ਪਾਕਿਸਤਾਨ ''ਚ ਵੈਨ-ਟਰੇਲਰ ਦੀ ਟੱਕਰ ''ਚ ਸੱਤ ਲੋਕਾਂ ਦੀ ਮੌਤ

Monday, Jul 15, 2024 - 09:20 PM (IST)

ਪਾਕਿਸਤਾਨ ''ਚ ਵੈਨ-ਟਰੇਲਰ ਦੀ ਟੱਕਰ ''ਚ ਸੱਤ ਲੋਕਾਂ ਦੀ ਮੌਤ

ਇਸਲਾਮਾਬਾਦ : ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਵਿਚ ਸੋਮਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਇਲਾਕੇ ਦੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਸੂਬੇ ਦੇ ਜਮਸ਼ੋਰੋ ਜ਼ਿਲ੍ਹੇ ਵਿਚ ਇੱਕ ਛੋਟੀ ਯਾਤਰੀ ਵੈਨ ਇੱਕ ਟਰੇਲਰ ਨਾਲ ਟਕਰਾ ਗਈ।

ਪੁਲਸ ਨੇ ਕਿਹਾ ਕਿ ਯਾਤਰੀ ਵੈਨ ਹੈਦਰਾਬਾਦ ਤੋਂ ਕਰਾਚੀ ਜਾ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ, ਉਨ੍ਹਾਂ ਨੇ ਕਿਹਾ ਕਿ ਇਹ ਹਾਦਸਾ ਤੇਜ਼ ਰਫਤਾਰ ਕਾਰਨ ਵਾਪਰਿਆ। ਸਾਰੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੁੱਖ ਤੌਰ 'ਤੇ ਖਰਾਬ ਰੱਖ-ਰਖਾਅ ਵਾਲੇ ਵਾਹਨਾਂ, ਖਸਤਾਹਾਲ ਸੜਕਾਂ ਤੇ ਸੜਕ ਸੁਰੱਖਿਆ ਉਪਾਵਾਂ ਦੀ ਅਣਗਹਿਲੀ ਕਾਰਨ ਪਾਕਿਸਤਾਨ ਵਿਚ ਸੜਕ ਹਾਦਸੇ ਅਕਸਰ ਵਾਪਰਦੇ ਹਨ।


author

DILSHER

Content Editor

Related News