤੋਂ ਮਾਰਚ 1997 ਤੱਕ, ਦੂਜੀ ਵਾਰ ਜੁਲਾਈ 2001 ਤੋਂ ਅਕਤੂਬਰ 2002 ਤੱਕ, ਤੀਜੀ ਵਾਰ ਜੂਨ 2004 ਤੋਂ ਫਰਵਰੀ 2005 ਤੱਕ ਅਤੇ ਚੌਥੀ ਵਾਰ ਜੂਨ 2017 ਤੋਂ ਫਰਵਰੀ 2018 ਤੱਕ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। 

ਪੜ੍ਹੋ ਇਹ ਅਹਿਮ ਖਬਰ- 'ਕੋਹਿਨੂਰ' ਹੀਰੇ 'ਤੇ ਪਾਕਿ ਨੇ ਠੋਕਿਆ ਦਾਅਵਾ, ਲਾਹੌਰ ਹਾਈ ਕੋਰਟ 'ਚ ਪਟੀਸ਼ਨ ਦਾਖਲ

ਸੰਵਿਧਾਨਕ ਵਿਵਸਥਾ ਦੇ ਤਹਿਤ ਪ੍ਰਧਾਨ ਮੰਤਰੀ ਦੇ ਤੌਰ 'ਤੇ ਨਿਯੁਕਤੀ ਮਗਰੋ ਦੇਉਬਾ ਨੂੰ 30 ਦਿਨਾਂ ਦੇ ਅੰਦਰ ਸਦਨ ਵਿਚ ਵਿਸ਼ਵਾਸ ਵੋਟ ਹਾਸਲ ਕਰਨਾ ਹੋਵੇਗਾ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਓਲੀ ਦੇ 21 ਮਈ ਦੇ ਸੰਸਦ ਦੀ ਪ੍ਰਤੀਨਿਧੀ ਸਭਾ ਨੂੰ ਭੰਗ ਕਰਨ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਸੀ ਅਤੇ ਦੇਉਬਾ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਨ ਦਾ ਆਦੇਸ਼ ਦਿੱਤਾ ਸੀ। ਪ੍ਰਧਾਨ ਜੱਜ ਚੋਲੇਂਦਰ ਸ਼ਮਸ਼ੇਰ ਰਾਣਾ ਦੀ ਅਗਵਾਈ ਵਾਲੀ 5 ਮੈਂਬਰੀ ਸੰਵਿਧਾਨ ਬੈਂਚ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਓਲੀ ਦਾ ਦਾਅਵਾ ਅਸੰਵਿਧਾਨਕ ਹੈ। 


author

Vandana

Content Editor

Related News