ਫਰਾਂਸ ’ਚ ਰੇਵ ਪਾਰਟੀ ਦੌਰਾਨ ਪੁਲਸ ਨਾਲ ਝੜਪ ''ਚ ਕਈ ਜ਼ਖਮੀ
Sunday, Jun 20, 2021 - 03:51 AM (IST)
ਪੈਰਿਸ (ਭੱਟੀ) - ਫਰਾਂਸ ਦੇ ਪੱਛਮੀ ਭਾਗ ਵਿਚ ਅਣਅਧਿਕਾਰਤ ਰੇਵ ਪਾਰਟੀ ਤੋਂ ਲੋਕਾਂ ਨੂੰ ਭਜਾਉਣ ਦੀ ਕੋਸ਼ਿਸ਼ ਦੌਰਾਨ ਪੁਲਸ ਨਾਲ ਝੜਪ ਵਿਚ 22 ਸਾਲ ਦਾ ਇਕ ਨੌਜਵਾਨ ਆਪਣਾ ਹੱਥ ਗਵਾ ਬੈਠਾ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਰੇਡਾਨ ਦੇ ਬ੍ਰਿਟਨੀ ਸ਼ਹਿਰ ਨੇੜੇ ਇਕ ਮੈਦਾਨ ਵਿਚ ਸ਼ੁੱਕਰਵਾਰ ਰਾਤ ਨੂੰ ਤਣਾਅ ਫੈਲ ਗਿਆ। ਦੋ ਦਿਨ ਪਹਿਲਾਂ ਵੀ ਫਰਾਂਸ ਨੇ ਰਾਤ ਦਾ ਕਰਫਿਊ ਹਟਾਇਆ ਸੀ, ਜੋ ਅੱਠ ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਲੱਗਾ ਹੋਇਆ ਸੀ। ਇਸ ਕਰਫਿਊ ਕਾਰਨ ਨੌਜਵਾਨ ਬੇਚੈਨ ਹੋ ਰਹੇ ਸਨ।
ਇਹ ਵੀ ਪੜ੍ਹੋ- ਗਾਂਜੇ ਨੂੰ ਲੈ ਕੇ ਵਿਗਿਆਨੀਆਂ ਦਾ ਨਵਾਂ ਦਾਅਵਾ, ਦਿਮਾਗ ਦੀਆਂ ਇਨ੍ਹਾਂ ਬੀਮਾਰੀਆਂ ਦਾ ਹੋਵੇਗਾ ਇਲਾਜ
ਆਨਲਾਈਨ ਸਾਂਝੀਆਂ ਕੀਤੀਆਂ ਗਈਆਂ ਹਿੰਸਾ ਦੀਆਂ ਤਸਵੀਰਾਂ ਵਿਚ ਪੁਲਸ ਹਿੰਸਕ ਲੋਕਾਂ ’ਤੇ ਹੰਝੂ ਗੈਸ ਦੇ ਗੋਲੇ ਦਾਗਦੀ ਹੋਈ ਨਜ਼ਰ ਆ ਰਹੀ ਹੈ ਜਦਕਿ ਜਵਾਬ ਵਿਚ ਪਾਰਟੀ ਕਰਨ ਵਾਲੇ ਲੋਕ ਧਾਤਾਂ ਦੇ ਗੋਲੇ, ਗੈਸੋਲਿਨ ਬੰਬ ਅੇਤ ਹੋਰ ਨੁਕਸਾਨਦੇਹ ਚੀਜ਼ਾਂ ਸੁੱਟਦੇ ਹੋਏ ਦਿਖ ਰਹੇ ਹਨ। ਖੇਤਰ ਦੇ ਚੋਟੀ ਦੇ ਸਰਕਾਰੀ ਅਧਿਕਾਰੀ ਐਮਨੁਅਲ ਬਰਥਿਅਰ ਨੇ ਇਸਦੀ ਪੁਸ਼ਟੀ ਕੀਤੀ। ਸਥਾਨਕ ਅਧਿਕਾਰੀਆਂ ਮੁਤਾਬਕ ਇਥੇ ਲਗਭਗ 1500 ਲੋਕ ਜੁਟੇ ਸਨ। ਬਰਥਿਅਰ ਨੇ ਪੱਤਰਾਕਾਰਾਂ ਨਾਲ ਗੱਲਬਾਤ ਵਿਚ ਲੋਕਾਂ ’ਤੇ ‘ਬਹੁਤ ਜ਼ਿਆਦਾ’ ਹਿੰਸਾ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲਸ ਨੂੰ ਭੀੜ ਨੂੰ ਖਿੰਡਾਉਣ ਕਰਨ ’ਚ 7 ਘੰਟੇ ਤੋਂ ਜ਼ਿਆਦਾ ਸਮਾਂ ਲੱਗ ਗਿਆ ਅਤੇ ਸ਼ਨੀਵਾਰ ਸਵੇਰੇ ਵੀ ਅਧਿਕਾਰੀ ਮੈਦਾਨ ਖਾਲੀ ਕਰਵਾ ਰਹੇ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।