ਅਫਗਾਨਿਸਤਾਨ ਵਿਚ ਹੇਰਾਤ ਦੀ ਜੇਲ ਵਿਚ ਦੰਗਾ, 8 ਲੋਕਾਂ ਦੀ ਮੌਤ

10/29/2020 6:50:18 PM

ਕਾਬੁਲ: ਪੱਛਮੀ ਅਫਗਾਨਿਸਤਾਨ ਦੀ ਇਕ ਜੇਲ ਵਿਚ ਦੰਗਾ ਹੋਣ ਨਾਲ ਘੱਟ ਤੋਂ ਘੱਟ 8 ਕੈਦੀਆਂ ਦੀ ਮੌਤ ਹੋ ਗਈ ਹੈ। ਸੂਬੇ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਬੇ ਦੇ ਸਿਹਤ ਵਿਭਾਗ ਦੇ ਬੁਲਾਰੇ ਮੁਹੰਮਦ ਰਫੀਕ ਸ਼ਿਰਜਈ ਮੁਤਾਬਕ ਪੱਛਮੀ ਹੇਰਾਤ ਸੂਬੇ ਦੀ ਰਾਜਧਾਨੀ ਹੇਰਾਤ ਦੀ ਇਕ ਜੇਲ ਵਿਚ ਬੁੱਧਵਾਰ ਰਾਤ ਨੂੰ ਹਿੰਸਾ ਹੋਈ। ਉਨ੍ਹਾਂ ਨੇ ਕਿਹਾ ਕਿ ਹਿੰਸਾ ਵਿਚ 12 ਹੋਰ ਲੋਕ ਵੀ ਜ਼ਖਮੀ ਹੋ ਗਏ, ਜਿਨ੍ਹਾਂ ਵਿਚ 8 ਕੈਦੀ ਤੇ ਚਾਰ ਸੁਰੱਖਿਆ ਕਰਮਚਾਰੀ ਸ਼ਾਮਲ ਹਨ। ਜੇਲ ਵਿਚ ਤਕਰੀਬਨ ਦੋ ਹਜ਼ਾਰ ਕੈਦੀ ਰੱਖੇ ਜਾਂਦੇ ਹਨ।

ਫਿਲਹਾਲ ਹਿੰਸਾ ਦੇ ਪਿੱਛੇ ਤਾਲਿਬਾਨ ਦਾ ਹੱਥ ਹੋਣ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਸੂਬਾਈ ਗਵਰਨਰ ਦੇ ਬੁਲਾਰੇ ਜਿਲਾਨੀ ਫਰਹਾਦ ਨੇ ਕਿਹਾ ਕਿ ਜੇਲ ਦੇ ਸੁਰੱਖਿਆ ਕਰਮਚਾਰੀ ਜੇਲ ਦੇ ਬਲਾਕ ਪੰਜ ਵਿਚ ਕੈਦੀਆਂ ਵਲੋਂ ਬਣਾਈ ਗਈ ਇਕ ਕਥਿਤ ਵੰਡ ਨੂੰ ਹਟਾ ਰਹੇ ਸਨ ਜਦੋਂ ਇਹ ਹਿੰਸਾ ਭੜਕ ਗਈ। ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਕੈਦੀਆਂ ਦੇ ਕੋਲ ਮੌਜੂਦ ਕੁਝ ਗੈਰ-ਲੋੜੀਦੀਆਂ ਚੀਜ਼ਾਂ ਲੈਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਕੈਦੀਆਂ ਨੇ ਵਿਰੋਧ ਕੀਤਾ। ਸ਼ਿਰਜਈ ਨੇ ਕਿਹਾ ਕਿ 8 ਵਿਚੋਂ ਇਕ ਕੈਦੀ ਦੀ ਮੌਤ ਗੋਲੀ ਲੱਗਣ ਕਾਰਣ ਮੌਤ ਹੋਈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਸੂਬੇ ਦੇ ਇਕ ਅਧਿਕਾਰੀ ਨੇ ਨਾਮ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਕੈਦੀਆਂ ਨੇ ਜੇਲ ਦੇ ਇਕ ਹਿੱਸੇ ਨੂੰ ਅੱਗ ਲਗਾ ਦਿੱਤੀ ਸੀ।

ਇਹ ਵੀ ਪੜ੍ਹੋ: ਪਾਕਿ ਮੰਤਰੀ ਦਾ ਵੱਡਾ ਕਬੂਲਨਾਮਾ, ਇਮਰਾਨ ਸਰਕਾਰ ਨੇ ਕਰਵਾਇਆ ਸੀ ਪੁਲਵਾਮਾ ਹਮਲਾ (ਵੀਡੀਓ)


Baljit Singh

Content Editor

Related News