ਸ਼ਰਨਾਰਥੀਆਂ ਦੇ ਕਾਫਲੇ 'ਤੇ ਰੂਸੀ ਫ਼ੌਜ ਵੱਲੋਂ ਗੋਲੀਬਾਰੀ, ਯੂਕ੍ਰੇਨ ਦੇ ਸੱਤ ਲੋਕਾਂ ਦੀ ਮੌਤ

03/13/2022 10:50:05 AM

ਕੀਵ (ਭਾਸ਼ਾ)- ਸ਼ਰਨਾਰਥੀਆਂ ਦੇ ਕਾਫਲੇ ‘ਤੇ ਰੂਸੀ ਗੋਲਾਬਾਰੀ ਵਿੱਚ ਇੱਕ ਬੱਚੇ ਸਮੇਤ ਸੱਤ ਯੂਕ੍ਰੇਨ ਦੇ 7 ਲੋਕਾ ਦੀ ਮੌਤ ਹੋ ਗਈ। ਹਮਲੇ ਤੋਂ ਬਾਅਦ ਇਸ ਕਾਫਲੇ ਨੂੰ ਵਾਪਸ ਪਰਤਣ ਲਈ ਮਜਬੂਰ ਹੋਣਾ ਪਿਆ। ਯੂਕ੍ਰੇਨ ਦੇ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਇਕ ਰਿਪੋਰਟ ਮੁਤਾਬਕ ਇਹ ਸੱਤ ਲੋਕ ਰਾਜਧਾਨੀ ਕੀਵ ਤੋਂ 20 ਕਿਲੋਮੀਟਰ ਉੱਤਰ-ਪੂਰਬ ਵਿਚ ਪੇਰੇਮੋਹਾ ਪਿੰਡ ਤੋਂ ਆਪਣੀ ਜਾਨ ਬਚਾ ਕੇ ਭੱਜ ਰਹੇ ਸੈਂਕੜੇ ਲੋਕਾਂ ਦੇ ਕਾਫਲੇ ਵਿਚ ਸ਼ਾਮਲ ਸਨ। ਇਸ ਗੋਲੀਬਾਰੀ 'ਚ ਲੋਕ ਜ਼ਖਮੀ ਵੀ ਹੋਏ ਹਨ। 

ਪੜ੍ਹੋ ਇਹ ਅਹਿਮ ਖ਼ਬਰ -ਕਾਂਗੋ 'ਚ ਪਟੜੀ ਤੋਂ ਉਤਰੀ ਮਾਲਗੱਡੀ, ਘੱਟੋ-ਘੱਟ 60 ਲੋਕਾਂ ਦੀ ਮੌਤ ਤੇ ਕਈ ਜ਼ਖਮੀ

ਰੂਸ ਨੇ ਕਿਹਾ ਹੈ ਕਿ ਉਹ ਟਕਰਾਅ ਵਾਲੇ ਖੇਤਰਾਂ ਦੇ ਬਾਹਰ ਮਾਨਵਤਾਵਾਦੀ ਗਲਿਆਰੇ ਬਣਾਏਗਾ ਪਰ ਯੂਕ੍ਰੇਨ ਦੇ ਅਧਿਕਾਰੀਆਂ ਨੇ ਰੂਸ 'ਤੇ ਉਨ੍ਹਾਂ ਰੂਟਾਂ 'ਤੇ ਰੁਕਾਵਟ ਪਾਉਣ ਅਤੇ ਨਾਗਰਿਕਾਂ 'ਤੇ ਗੋਲੀਬਾਰੀ ਕਰਨ ਦਾ ਦੋਸ਼ ਲਗਾਇਆ ਹੈ। ਯੂਕ੍ਰੇਨ ਦੀ ਉਪ ਪ੍ਰਧਾਨ ਮੰਤਰੀ ਇਰੀਨਾ ਵੇਰੇਸ਼ਚੁਕ ਨੇ ਸ਼ਨੀਵਾਰ ਨੂੰ ਕਿਹਾ ਕਿ ਅਜਿਹੇ 14 ਗਲਿਆਰਿਆਂ 'ਤੇ ਸਹਿਮਤੀ ਬਣੀ ਸੀ ਪਰ ਸ਼ਨੀਵਾਰ ਨੂੰ ਸਿਰਫ 9 ਹੀ ਲਾਂਘੇ ਖੋਲ੍ਹੇ ਗਏ ਅਤੇ ਇਨ੍ਹਾਂ ਰਾਹੀਂ ਦੇਸ਼ ਭਰ 'ਚੋਂ 13,000 ਲੋਕਾਂ ਨੂੰ ਬਾਹਰ ਕੱਢਿਆ ਗਿਆ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਮੁਤਾਬਕ 17 ਦਿਨ ਪਹਿਲਾਂ ਦੇਸ਼ 'ਤੇ ਰੂਸੀ ਹਮਲੇ ਤੋਂ ਬਾਅਦ ਘੱਟੋ-ਘੱਟ 25 ਲੱਖ ਲੋਕ ਯੂਕ੍ਰੇਨ ਛੱਡ ਚੁੱਕੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News