ਕੋਵਿਡ ਕਾਲ ਦੌਰਾਨ ਦਿੱਤੀਆਂ ਸੇਵਾਵਾਂ ਨੂੰ ਵੇਖਦਿਆਂ ਸ਼ਹੀਦ ਊਧਮ ਸਿੰਘ ਕਲੱਬ ਵੱਲੋਂ ਸੰਜੀਵ ਲਾਂਬਾਂ ਦਾ ਸਨਮਾਨ

Wednesday, Aug 02, 2023 - 02:24 PM (IST)

ਕੋਵਿਡ ਕਾਲ ਦੌਰਾਨ ਦਿੱਤੀਆਂ ਸੇਵਾਵਾਂ ਨੂੰ ਵੇਖਦਿਆਂ ਸ਼ਹੀਦ ਊਧਮ ਸਿੰਘ ਕਲੱਬ ਵੱਲੋਂ ਸੰਜੀਵ ਲਾਂਬਾਂ ਦਾ ਸਨਮਾਨ

ਮਿਲਾਨ (ਸਾਬੀ ਚੀਨੀਆ)- ਸ਼ਹੀਦ ਊਧਮ ਸਿੰਘ ਕਲਚਰ ਐਂਡ ਸਪੋਰਟਸ ਵੈਅਲਫੇਅਰ ਇਟਲੀ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਇਕ ਸਮਾਗਮ ਦੌਰਾਨ 'ਪੰਜਾਬ ਟਰੈਵਲਜ਼' ਦੇ ਡਾਇਰੈਕਟਰ ਸੰਜੀਵ ਲਾਂਬਾਂ ਦਾ ਰੀਗਲ ਰੈਂਸਟੋਰੈਂਟ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਇੱਥੇ ਦੱਸ ਦੇਈਏ ਕਿ ਸੰਜੀਵ ਲਾਂਬਾਂ ਇਨ੍ਹੀਂ ਦਿਨੀਂ ਇਟਲੀ ਫੇਰੀ 'ਤੇ ਹਨ। 

ਉੁਨਾਂ ਨੂੰ ਫੁੱਲਾਂ ਦਾ ਗੁੱਲਦਸਤਾ ਭੇਂਟ ਕਰਦਿਆਂ ਰੀਗਲ ਰੈਂਸਟੋਰੈਂਟ ਦੇ ਮਾਲਕ ਲਖਵਿੰਦਰ ਸਿੰਘ ਡੋਗਰਾਂਵਾਲ ਅਤੇ ਇਟਲੀ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਹਰਕੀਤ ਸਿੰਘ ਮਾਧੋਝੰਡਾ ਨੇ ਕਿਹਾ ਕਿ ਦੋ ਢਾਈ ਸਾਲ ਪਹਿਲਾਂ ਜਦੋਂ ਕੋਰੋਨਾ ਕਾਲ ਦੌਰਾਨ ਬਹੁਤ ਸਾਰੇ ਭਾਰਤੀਆਂ ਨੂੰ ਹਵਾਈ ਆਵਾਜਾਈ ਲਈ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪਿਆ ਸੀ, ਉਸ ਸਮੇਂ ਪੰਜਾਬ ਟ੍ਰੈਵਲਜ਼ ਦੀ ਪੂਰੀ ਟੀਮ, ਖ਼ਾਸ ਕਰਕੇ ਸੰਜੀਵ ਲਾਂਬਾਂ ਵੱਲੋਂ ਲੋੜਵੰਦਾਂ ਦੀ ਹਰ ਸੰਭਵ ਮਦਦ ਕੀਤੀ ਸੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਡੋਗਰਾਂਵਾਲ, ਜਗਮੀਤ ਸਿੰਘ ਦੁਰਗਾਪੁਰ, ਸਤਿੰਦਰ ਸਿੰਘ, ਰਾਜਪਾਲ ਸਿੰਘ ਢਿੱਲੋਂ, ਦੀਪਕ ਜੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਸਮੇਂ ਧੰਨਵਾਦੀ ਅਲਫਾਜ ਬੋਲਦਿਆਂ ਲਾਂਬਾਂ ਨੇ ਆਖਿਆ ਕਿ ਉਹ ਇਟਲੀ ਰਹਿੰਦੇ ਭਾਰਤੀ ਭਾਈਚਾਰੇ ਵੱਲੋਂ ਦਿੱਤੇ ਸਨਮਾਨ ਲਈ ਹਮੇਸ਼ਾ ਰਿਣੀ ਰਹਿਣਗੇ ਤੇ ਆਪਣੇ ਕੰਮ ਨੂੰ ਪੂਰੀ ਇਮਾਨਦਾਰੀ ਨਾਲ ਭਾਰਤੀਆਂ ਦੀ ਬਿਹਤਰੀ ਲਈ ਕਰਦੇ ਰਹਿਣਗੇ।


author

cherry

Content Editor

Related News