ਭਾਰਤ ''ਚ SCO ਦੀ ਮੀਟਿੰਗ ''ਚ ਪਾਕਿਸਤਾਨ ਦੀ ਸ਼ਮੂਲੀਅਤ ਸਬੰਧੀ ਸ਼ਰੀਫ ਦਾ ਬਿਆਨ ਆਇਆ ਸਾਹਮਣੇ
Thursday, May 04, 2023 - 06:17 PM (IST)
ਇਸਲਾਮਾਬਾਦ (ਭਾਸ਼ਾ) ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਸ਼ਾਮਲ ਹੋਣ ਦਾ ਪਾਕਿਸਤਾਨ ਦਾ ਫ਼ੈਸਲਾ ਐਸਸੀਓ ਚਾਰਟਰ ਅਤੇ ਬਹੁਪੱਖੀਵਾਦ ਪ੍ਰਤੀ ਉਸਦੀ "ਵਚਨਬੱਧਤਾ" ਨੂੰ ਦਰਸਾਉਂਦਾ ਹੈ। ਸ਼ਰੀਫ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਲਈ ਆਪਣੀ ਭੂਮਿਕਾ ਨਿਭਾਉਣ ਲਈ ਦ੍ਰਿੜ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਸੰਮੇਲਨ 'ਚ ਹਿੱਸਾ ਲੈਣ ਲਈ ਵੀਰਵਾਰ ਨੂੰ ਗੋਆ ਪਹੁੰਚੇ। 2011 ਤੋਂ ਬਾਅਦ ਗੁਆਂਢੀ ਦੇਸ਼ ਤੋਂ ਭਾਰਤ ਦੀ ਇਹ ਪਹਿਲੀ ਉੱਚ ਪੱਧਰੀ ਯਾਤਰਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਹਿੰਦੂ ਨੌਜਵਾਨ ਦੇ ਕਤਲ ਦੇ ਦੋਸ਼ 'ਚ ਪੁਲਸ ਅਧਿਕਾਰੀ 'ਤੇ ਮਾਮਲਾ ਦਰਜ
ਭੁੱਟੋ ਜ਼ਰਦਾਰੀ ਦੀ ਯਾਤਰਾ ਸਰਹੱਦ ਪਾਰ ਅੱਤਵਾਦ ਨੂੰ ਇਸਲਾਮਾਬਾਦ ਦੇ ਲਗਾਤਾਰ ਸਮਰਥਨ ਸਮੇਤ ਕਈ ਮੁੱਦਿਆਂ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧਾਂ ਵਿੱਚ ਲਗਾਤਾਰ ਤਣਾਅ ਦੇ ਵਿਚਕਾਰ ਆਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਰੀਫ ਨੇ ਟਵੀਟ ਕੀਤਾ ਕਿ "ਭਾਰਤ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਪਾਕਿਸਤਾਨ ਦਾ ਫ਼ੈਸਲਾ ਐਸਸੀਓ ਚਾਰਟਰ ਅਤੇ ਬਹੁਪੱਖੀਵਾਦ ਪ੍ਰਤੀ ਸਾਡੀ "ਵਚਨਬੱਧਤਾ" ਨੂੰ ਦਰਸਾਉਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਮਿਸਰ 'ਚ ਬੱਸ-ਟਰੱਕ ਦੀ ਟੱਕਰ, 17 ਲੋਕਾਂ ਦੀ ਮੌਤ ਤੇ 29 ਜ਼ਖਮੀ
ਇਸ ਵਿਚਕਾਰ ਵਿਰੋਧੀ ਧਿਰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ" ਬਿਲਾਵਲ ਦੀ ਭਾਰਤ ਫੇਰੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਵੀਡੀਓ ਕਾਨਫਰੰਸ ਰਾਹੀਂ ਵੀ ਉਨ੍ਹਾਂ ਦੀ ਸ਼ਮੂਲੀਅਤ ਸੰਭਵ ਸੀ। ਪੀਟੀਆਈ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੂਚਨਾ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਇੱਕ ਟਵੀਟ ਵਿੱਚ ਕਿਹਾ, "ਪਾਕਿਸਤਾਨ ਦੀ ਵਿਦੇਸ਼ ਨੀਤੀ 'ਮਰ ਚੁੱਕੀ' ਹੈ"।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।