ਪਾਕਿਸਤਾਨ 'ਚ ਗੰਭੀਰ ਆਰਥਿਕ ਸੰਕਟ, ਏਅਰਕ੍ਰਾਫਟ ਤੇ ਹੋਰ ਜਾਇਦਾਦਾਂ ਰੱਖੀਆਂ ਗਹਿਣੇ

Friday, Jul 16, 2021 - 05:20 PM (IST)

ਪਾਕਿਸਤਾਨ 'ਚ ਗੰਭੀਰ ਆਰਥਿਕ ਸੰਕਟ, ਏਅਰਕ੍ਰਾਫਟ ਤੇ ਹੋਰ ਜਾਇਦਾਦਾਂ ਰੱਖੀਆਂ ਗਹਿਣੇ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਭਾਰੀ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ। ਹੁਣ ਪਾਕਿਸਤਾਨ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ ਜਿੱਥੋਂ ਦੀ ਸਰਕਾਰ ਦੇਸ਼ ਦੀਆਂ ਇਮਾਰਤਾਂ ਨੂੰ ਗਿਰਵੀ ਰੱਖ ਰਹੀ ਹੈ ਤਾਂ ਜੋ ਪੈਸਾ ਆਵੇ। ਇਸੇ ਤਰ੍ਹਾਂ ਪਾਕਿਸਤਾਨੀ ਏਅਰਲਾਈਨਜ਼ ਜਿਸ ਨੂੰ ਪਾਕਿਸਤਾਨ ਆਪਣਾ ਮਾਣ ਦੱਸਦਾ ਹੈ ਉਹ ਜ਼ਮੀਨ 'ਤੇ ਆ ਚੁੱਕਾ ਹੈ। ਹੁਣ ਪੀ.ਆਈ.ਏ. ਉਦੋਂ ਆਸਮਾਨ ਵਿਚ ਵਿਚ ਉਡਾਣ ਭਰ ਸਕੇਗਾ ਜਦੋਂ ਉਸ ਕੋਲ ਪੈਸੇ ਹੋਣਗੇ।ਲਿਹਾਜਾ ਪਾਕਿਸਤਾਨ ਸਰਕਾਰ ਨੇ ਪਾਕਿਸਤਾਨੀ ਏਅਰਲਾਈਨ ਦੇ ਕਈ ਏਅਰਕ੍ਰਾਫਟ ਸਮੇਤ ਇਮਾਰਤਾਂ ਗਿਰਵੀ ਰੱਖ ਦਿੱਤੀਆਂ ਹਨ।

PunjabKesari

ਏਅਰਕ੍ਰਾਫਟ ਅਤੇ ਇਮਾਰਤਾਂ ਰੱਖੀਆਂ ਗਿਰਵੀ
ਪਾਕਿਸਤਾਨੀ ਨਿਊਜ਼ ਚੈਨਲ ਏ.ਆਰ.ਵਾਈ. ਨਿਊਜ਼ ਦੇ ਮੁਤਾਬਕ ਇਮਰਾਨ ਖਾਨ ਸਰਕਾਰ ਨੇ ਪਾਕਿਸਤਾਨੀ ਏਅਰਲਾਈਨਜ਼ ਏਅਰਕ੍ਰਾਫਟ ਨੂੰ ਗਿਰਵੀ ਰੱਖ ਦਿੱਤਾ ਹੈ। ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀਆਂ ਵਿੱਤੀ ਲੋੜਾਂ ਨੂੰ ਪੂਰਾ ਕਰਨ ਲਈ 20 ਅਰਬ ਰੁਪਏ ਦਾ ਕਰਜ਼ ਜੁਟਾਉਣ ਲਈ ਸੁਕੁਕ ਬਾਂਡ ਜਾਰੀ ਕਰਨ ਦਾ ਫ਼ੈਸਲਾ ਲਿਆ ਹੈ। ਚੈਨਲ ਨਾਲ ਸਬੰਧਤ ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਨੈਸ਼ਨਲ ਜਹਾਜ਼ ਦੀ ਬਿਲਡਿੰਗ ਅਤੇ ਹੋਰ ਜਾਇਦਾਦਾਂ ਨੂੰ 20 ਅਰਬ ਰੁਪਏ ਦੇ ਕਰਜ਼ ਲਈ ਗਿਰਵੀ ਰੱਖਿਆ ਜਾਵੇਗਾ ਅਤੇ ਜਿਸ ਵਿਚ 5 ਅਰਬ ਰੁਪਏ ਦਾ ਗ੍ਰੀਨ ਸ਼ੂ ਵਿਕਲਪ ਸ਼ਾਮਲ ਹੈ।

PunjabKesari

10 ਸਾਲ ਲਈ ਜਹਾਜ਼ ਗਿਰਵੀ
ਏ.ਆਰ.ਵਾਈ. ਨਿਊਜ਼ ਮੁਤਾਬਕ 10 ਸਾਲ ਦੀ ਮਿਆਦ ਵਾਲੇ ਸੁਕੁਕ ਨੂੰ ਪਾਕਿਸਤਾਨ ਸਟਾਕ ਐਕਸਚੇਂਜ (psx) ਵਿਚ ਲਿਸਟਿਡ ਕੀਤਾ ਜਾਵੇਗਾ ਅਤੇ ਪਾਕਿਸਤਾਨੀ ਏਅਰਲਾਈਨਜ਼ ਇਸ ਕਰਜ਼ ਦੀ ਵਰਤੋਂ ਆਪਣੀਆਂ ਵਿੱਤੀ ਲੋੜਾਂ ਨੂੰ ਪੂਰਾ ਕਰਨ ਲਈ ਕਰੇਗੀ। ਮਾਰਚ ਵਿਚ ਪਾਕਿਸਤਾਨ ਸਰਕਾਰ ਨੇ ਅੰਤਰਰਾਸ਼ਟਰੀ ਬਾਜ਼ਾਰ ਵਿਚ 5 ਸਾਲ ਤੋਂ 30 ਸਾਲ ਦੇ ਵਿਚਕਾਰ ਦੀ ਸਮੇਂ ਸੀਮਾ ਅਤੇ 6 ਫੀਸਦੀ ਤੋਂ 8.87 ਫੀਸਦੀ ਵਿਚਕਾਰ ਬਿਆਜ਼ ਦਰ ਨਾਲ ਤਿੰਨ ਵੱਖ-ਵੱਖ ਯੂਰੋਬਾਂਡ ਸ਼ੁਰੂ ਕੀਤੇ ਸਨ। 6 ਫੀਸਦੀ ਦੀ ਬਿਆਜ਼ ਦਰ ਨਾਲ ਸ਼ੁਰੂ ਕੀਤਾ ਗਿਆ ਪੰਜ ਸਾਲ ਦਾ ਯੂਰੋਬਾਂਡ ਇਕ ਬਿਲੀਅਨ ਡਾਲਰ ਹਾਸਲ ਕਰਨ ਵਿਚ ਸਮਰੱਥ ਸੀ ਜਦਕਿ 10 ਸਾਲ ਦੀ ਮਿਆਦ ਲਈ 7.73 ਫੀਸਦੀ ਦੀ ਬਿਆਜ਼ ਦਰ ਨਾਲ ਇਕ ਹੋਰ ਬਾਂਡ ਯੂ.ਐੱਸ. ਇਕ ਬਿਲੀਅਨ ਡਾਲਰ ਹਾਸਲ ਕਰਨ ਸਮਰੱਥ ਸੀ। ਰਿਪੋਰਟ ਮੁਤਾਬਕ ਪਾਕਿਸਤਾਨ ਵਿਚ 30 ਸਾਲ ਦੇ ਯੂਰੋ ਬਾਂਡ ਜ਼ਰੀਏ 8.87 ਫੀਸਦੀ ਬਿਆਜ਼ ਦਰ ਦੇ ਕੇ 500 ਬਿਲੀਅਨ ਅਮਰੀਕੀ ਡਾਲਰ ਜੁਟਾਉਣ ਦਾ ਟੀਚਾ ਰੱਖਿਆ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਜਨਤਾ ਦਾ ਬੁਰਾ ਹਾਲ, ਮੁੜ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

ਇਮਰਾਨ ਸਰਕਾਰ ਨੇ ਵਧਾਇਆ ਦੇਸ਼ 'ਤੇ ਕਰਜ਼
ਪਾਕਿਸਤਾਨੀ ਅਖ਼ਬਾਰ ਟ੍ਰਿਬਿਊਨ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਜਦੋਂ ਤੋਂ ਇਮਰਾਨ ਖਾਨ ਨੇ ਪਾਕਿਸਤਾਨ ਦੀ ਸੱਤਾ ਸੰਭਾਲੀ ਹੈ ਉਦੋਂ ਤੋਂ ਹਰੇਕ ਸਾਲ ਪਾਕਿਸਤਾਨ ਦੇ ਵਿਦੇਸ਼ੀ ਕਰਜ਼ ਵਿਚ 4.74 ਟ੍ਰਿਲੀਅਨ ਰੁਪਏ ਕਰਜ਼ ਦਾ ਵਾਧਾ ਹੋ ਰਿਹਾ ਹੈ। ਉੱਥੇ ਇਮਰਾਨ ਖਾਨ ਨੇ ਜਦੋਂ ਪਾਕਿਸਤਾਨ ਦੀ ਸੱਤਾ ਸੰਭਾਲੀ ਸੀ ਉਸ ਸਮੇਂ ਪਾਕਿਸਤਾਨ ਦੀ ਅਰਥਵਿਵਸਥਾ 313 ਬਿਲੀਅਨ ਡਾਲਰ ਦੀ ਸੀ। ਹੁਣ ਪਾਕਿਸਤਾਨ ਦੀ ਅਰਥਵਿਵਸਥਾ ਘੱਟ ਕੇ 296 ਬਿਲੀਅਨ ਡਾਲਰ ਹੋ ਗਈ ਹੈ। ਪਾਕਿਸਤਾਨ ਵਿਚ ਲੋਕਾਂ ਦੀ ਖਰੀਦਣ ਸਮਰੱਥ ਵੀ 1 3  ਫੀਸਦੀ ਘੱਟ ਹੋਈ ਹੈ। ਇਮਰਾਨ ਖਾਨ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਪਾਕਿਸਤਾਨ ਦਾ ਵਿੱਤੀ ਘਾਟਾ 8.1 ਫੀਸਦੀ ਸੀ ਜੋ ਹੁਣ ਵੱਧ ਕੇ 9.1 ਫੀਸਦੀ ਹੋ ਚੁੱਕਾ ਹੈ। ਉੱਥੇ ਪਾਕਿਸਤਾਨ ਦਾ ਬਜਟ ਘਾਟਾ ਵੱਧ ਕੇ 8 ਫੀਸਦੀ ਤੋਂ ਉੱਪਰ ਜਾ ਚੁੱਕਾ ਹੈ।

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਹਿੰਦੂਆਂ, ਈਸਾਈਆਂ ਦਾ ਜ਼ਬਰੀ ਕਰਵਾਇਆ ਜਾ ਰਿਹੈ ਧਰਮ ਪਰਿਵਰਤਨ : ਅਮਰੀਕੀ ਸਾਂਸਦ

ਨੋਟ- ਪਾਕਿਸਤਾਨ ਵਿਚ ਲਗਾਤਾਰ ਵੱਧ ਰਹੇ ਗੰਭੀਰ ਆਰਥਿਕ ਸੰਕਟ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News