ਪੀ.ਐੱਮ. ਸ਼ੇਖ ਹਸੀਨਾ ਦੀ ਹੱਤਿਆ ਦੇ ਦੋਸ਼ 'ਚ 14 ਅੱਤਵਾਦੀਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

03/23/2021 5:04:55 PM

ਢਾਕਾ (ਭਾਸ਼ਾ): ਬੰਗਲਾਦੇਸ਼ ਦੀ ਇਕ ਅਦਾਲਤ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਦੱਖਣ-ਪੱਛਮੀ ਚੋਣ ਖੇਤਰ ਵਿਚ ਸਾਲ 2000 ਵਿਚ ਉਹਨਾਂ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦੇ ਜ਼ੁਰਮ ਵਿਚ 14 ਇਸਲਾਮੀ ਅੱਤਵਾਦੀਆਂ ਨੂੰ ਮੰਗਲਵਾਰ ਨੂੰ ਮੌਤ ਦੀ ਸਜ਼ਾ ਸੁਣਾਈ। ਢਾਕਾ ਦੇ ਰੈਪਿਡ ਸੁਣਵਾਈ ਟ੍ਰਿਬਿਊਨਲ-1 ਦੇ ਜੱਜ ਅਬੂ ਜ਼ਫਰ ਮੁਹੰਮਦ ਕਮਰੂਜ਼ਮਾਨ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ,''ਮਿਸਾਲ ਕਾਇਮ ਕਰਨ ਲਈ ਇਸ ਫ਼ੈਸਲੇ ਨੂੰ ਫਾਇਰਿੰਗ ਦਸਤਾ ਲਾਗੂ ਕਰੇਗਾ, ਜਦੋਂ ਤੱਕ ਕਿ ਕਾਨੂੰਨ ਵੱਲੋਂ ਇਸ 'ਤੇ ਰੋਕ ਨਾ ਲਗਾਈ ਜਾਵੇ।''

ਸੁਣਵਾਈ ਦੌਰਾਨ ਦੋਸ਼ੀਆਂ ਵਿਚੋਂ 9 ਜੇਲ੍ਹ ਤੋਂ ਅਦਾਲਤ ਲਿਆਂਦੇ ਗਏ ਸਨ। ਜੱਜ ਕਮਰੂਜ਼ਮਾਨ ਨੇ ਕਿਹਾ ਕਿ ਦੋਸ਼ੀਆਂ ਨੂੰ ਬੰਗਲਾਦੇਸ਼ ਦੇ ਕਾਨੂੰਨ ਦੇ ਤਹਿਤ ਮੌਤ ਦੀ ਸਜ਼ਾ ਦੀ ਲਾਜ਼ਮੀ ਸਮੀਖਿਆ ਦੇ ਬਾਅਦ ਸੁਪਰੀਮ ਕੋਰਟ ਦੇ ਹਾਈ ਕੋਰਟ ਸੈਕਸ਼ਨ ਦੀ ਮਨਜ਼ੂਰੀ ਮਿਲਣ 'ਤੇ ਵਰਤਮਾਨ ਰਵਾਇਤ ਮੁਤਾਬਕ ਫਾਂਸੀ 'ਤੇ ਲਟਕਾਇਆ ਜਾ ਸਕਦਾ ਹੈ। ਇਹ ਸਾਰੇ ਦੋਸ਼ੀ ਪਾਬੰਦੀਸ਼ੁਦਾ ਹਰਕਤ-ਉਲ-ਜਿਹਾਦ ਬੰਗਲਾਦੇਸ਼ ਦੇ ਮੈਂਬਰ ਹਨ। ਬਾਕੀ ਪੰਜ ਦੋਸ਼ੀ ਫਰਾਰ ਹਨ ਅਤੇ ਉਹਨਾਂ ਦੀ ਗੈਰ ਹਾਜ਼ਰ ਵਿਚ ਉਹਨਾਂ 'ਤੇ ਸੁਣਵਾਈ ਚੱਲੀ ਅਤੇ ਸਰਕਾਰ ਵੱਲੋਂ ਨਿਯੁਕਤ ਵਕੀਲਾਂ ਨੇ ਕਾਨੂੰਨ ਮੁਤਾਬਕ ਉਹਨਾਂ ਦਾ ਬਚਾਅ ਕੀਤਾ।

ਪੜ੍ਹੋ ਇਹ ਅਹਿਮ ਖਬਰ-   ਯੂਕੇ: ਮਹਾਰਾਣੀ ਐਲਿਜਾਬੈਥ ਨੇ ਪ੍ਰਿੰਸ ਵਿਲੀਅਮ ਨੂੰ ਸੌਂਪੀ ਮਹੱਤਵਪੂਰਨ ਜ਼ਿੰਮੇਵਾਰੀ

ਜੱਜ ਨੇ ਕਿਹਾ ਕਿ ਫਰਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਜਾਂ ਉਹਨਾਂ ਦੇ ਆਤਮ ਸਪਰਪਣ ਕਰ ਦੇਣ ਦੇ ਬਾਅਦ ਫ਼ੈਸਲੇ ਨੂੰ ਲਾਗੂ ਕੀਤਾ ਜਾਵੇ। ਹਰਕਤ-ਉਲ-ਜਿਹਾਦ ਬੰਗਲਾਦੇਸ਼ ਦੇ ਅੱਤਵਾਦੀਆਂ ਨੇ 21 ਜੁਲਾਈ, 2000 ਨੂੰ ਦੱਖਣ-ਪੱਛਮੀ ਗੋਪਾਲਗੰਜ ਦੇ ਕੋਟਲੀਪਾੜਾ ਵਿਚ ਇਕ ਮੈਦਾਨ ਨੇੜੇ 76 ਕਿਲੋਗ੍ਰਾਮ ਦਾ ਬੰਬ ਲਗਾ ਦਿੱਤਾ ਸੀ।ਉੱਥੇ ਹਸੀਨਾ ਇਕ ਚੋਣ ਰੈਲੀ ਨੂੰ ਸੰਬੋਧਿਤ ਕਰਨ ਵਾਲੀ ਸੀ।

ਨੋਟ- ਸ਼ੇਖ ਹਸੀਨਾ ਦੀ ਹੱਤਿਆ ਦੇ ਦੋਸ਼ 'ਚ 14 ਅੱਤਵਾਦੀਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ,ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News