ਸ਼੍ਰੀਲੰਕਾ ''ਚ ਗੰਭੀਰ ਹੋਇਆ ਸਿਆਸੀ ਸੰਕਟ, ਸਹਿਯੋਗੀ ਦਲ ਨੇ ਛੱਡਿਆ ਸਰਕਾਰ ਦਾ ਸਾਥ

Tuesday, Apr 05, 2022 - 02:41 PM (IST)

ਸ਼੍ਰੀਲੰਕਾ ''ਚ ਗੰਭੀਰ ਹੋਇਆ ਸਿਆਸੀ ਸੰਕਟ, ਸਹਿਯੋਗੀ ਦਲ ਨੇ ਛੱਡਿਆ ਸਰਕਾਰ ਦਾ ਸਾਥ

ਕੋਲੰਬੋ- ਸ਼੍ਰੀਲੰਕਾ 'ਚ ਸੋਮਵਾਰ ਨੂੰ ਇਕ ਪ੍ਰਮੁੱਖ ਸਹਿਯੋਗੀ ਦਲ ਸ਼੍ਰੀਲੰਕਾ ਫ੍ਰੀਡਮ ਪਾਰਟੀ (ਐੱਸ. ਐੱਲ. ਐੱਫ. ਪੀ.) ਦੇ ਸਰਕਾਰ ਦਾ ਸਾਥ ਛੱਡਣ ਦੇ ਬਅਦ ਸਿਆਸੀ ਸੰਕਟ ਹੋਰ ਗੰਭੀਰ ਸਥਿਤੀ 'ਤੇ ਪੁੱਜ ਗਿਆ ਹੈ। ਪਾਰਟੀ ਨੇ ਸੰਸਦ ਦੇ ਇਕ ਸੁਤੰਤਰ ਸਮੂਹ ਦੇ ਤੌਰ 'ਤੇ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ। ਪਾਰਟੀ ਦੇ 14 ਸਾਂਸਦ ਸੁਤੰਤਰ ਸਮੂਹਾਂ ਦੇ ਤੌਰ 'ਤੇ ਕੰਮ ਕਰਨਗੇ।

ਜ਼ਿਕਰਯੋਗ ਹੈ ਕਿ ਪਾਰਟੀ ਦੀ ਨੁਮਾਇੰਦਗੀ ਕਰਨ ਵਾਲੇ ਮੰਤਰੀਆਂ ਪ੍ਰਿਅੰਕਾਰਾ ਜੈਰਤਨੇ, ਲਸੰਥਾ ਅਲਗਿਆਵੰਨਾ ਤੇ ਡੁਮਿੰਡਾ ਦਿਸਾਨਾਇਕੇ ਨੇ ਆਪਣੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ, ਸ਼੍ਰੀਲੰਕਾ ਫ੍ਰੀਡਮ ਪਾਰਟੀ ਨੇ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਤੋਂ ਇਕ ਹਫ਼ਤੇ ਦੇ ਅੰਦਰ ਇਕ ਕਾਰਜਵਾਹਕ ਸਰਕਾਰ ਨਿਯੁਕਤ ਕਰਨ ਦੀ ਅਪੀਲ ਕੀਤੀ ਸੀ ਤਾਂ ਜੋ ਇੱਥੇ ਮੰਡਰਾ ਰਹੇ ਸੰਕਟਾਂ ਨੂੰ ਦੂਰ ਕੀਤਾ ਜਾ ਸਕੇ।

ਇਕ ਅਪ੍ਰੈਲ ਨੂੰ ਰਾਸ਼ਟਰਪਤੀ ਨੂੰ ਲਿਖੀ ਇਕ ਚਿੱਠੀ 'ਚ ਪਾਰਟੀ ਨੇ ਸੂਚਿਤ ਕੀਤਾ ਕਿ ਜੇਕਰ ਕਾਰਜਵਾਹਕ ਸਰਕਾਰ ਨਿਯੁਕਤ ਕਰਨ ਦੇ ਲਈ ਜ਼ਰੂਰ ਕਦਮ ਨਹੀਂ ਚੁੱਕੇ ਗਏ, ਤਾਂ ਸਰਕਾਰ ਦੇ 14 ਪਾਰਟੀ ਸਾਂਸਦ ਆਪਣਾ ਅਸਤੀਫਾ ਦੇ ਦੇਣਗੇ ਤੇ ਸੰਸਦ 'ਚ ਸੁਤੰਤਰ ਰਹਿਣਗੇ। ਪਾਰਟੀ ਨੇ ਕਿਹਾ ਸੀ ਕਿ ਅਗਲੇ ਕੁਝ ਦਿਨਾਂ 'ਚ ਨੁਮਾਇੰਦਗੀ ਕਰਨ ਵਾਲੇ ਸਾਰੇ ਸਿਆਸੀ ਦਲਾਂ ਦੇ ਨਾਲ ਵਿਚਾਰ-ਵਟਾਂਦਰਾ ਕਰਕੇ ਕਾਰਜਵਾਹਹਕ ਸਰਕਾਰ ਦੀ ਨਿਯੁਕਤੀ ਦੇ ਲਈ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਇਕ ਸਥਾਈ ਪ੍ਰੋਗਰਾਮ ਦੇ ਤਹਿਤ ਦੇਸ਼ ਦਾ ਸ਼ਾਸਨ ਹੋ ਸਕੇ।


author

Tarsem Singh

Content Editor

Related News