ਮਹਾਜੰਗ ਦੀ ਤਿਆਰੀ? ਟਰੰਪ ਦੇ ''ਆਰਮਾਡਾ'' ਨੇ ਵਧਾਈ ਈਰਾਨ ਦੀ ਧੜਕਣ, ਪੱਛਮੀ ਏਸ਼ੀਆ ''ਚ ਬਣੇ ਜੰਗ ਵਰਗੇ ਹਾਲਾਤ
Friday, Jan 23, 2026 - 12:34 PM (IST)
ਵਾਸ਼ਿੰਗਟਨ : ਈਰਾਨ ਵਿੱਚ ਜਾਰੀ ਖ਼ੂਨੀ ਸੰਘਰਸ਼ ਅਤੇ ਹਜ਼ਾਰਾਂ ਮੌਤਾਂ ਦੇ ਵਿਚਕਾਰ ਹੁਣ ਦੁਨੀਆ 'ਤੇ ਮਹਾਜੰਗ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਅਮਰੀਕਾ ਦੇ ਕਈ ਜੰਗੀ ਬੇੜੇ ਪੱਛਮੀ ਏਸ਼ੀਆ ਵੱਲ ਵਧ ਰਹੇ ਹਨ, ਜਿਸ ਕਾਰਨ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਡੂੰਘਾ ਹੁੰਦਾ ਜਾ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਦੇਰ ਰਾਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਫੌਜੀ ਕਾਰਵਾਈ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਫੌਜੀ ਤਾਕਤ ਇੱਕ "ਆਰਮਾਡਾ" (Armada) ਦੇ ਸਮਾਨ ਹੈ।
ਇਹ ਵੀ ਪੜ੍ਹੋ: 5000 ਮੌਤਾਂ ਤੇ 26 ਹਜ਼ਾਰ ਗ੍ਰਿਫ਼ਤਾਰੀਆਂ! ਈਰਾਨ 'ਚ ਪ੍ਰਦਰਸ਼ਨਕਾਰੀਆਂ 'ਤੇ ਕਹਿਰ
ਕੀ ਹੈ ਟਰੰਪ ਦਾ 'ਆਰਮਾਡਾ'?
ਦੱਸ ਦੇਈਏ ਕਿ ਜਦੋਂ ਕਈ ਜੰਗੀ ਬੇੜੇ ਅਤੇ ਹਥਿਆਰਬੰਦ ਜਹਾਜ਼ ਇੱਕਠੇ ਕਿਸੇ ਖਾਸ ਮਿਸ਼ਨ ਜਾਂ ਜੰਗ ਲਈ ਰਵਾਨਾ ਹੁੰਦੇ ਹਨ, ਤਾਂ ਉਸ ਨੂੰ 'ਆਰਮਾਡਾ' ਕਿਹਾ ਜਾਂਦਾ ਹੈ। ਅਮਰੀਕਾ ਦਾ ਇਹ ਕਾਫ਼ਲਾ ਕਿਸੇ ਵੀ ਵੱਡੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਇਨਸਾਨੀਅਤ ਸ਼ਰਮਸਾਰ ; ਮਾਸੂਮ ਨੂੰ 'ਚਾਰੇ' ਵਜੋਂ ਵਰਤ ਕੇ ਪਿਤਾ ਸਮੇਤ ਚੁੱਕਿਆ !
ਈਰਾਨ ਨਾਲ ਜੰਗ ਦਾ ਵਧਿਆ ਖ਼ਦਸ਼ਾ
ਅਮਰੀਕਾ ਵੱਲੋਂ ਸਮੁੰਦਰ ਦੇ ਰਸਤੇ ਦਿਖਾਈ ਗਈ ਇਸ ਤਾਕਤ ਨੇ ਪੂਰੇ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਮਾਹਿਰਾਂ ਮੁਤਾਬਕ, ਟਰੰਪ ਦਾ ਇਹ ਕਦਮ ਸਿੱਧੇ ਤੌਰ 'ਤੇ ਈਰਾਨ ਨੂੰ ਘੇਰਨ ਦੀ ਰਣਨੀਤੀ ਹੈ। ਈਰਾਨ ਵਿੱਚ ਪਹਿਲਾਂ ਹੀ ਅੰਦਰੂਨੀ ਹਾਲਾਤ ਬੇਕਾਬੂ ਹਨ ਅਤੇ ਹੁਣ ਬਾਹਰੋਂ ਅਮਰੀਕੀ ਬੇੜਿਆਂ ਦੀ ਮੌਜੂਦਗੀ ਨੇ ਜੰਗ ਦੇ ਖ਼ਦਸ਼ੇ ਨੂੰ ਹੋਰ ਪੱਕਾ ਕਰ ਦਿੱਤਾ ਹੈ।
ਪੱਛਮੀ ਏਸ਼ੀਆ 'ਚ ਹੜਕੰਪ
ਜੰਗੀ ਬੇੜਿਆਂ ਦੇ ਇਸ ਕਾਫ਼ਲੇ ਦੇ ਪੱਛਮੀ ਏਸ਼ੀਆ ਵੱਲ ਵਧਣ ਨਾਲ ਅਰਬ ਦੇਸ਼ਾਂ ਵਿੱਚ ਵੀ ਹਲਚਲ ਤੇਜ਼ ਹੋ ਗਈ ਹੈ। ਟਰੰਪ ਦੀ ਇਸ 'ਵਾਰਨਿੰਗ' ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਹੁਣ ਈਰਾਨ ਦੇ ਮੁੱਦੇ 'ਤੇ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ।
ਇਹ ਵੀ ਪੜ੍ਹੋ: 'ਗ੍ਰੀਨਲੈਂਡ ਸਾਡਾ ਹੈ, ਇਸ ਨਾਲ ਕੋਈ ਸਮਝੌਤਾ ਨਹੀਂ..', ਟਰੰਪ ਨੂੰ ਡੈਨਮਾਰਕ ਦੀ PM ਦਾ ਠੋਕਵਾਂ ਜਵਾਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
