ਬ੍ਰਿਟੇਨ 'ਚ ਜਾਤੀ ਅਧਾਰਿਤ ਭੇਦਭਾਵ ਦੇ ਦੋਸ਼ ਨੂੰ ਲੈ ਕੇ ਸ਼ਾਦੀ ਡਾਟ ਕਾਮ ਦੀ ਆਲੋਚਨਾ

02/02/2020 7:44:36 PM

ਲੰਡਨ (ਭਾਸ਼ਾ)- ਭਾਰਤ ਦੀ ਇਕ ਪ੍ਰਮੁੱਖ ਵਿਵਾਹਕ ਸਾਈਟ ਸ਼ਾਦੀ ਡਾਟ ਕਾਮ ਨਾਲ ਬ੍ਰਿਟੇਨ 'ਚ ਇਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ ਕਿਉਂਕਿ ਵੈਬਸਆਈਟ 'ਤੇ ਅਨੁਸੂਚਿਤ ਜਾਤੀ (ਐਸ.ਸੀ.) ਭਾਈਚਾਰਿਆਂ ਨਾਲ ਕਥਿਤ ਭੇਦਭਾਵ ਹੋਣ ਦੇ ਦੋਸ਼ ਹਨ। ਇਹ ਵੈਬਸਾਈਟ ਬ੍ਰਿਟੇਨ ਵਿਚ ਭਾਰਤੀ ਭਾਈਚਾਰੇ ਦੇ ਲੋਕਾਂ ਲਈ ਆਪਣਾ ਜੀਵਨਸਾਥੀ ਲੱਭਣ ਦਾ ਸਭ ਤੋਂ ਵੱਡਾ ਜ਼ਰੀਆ ਹੈ। ਉਸ 'ਤੇ ਐਸ.ਸੀ. ਭਾਈਚਾਰੇ ਨਾਲ ਭੇਦਭਾਵ ਦਾ ਦੋਸ਼ ਲਗਾਇਆ ਗਿਆ ਹੈ।

ਵਕੀਲ ਵਲੋਂ ਵੈਬਸਾਈਟ ਨੂੰ ਚਿਤਾਵਨੀ
ਸੰਡੇ ਟਾਈਮਜ਼ ਵਿਚ ਪ੍ਰਕਾਸ਼ਿਤ ਇਕ ਖਬਰ ਮੁਤਾਬਕ ਉੱਚੀ ਜਾਤੀ ਦੇ ਕਿਸੇ ਵਿਅਕਤੀ ਦੀ ਪ੍ਰੋਫਾਈਲ 'ਤੇ ਅਨੁਸੂਚਿਤ ਜਾਤੀ ਦੇ ਰਿਸ਼ਤਿਆਂ ਦੇ ਬਦਲ ਤੱਕ ਨਹੀਂ ਆਉਂਦੇ, ਜਦੋਂ ਤੱਕ ਕਿ ਉਹ ਹੋਰ ਬਾਕੀ ਜਾਤਾਂ ਦਾ ਬਦਲ ਨਹੀਂ ਚੁਣਦਾ ਹੈ। ਹਾਲਾਂਕਿ ਸ਼ਾਦੀ ਡਾਟ ਕਾਮ ਨੇ ਜਾਤੀ ਅਧਾਰਿਤ ਭੇਦਭਾਵ ਤੋਂ ਇਨਕਾਰ ਕੀਤਾ ਹੈ ਕਿਉਂਕਿ ਇਸ ਦੀ ਸੈਟਿੰਗ (ਭਾਈਚਾਰੇ ਲਈ) ਭੇਦਭਾਵ ਪੂਰਨ ਨਹੀਂ ਹੈ। ਇਕ ਵਕੀਲ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਬ੍ਰਿਟੇਨ ਦੇ ਬਰਾਬਰਤਾ ਕਾਨੂੰਨ ਦੀ ਸੰਭਾਵਿਤ ਤੌਰ 'ਤੇ ਉਲੰਘਣਾ ਹੋ ਸਕਦੀ ਹੈ। ਭਾਰਤ 'ਚ ਜਾਤੀਗਤ ਭੇਦਭਾਵ ਗੈਰਕਾਨੂੰਨੀ ਹੈ। ਬ੍ਰਿਟੇਨ 'ਚ ਬਰਾਬਰਤਾ ਐਕਟ 2010 ਨਸਲ ਅਤੇ ਹੋਰ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ ਭੇਦਭਾਵ ਨੂੰ ਰੋਕਦਾ ਹੈ।

ਕੀ ਕਹਿਣਾ ਹੈ ਸ਼ਾਦੀ ਡਾਟ ਕਾਮ ਦੇ ਬੁਲਾਰੇ ਦਾ
ਵੈਬਸਾਈਟ ਦੇ ਬੁਲਾਰੇ ਨੇ ਅਖਬਾਰ ਨੂੰ ਕਿਹਾ ਕਿ ਅਸੀਂ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਹੇ ਹਨ ਕਿਉਂਕਿ ਇਹ ਮੰਚ ਭਾਈਚਾਰੇ ਜਾਂ ਨਸਲ ਦੇ ਆਧਾਰ 'ਤੇ ਭੇਦਭਾਵ ਨਹੀਂ ਕਰਦਾ ਅਤੇ ਹਰੇਕ ਵਿ੍ਕਤੀ ਨੂੰ ਬਰਾਬਰ ਮੌਕਾ ਮੁਹੱਈਆ ਕਰਵਾਉਂਦਾ ਹੈ, ਭਾਵੇਂ ਹੀ ਉਸ ਦਾ ਨਸਲ ਜਾਂ ਭਾਈਚਾਰਾ ਕੁਝ ਵੀ ਹੋਵੇ। 


Sunny Mehra

Content Editor

Related News