ਸ਼ੇਖ ਹਸੀਨਾ ਨੂੰ 10 ਸਾਲ ਦੀ ਕੈਦ ਦੀ ਸਜ਼ਾ

Tuesday, Feb 03, 2026 - 09:48 AM (IST)

ਸ਼ੇਖ ਹਸੀਨਾ ਨੂੰ 10 ਸਾਲ ਦੀ ਕੈਦ ਦੀ ਸਜ਼ਾ

ਢਾਕਾ (ਭਾਸ਼ਾ)- ਬੰਗਲਾਦੇਸ਼ ਦੀ ਇਕ ਅਦਾਲਤ ਨੇ ਗੱਦੀਓਂ ਲਾਹੀ ਗਈ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸਰਕਾਰੀ ਰਿਹਾਇਸ਼ੀ ਪ੍ਰਾਜੈਕਟ ’ਚ ਜ਼ਮੀਨ ਦੀ ਵੰਡ ਨਾਲ ਜੁੜੀਆਂ ਕਥਿਤ ਗੜਬੜੀਆਂ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ 2 ਵੱਖ-ਵੱਖ ਮਾਮਲਿਆਂ ਵਿਚ ਸੋਮਵਾਰ ਨੂੰ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ।

ਢਾਕਾ ਦੀ ਵਿਸ਼ੇਸ਼ ਅਦਾਲਤ ਨੇ 79 ਸਾਲਾ ਸ਼ੇਖ ਹਸੀਨਾ ਨੂੰ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰ ਕੇ ਨਿਊ ਟਾਊਨ ਪ੍ਰਾਜੈਕਟ ਵਿਚ ਆਪਣੀ ਭਤੀਜੀ ਅਤੇ ਬ੍ਰਿਟੇਨ ਦੀ ਲੇਬਰ ਪਾਰਟੀ ਦੀ ਸੰਸਦ ਮੈਂਬਰ ਤੇ ਉੱਥੋਂ ਦੀ ਸਾਬਕਾ ਮੰਤਰੀ ਟਿਊਲਿਪ ਸਿੱਦੀਕ ਸਮੇਤ ਹੋਰਨਾਂ ਲੋਕਾਂ ਨੂੰ ਰਿਹਾਇਸ਼ੀ ਪਲਾਟ ਦਿਵਾਉਣ ਦੇ ਮਾਮਲੇ ਵਿਚ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ। ਜੱਜ ਰੋਬੀ-ਉਲ ਆਲਮ ਨੇ ਇਸੇ ਮਾਮਲੇ ਵਿਚ ਸ਼ੇਖ ਹਸੀਨਾ ਦੀਆਂ 2 ਭਤੀਜੀਆਂ ਅਤੇ ਇਕ ਭਤੀਜੇ ਨੂੰ ਵੀ ਵੱਖ-ਵੱਖ ਮਿਆਦ ਦੀ ਜੇਲ ਦੀ ਸਜ਼ਾ ਸੁਣਾਈ ਹੈ।


author

cherry

Content Editor

Related News