ਟਰੰਪ ਦੀ ਧਮਕੀ ਨਾਲ ਡਿੱਗ ਗਏ ਕੰਪਨੀਆਂ ਦੇ ਸ਼ੇਅਰ, ਦਾਅ ’ਤੇ ਲੱਗਾ 8.73 ਬਿਲੀਅਨ ਡਾਲਰ ਦਾ ਕਾਰੋਬਾਰ
Thursday, Feb 20, 2025 - 06:17 PM (IST)

ਨਵੀਂ ਦਿੱਲੀ (ਭਾਸ਼ਾ) – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ’ਚ ਐਲਾਨ ਕੀਤਾ ਹੈ ਕਿ ਉਹ ਆਟੋਮੋਬਾਈਲ, ਸੈਮੀਕੰਡਕਟਰ ਅਤੇ ਫਾਰਮਾਸਿਊਟੀਕਲ ਉਤਪਾਦਾਂ ’ਤੇ ਲੱਗਭਗ 25 ਫੀਸਦੀ ਟੈਰਿਫ ਲਗਾਉਣ ਵਾਲੇ ਹਨ। ਇਸ ਐਲਾਨ ਤੋਂ ਬਾਅਦ ਅੱਜ ਫਾਰਮਾ ਕੰਪਨੀਆਂ ਦੇ ਸ਼ੇਅਰ ਢਿੱਗ ਗਏ।
ਇਹ ਵੀ ਪੜ੍ਹੋ : PNB 'ਚ ਸਾਹਮਣੇ ਆਇਆ ਇਕ ਹੋਰ ਵੱਡਾ ਬੈਂਕਿੰਗ ਘਪਲਾ , 271 ਕਰੋੜ ਦੀ ਹੋਈ ਧੋਖਾਧੜੀ
ਕੁਝ ਕੰਪਨੀਆਂ ਦੇ ਸ਼ੇਅਰ ਤਾਂ 10 ਫੀਸਦੀ ਤੱਕ ਟੁੱਟ ਗਏ। ਇਸ ਤੋਂ ਪਹਿਲਾਂ ਟਰੰਪ ਨੇ ਸਟੀਲ ਅਤੇ ਐਲੂਮੀਨੀਅਮ ’ਤੇ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਅਤੇ ਇਸ ਦਾ ਅਸਰ ਵੀ ਇਸ ਇੰਡਸਟ੍ਰੀ ਨਾਲ ਜੁੜੇ ਸ਼ੇਅਰਾਂ ’ਤੇ ਦੇਖਣ ਨੂੰ ਮਿਲਿਆ ਸੀ।
ਭਾਰਤ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ
ਭਾਰਤੀ ਫਾਰਮਾ ਕੰਪਨੀਆਂ ਲਈ ਇਹ ਖਬਰ ਚਿੰਤਾਜਨਕ ਹੈ ਕਿਉਂਕਿ ਅਮਰੀਕਾ ਭਾਰਤੀ ਦਵਾਈਆਂ ਦਾ ਸਭ ਤੋਂ ਵੱਡਾ ਇੰਪੋਰਟਰ ਹੈ। ਇਕ ਰਿਪੋਰਟ ਅਨੁਸਾਰ ਸਾਲ 2024 ’ਚ ਭਾਰਤ ਨੇ ਅਮਰੀਕਾ ਨੂੰ 8.73 ਬਿਲੀਅਨ ਡਾਲਰ ਦੀਆਂ ਦਵਾਈਆਂ ਐਕਸਪੋਰਟ ਕੀਤੀਆਂ, ਜੋ ਕੁੱਲ ਫਾਰਮਾ ਐਕਸਪੋਰਟ ਦਾ ਲੱਗਭਗ 31 ਫੀਸਦੀ ਹੈ। ਅਜਿਹੇ ’ਚ ਟਰੰਪ ਦੇ ਐਲਾਨ ਨਾਲ ਭਾਰਤ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਬਾਜ਼ਾਰ ਨਾਲੋਂ ਅੱਧੇ ਭਾਅ 'ਤੇ ਸਕੂਟਰ-ਲੈਪਟਾਪ ਤੇ ਘਰੇਲੂ ਉਪਕਰਣ , 30 ਹਜ਼ਾਰ ਲੋਕਾਂ ਨੇ ਭਰੇ ਫਾਰਮ
ਆਈ. ਪੀ. ਏ. ਨੇ ਵੀ ਜ਼ਾਹਿਰ ਕੀਤੀ ਚਿੰਤਾ
ਇੰਡੀਅਨ ਫਾਰਮਾਸਿਊਟੀਕਲ ਅਲਾਇੰਸ (ਆਈ. ਪੀ. ਏ.) ਦੇ ਜਨਰਲ ਸਕੱਤਰ ਸੁਦਰਸ਼ਨ ਜੈਨ ਨੇ ਟਰੰਪ ਦੇ ਬਿਆਨ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਸਿਹਤ ਸੇਵਾਵਾਂ ’ਚ ਲੰਬੇ ਸਮੇਂ ਨਾਲ ਸਹਿਯੋਗ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਜਾਰੀ ਰਹੇਗੀ ਅਤੇ ਇਸ ਮੁੱਦੇ ਨੂੰ ਸੁਲਝਾਇਆ ਜਾਵੇਗਾ।
ਇਹ ਵੀ ਪੜ੍ਹੋ : ਘਰ ਖ਼ਰੀਦਣ ਬਾਰੇ ਸੋਚ ਰਹੇ ਹੋ? ਇਨ੍ਹਾਂ ਬੈਂਕਾਂ ਤੋਂ ਮਿਲੇਗਾ ਸਭ ਤੋਂ ਸਸਤਾ Home Loan
ਇਨ੍ਹਾਂ ਕੰਪਨੀਆਂ ਦੇ ਸ਼ੇਅਰ ਡਿੱਗ ਗਏ
ਡੋਨਾਲਡ ਟਰੰਪ ਦੇ ਇਸ ਮਤੇ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ’ਚ ਫਾਰਮਾ ਕੰਪਨੀਆਂ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਡਾ. ਰੈੱਡੀਜ਼, ਸਨ ਫਾਰਮਾ ਅਤੇ ਸਿਪਲਾ ਵਰਗੀਆਂ ਮੁੱਖ ਕੰਪਨੀਆਂ ਦੇ ਸ਼ੇਅਰ 10 ਫੀਸਦੀ ਤੱਕ ਟੁੱਟ ਗਏ। ਨੋਮੁਰਾ ਦੀ ਇਕ ਰਿਪੋਰਟ ਅਨੁਸਾਰ ਇਸ ਕਦਮ ਨਾਲ ਡਾ. ਰੈੱਡੀਜ਼, ਲਿਊਪਿਨ ਅਤੇ ਸਿਪਲਾ ਵਰਗੀਆਂ ਕੰਪਨੀਆਂ ਦੀ ਕਮਾਈ ’ਤੇ 6.5 ਫੀਸਦੀ ਤੱਕ ਦਾ ਅਸਰ ਹੋ ਸਕਦਾ ਹੈ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫੈਸਲਾ, ਗੁਟਖਾ ਅਤੇ ਪਾਨ ਮਸਾਲੇ 'ਤੇ ਲੱਗਾ ਪੂਰੀ ਤਰ੍ਹਾਂ ਬੈਨ
ਅਮਰੀਕਾ ਲਈ ਵੀ ਹੋ ਸਕਦੀ ਹੈ ਮੁਸੀਬਤ
ਅਜਿਹਾ ਨਹੀਂ ਹੈ ਕਿ ਟਰੰਪ ਦੇ ਟੈਰਿਫ ਨਾਲ ਸਿਰਫ ਭਾਰਤ ਨੂੰ ਹੀ ਨੁਕਸਾਨਹੋਵੇਗਾ, ਅਮਰੀਕਾ ਵੀ ਇਸ ਨਾਲ ਪ੍ਰਭਾਵਿਤ ਹੋ ਸਕਦਾ ਹੈ। ਅਸਲ ’ਚ ਟਰੰਪ ਦੇ ਟੈਰਿਫ ਨਾਲ ਅਮਰੀਕਾ ’ਚ ਦਵਾਈਆਂ ਦੀ ਕਮੀ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ। ਹੈਲਥ ਕੇਅਰ ਡਿਸਟ੍ਰੀਬਿਊਸ਼ਨ ਅਲਾਇੰਸ (ਐੱਚ. ਡੀ. ਏ.) ਨੇ ਚਿਤਾਵਨੀ ਦਿੱਤੀ ਹੈ ਕਿ ਟੈਰਿਫ ਨਾਲ ਜੈਨੇਰਿਕ ਦਵਾਈਆਂ ਦੀਆਂ ਕੀਮਤਾਂ ਵਧ ਸਕਦੀਆਂ ਹਨ ਅਤੇ ਦਵਾਈਆਂ ਦੀ ਕਮੀ ਵੀ ਹੋ ਸਕਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8