ਸ਼ਾਰਕ ਹਮਲੇ ਦੇ ਸ਼ਿਕਾਰ ਹੋਏ ਨੌਜਵਾਨ ਨੇ ਸੁਣਾਈ ਹੱਡ-ਬੀਤੀ, ਕਿਹਾ- ਇਸ ਘਟਨਾ ਨੂੰ ਕਦੇ ਨਹੀਂ ਭੁੱਲ ਸਕਦਾ

05/08/2017 4:26:01 PM

ਕੁਈਨਜ਼ਲੈਂਡ— ਸ਼ਾਰਕ ਹਮਲੇ ਦੇ ਸ਼ਿਕਾਰ ਹੋਏ ਕੁਈਨਜ਼ਲੈਂਡ ਦੇ ਇਕ ਨੌਜਵਾਨ ਨੇ ਆਪਣੀ ਹੱਡ-ਬੀਤੀ ਸਾਂਝੀ ਕੀਤੀ। ਉਸ ਨੇ ਦੱਸਿਆ ਕਿ ਸ਼ਾਰਕ ਹਮਲੇ ਕਾਰਨ ਉਸ ਨੂੰ ਆਪਣੀ ਇਕ ਲੱਤ ਗਵਾਉਣੀ ਪਈ। ਤਕਰੀਬਨ 60 ਮਿੰਟ ਸ਼ਾਰਕ ਨਾਲ ਕੀਤੇ ਗਏ ਸੰਘਰਸ਼ ਨੂੰ ਯਾਦ ਕਰ ਕੇ ਉਸ ਦੀਆਂ ਅੱਖਾਂ ''ਚ ਹੰਝੂ ਆ ਗਏ। ਉਸ ਨੇ ਕਿਹਾ ਕਿ ਉਹ ਸਮਾਂ ਮੇਰੇ ਲਈ ਬਹੁਤ ਦੁੱਖ ਵਾਲਾ ਸੀ। ਮੈਂ ਆਪਣੇ ਬਚਾਅ ਲਈ ਕਾਫੀ ਸੰਘਰਸ਼ ਕੀਤਾ ਪਰ ਸ਼ਾਰਕ ਦੇ ਹਮਲੇ ਕਾਰਨ ਮੇਰਾ ਖੂਨ ਬਹੁਤ ਵਹਿ ਚੁੱਕਾ ਸੀ। 
25 ਸਾਲਾ ਗਲੇਨ ਡਿਕਸਨ ਨੇ ਦੱਸਿਆ ਕਿ ਉਹ ਬੀਤੀ 18 ਫਰਵਰੀ ਨੂੰ ਆਪਣੇ 3 ਦੋਸਤਾਂ ਨਾਲ ਉੱਤਰੀ ਕੁਈਨਜ਼ਲੈਂਡ ਸਥਿਤ ਹਿੰਚਨਬਰੂਕ ਟਾਪੂ ''ਚ ਸਪੀਅਰ ਫਿਸ਼ਇੰਗ (ਨੁਕੀਲੇ ਭਾਲੇ ਨਾਲ ਸ਼ਾਰਕ ਮੱਛੀ ਦਾ ਸ਼ਿਕਾਰ ਕਰਨਾ) ਨਾਲ ਸ਼ਾਰਕ ਦਾ ਸ਼ਿਕਾਰ ਕਰਨ ਗਏ ਸਨ। ਪਾਣੀ ''ਚ ਤੈਰਾਕੀ ਦੌਰਾਨ 3.5 ਮੀਟਰ ਲੰਬੀ ਸ਼ਾਰਕ ਮੱਛੀ ਨੇ ਉਸ ਦੀ ਲੱਤ ਨੂੰ ਘੇਰਾ ਪਾ ਲਿਆ। ਉਸ ਨੇ ਦੱਸਿਆ ਕਿ ਇਹ ਸਭ ਅਚਾਨਕ ਹੋਇਆ। ਸ਼ਾਰਕ ਨੇ ਮੈਨੂੰ ਖਿੱਚ ਲਿਆ ਅਤੇ ਮੈਂ ਕੰਬਣ ਲੱਗਾ। ਸ਼ਾਰਕ ਨੇ ਮੈਨੂੰ ਪਾਣੀ ''ਚ ਥੋੜ੍ਹਾ ਹੋਰ ਹੇਠਾਂ ਖਿੱਚ ਲਿਆ ਅਤੇ ਉਸ ਨੇ ਮੇਰੇ ''ਤੇ ਹਮਲਾ ਕਰ ਦਿੱਤਾ। ਮੈਂ ਦੇਖਿਆ ਕਿ ਕਾਫੀ ਸਾਰਾ ਪਾਣੀ ਮੇਰੇ ਖੂਨ ਨਾਲ ਲਾਲ ਹੋ ਗਿਆ। ਮੈਂ ਆਪਣੇ ਨਾਲ ਬੀਤੀ ਇਸ ਘਟਨਾ ਨੂੰ ਕਦੇ ਨਹੀਂ ਭੁੱਲ ਸਕਦਾ। ਤਕਰੀਬਨ 60 ਮਿੰਟ ਆਪਣੀ ਜਾਨ ਬਚਾਉਣ ਲਈ ਸ਼ਾਰਕ ਨਾਲ ਲੜਦਾ ਰਿਹਾ। ਕਿਸੇ ਤਰ੍ਹਾਂ ਮੇਰੇ ਦੋਸਤਾਂ ਨੇ ਮੈਨੂੰ ਬਚਾਇਆ ਅਤੇ ਐਮਰਜੈਂਸੀ ਸੇਵਾ ਅਧਿਕਾਰੀਆਂ ਨੂੰ ਬੁਲਾਇਆ, ਜਿਸ ਤੋਂ ਬਾਅਦ ਕਿਸ਼ਤੀ ਦੇ ਸਹਾਰੇ ਮੈਨੂੰ ਕਿਨਾਰੇ ''ਤੇ ਲਿਜਾਇਆ ਗਿਆ ਅਤੇ ਮੈਨੂੰ ਹਸਪਤਾਲ ਪਹੁੰਚਾਇਆ ਗਿਆ। ਤਕਰੀਬਨ 5 ਘੰਟਿਆਂ ਦੀ ਸਰਜਰੀ ਤੋਂ ਬਾਅਦ ਡਾਕਟਰ ਨੇ ਮੇਰੀ ਜ਼ਿੰਦਗੀ ਤਾਂ ਬਚਾ ਲਈ ਪਰ ਮੇਰੇ ਸੱਜੀ ਲੱਤ ਨੂੰ ਵੱਢਣਾ ਪਿਆ।

Tanu

News Editor

Related News