SFJ ਵੱਲੋਂ ਸੈਨ ਫਰਾਂਸਿਸਕੋ ''ਚ 28 ਜਨਵਰੀ ਨੂੰ ਖਾਲਿਸਤਾਨੀ ਰਾਏਸ਼ੁਮਾਰੀ ਕਰਵਾਉਣ ਦਾ ਐਲਾਨ

Saturday, Jan 13, 2024 - 04:12 PM (IST)

ਨਿਊਯਾਰਕ (ਰਾਜ ਗੋਗਨਾ)— ਅਮਰੀਕਾ ਵਿਚ ਸਿੱਖਸ ਫਾਰ ਜਸਟਿਸ (ਐੱਸ.ਜੇ.ਐੱਫ.) ਦੀ ਭਾਰਤ ਵਿਰੋਧੀ ਮੁਹਿੰਮ ਸਿਖ਼ਰਾਂ ’ਤੇ ਹੈ। ਐੱਸ.ਐੱਫ.ਜੇ. ਨੇ ਪੰਜਾਬ ਨੂੰ ਭਾਰਤ ਤੋਂ ਵੱਖਰਾ ਦੇਸ਼ ਬਣਾਉਣ ਲਈ 28 ਜਨਵਰੀ ਨੂੰ ਕੈਲੀਫੋਰਨੀਆ ਦੇ ਸ਼ਹਿਰ ਸੈਨ ਫਰਾਂਸਿਸਕੋ ਵਿੱਚ ਖਾਲਿਸਤਾਨੀ ਰਾਏਸ਼ੁਮਾਰੀ ਕਰਵਾਉਣ ਦਾ ਐਲਾਨ ਕੀਤਾ ਹੈ। ਭਾਰਤ ਖ਼ਿਲਾਫ਼ ਸਾਜ਼ਿਸ਼ ਰੱਚਣ ਵਾਲੇ ਖਾਲਿਸਤਾਨੀਆਂ ਨੂੰ ਅਮਰੀਕਾ ਵੀ ਨਹੀਂ ਰੋਕ ਰਿਹਾ। ਦੱਸਣਯੋਗ ਹੈ ਕਿ ਅਮਰੀਕਾ ਵੱਲੋਂ ਭਾਰਤ 'ਤੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਪਹਿਲਾਂ ਹੀ ਤਣਾਅਪੂਰਨ ਬਣੇ ਹੋਏ ਸਨ। ਇਸ ਦੌਰਾਨ, ਕੈਲੀਫੋਰਨੀਆ ਵਿੱਚ ਹੋਣ ਵਾਲੀ ਕਥਿਤ ਰਾਏਸ਼ੁਮਾਰੀ ਕਾਰਨ ਸਬੰਧਾਂ ਦੇ ਪ੍ਰਭਾਵਿਤ ਹੋਣ ਦਾ ਡਰ ਹੈ, ਕਿਉਂਕਿ ਭਾਰਤ ਨੇ ਵੱਖਵਾਦ ਦਾ ਸਮਰਥਨ ਕਰਨ ਲਈ 2019 ਵਿੱਚ ਸਿੱਖਸ ਫਾਰ ਜਸਟਿਸ ਸੰਗਠਨ 'ਤੇ ਪਾਬੰਦੀ ਲਗਾ ਦਿੱਤੀ ਸੀ।

ਇਹ ਵੀ ਪੜ੍ਹੋ: ਯੂਰਪ ਤੋਂ ਅਮਰੀਕਾ ਤੱਕ ਰਾਮ ਭਗਤਾਂ 'ਚ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਉਤਸ਼ਾਹ, ਪੈਰਿਸ 'ਚ ਵੀ ਨਿਕਲੇਗੀ ਰਾਮ ਰੱਥ ਯਾਤਰਾ

ਸੈਨ ਫਰਾਂਸਿਸਕੋ ਵਿੱਚ 28 ਜਨਵਰੀ ਨੂੰ ਵੋਟਿੰਗ ਹੋਵੇਗੀ। ਇਸ ਤੋਂ ਪਹਿਲਾਂ 2021 'ਚ ਲੰਡਨ, ਜਿਨੇਵਾ ਅਤੇ ਸਵਿਟਜ਼ਰਲੈਂਡ, 2022 'ਚ ਇਟਲੀ, ਟੋਰਾਂਟੋ ਅਤੇ ਬਰੈਂਪਟਨ ਅਤੇ 2023 'ਚ ਆਸਟ੍ਰੇਲੀਆ ਦੇ ਮੈਲਬੋਰਨ 'ਚ ਖਾਲਿਸਤਾਨ ਲਈ ਰਾਏਸ਼ੁਮਾਰੀ ਦਾ ਆਯੋਜਨ ਕੀਤਾ ਗਿਆ ਸੀ। ਅਮਰੀਕਾ ਵਿੱਚ ਖਾਲਿਸਤਾਨੀ ਮੁੱਦੇ ਨੂੰ ਹਵਾ ਦੇਣ ਦਾ ਕੰਮ ਸਿਰਫ਼ ਸਿੱਖਸ ਫਾਰ ਜਸਟਿਸ ਹੀ ਨਹੀਂ ਕਰ ਰਿਹਾ, ਸਗੋਂ ਅਮਰੀਕਾ ਵਿੱਚ ਕਈ ਨਵੀਆਂ ਸੰਸਥਾਵਾਂ ਸਰਗਰਮ ਹੋ ਰਹੀਆਂ ਹਨ। ਵਰਲਡ ਸਿੱਖ ਪਾਰਲੀਮੈਂਟ (ਡਬਲਯੂ.ਐੱਸ.ਪੀ.) ਇੱਕ ਖਾਲਿਸਤਾਨ ਪੱਖੀ ਸੰਗਠਨ ਹੈ ਜਿਸ ਨੇ ਨਿਊਯਾਰਕ ਵਿੱਚ ਆਪਣੀ ਪੰਜਵੀਂ ਜਨਰਲ ਮੀਟਿੰਗ ਵਿੱਚ ਵੱਖਰੇ ਪੰਜਾਬ ਦੀ ਮੰਗ ਨੂੰ ਲੈ ਕੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸਿੱਖ ਯੂਥ ਫਾਰ ਅਮਰੀਕਾ ਵੀ ਇੱਕ ਨਵੀਂ ਸੰਸਥਾ ਹੈ ਜੋ 200 ਤੋਂ ਵੱਧ ਮੈਂਬਰਾਂ ਨਾਲ ਖਾਲਿਸਤਾਨ ਦਾ ਸਮਰਥਨ ਕਰਦੀ ਹੈ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ ਸਾਬਕਾ PM ਜੈਸਿੰਡਾ ਆਰਡਰਨ ਨੇ ਕਰਾਇਆ ਵਿਆਹ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News