ਸਮੁੰਦਰੀ ਪਾਣੀ ਦਾ ਪੱਧਰ ਵਧਣ ਕਾਰਨ ਖਤਰੇ ''ਚ ਨਿਊਯਾਰਕ ਤੇ ਸ਼ੰਘਾਈ

05/21/2019 8:01:31 PM

ਵਾਸ਼ਿੰਗਟਨ— ਜੇਕਰ ਵਿਸ਼ਵ 'ਚ ਲਗਾਤਾਰ ਹੋ ਰਹੀ ਨਿਕਾਸੀ ਨੂੰ ਨਾ ਰੋਕਿਆ ਗਿਆ ਤਾਂ ਇਸ ਸ਼ਤਾਬਦੀ ਦੇ ਅਖੀਰ ਤੱਕ ਵਿਸ਼ਵ ਭਰ ਦੇ ਸਮੁੰਦਰਾਂ ਦਾ ਪੱਧਰ 2 ਮੀਟਰ ਤੋਂ ਜ਼ਿਆਦਾ ਤੱਕ ਵਧ ਸਕਦਾ ਹੈ, ਜਿਸ ਨਾਲ ਨਿਊਯਾਰਕ ਤੇ ਸ਼ੰਘਾਈ ਜਿਹੇ ਪ੍ਰਮੁੱਖ ਸ਼ਹਿਰ ਦਲਦਲ 'ਚ ਫਸ ਸਕਦੇ ਹਨ। ਇਸ ਦੇ ਕਾਰਨ ਕਰੀਬ 187 ਮਿਲੀਅਨ ਲੋਕ ਪ੍ਰਭਾਵਿਤ ਤੇ ਬੇਘਰ ਹੋ ਸਕਦੇ ਹਨ।

ਸੋਮਵਾਰ ਨੂੰ ਜਾਰੀ ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਸਮੁੰਦਰ ਦਾ ਜਲਪੱਧਰ ਅਤੀਤ ਦੇ ਅਨੁਮਾਨਾਂ ਤੋਂ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ, ਇਸ ਦਾ ਕਾਰਨ ਬਰਫੀਲੇ ਇਲਾਕਿਆਂ ਦਾ ਤੇਜ਼ੀ ਨਾਲ ਪਿਘਲਣਾਂ ਹੈ। ਅੰਤਰਰਾਸ਼ਟਰੀ ਰਿਸਰਚਰਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਸਭ ਤੋਂ ਖਰਾਬ ਉਦੋਂ ਹੋਵੇਗੀ, ਜਦੋਂ ਸਾਲ 2100 ਤੱਕ ਗਲੋਬਲ ਤਾਪਮਾਨ 5 ਡਿਗਰੀ ਸੈਲਸੀਅਸ ਵਧ ਜਾਵੇਗਾ। ਇਸ ਦੌਰਾਨ ਸਮੁੰਦਰ ਦਾ ਜਲ ਪੱਧਰ 2 ਮੀਟਰ ਤੱਕ ਵਧ ਸਕਦਾ ਹੈ। ਅਧਿਐਨ 'ਚ ਲੇਖਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੀ ਸਥਿਤੀ ਡਰਾਉਣੀ ਹੋਵੇਗੀ।

ਯੂਨੀਵਰਸਿਟੀ ਆਫ ਬ੍ਰਿਸਟੋਲ 'ਚ ਫਿਜ਼ੀਕਲ ਜਿਓਗ੍ਰਾਫੀ ਦੇ ਪ੍ਰੋਫੈਸਰ ਜੋਨਾਥਨ ਬਾਂਬਰ ਨੇ ਦੱਸਿਆ ਕਿ ਸਥਿਤੀ ਅਸਲ 'ਚ ਬਹੁਤ ਗੰਭੀਰ ਹੈ ਤੇ ਉਨ੍ਹਾਂ ਕਿਹਾ ਕਿ ਹੇਠਲੇ ਤੱਟੀ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਦਾ ਵੱਡੇ ਪੈਮਾਨੇ 'ਤੇ ਵਿਸਥਾਪਨ, ਗੰਭੀਰ ਸਮਾਜਿਕ ਉਥਲ-ਪੁਥਲ ਦੇ ਰੂਪ 'ਚ ਹੋਵੇਗਾ। ਇਸ 'ਚ ਪ੍ਰਸ਼ਾਂਤ ਖੇਤਰ ਦੇ ਟਾਪੂਆਂ ਦੀ ਹੋਂਦ ਲਈ ਵੀ ਖਤਰਾ ਹੋਵੇਗਾ।


Baljit Singh

Content Editor

Related News