ਜਾਪਾਨੀ ਜਲ ਖੇਤਰ ''ਚ ਦੱਖਣੀ ਕੋਰੀਆਈ ਟੈਂਕਰ ਪਲਟਣ ਕਾਰਨ 7 ਲੋਕਾਂ ਦੀ ਮੌਤ

Wednesday, Mar 20, 2024 - 05:21 PM (IST)

ਜਾਪਾਨੀ ਜਲ ਖੇਤਰ ''ਚ ਦੱਖਣੀ ਕੋਰੀਆਈ ਟੈਂਕਰ ਪਲਟਣ ਕਾਰਨ 7 ਲੋਕਾਂ ਦੀ ਮੌਤ

ਟੋਕੀਓ (ਭਾਸ਼ਾ)- ਜਾਪਾਨ ਦੇ ਦੱਖਣ-ਪੱਛਮੀ ਟਾਪੂ ਦੇ ਜਲ ਖੇਤਰ ਵਿਚ ਇਕ ਦੱਖਣੀ ਕੋਰੀਆਈ ਟੈਂਕਰ ਦੇ ਪਲਟਣ ਕਾਰਨ ਚਾਲਕ ਦਲ ਦੇ 7 ਮੈਂਬਰਾਂ ਦੀ ਮੌਤ ਹੋ ਗਈ। ਜਾਪਾਨ ਕੋਸਟ ਗਾਰਡ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕੀਓਯਾਂਗ ਸਨ ਰਸਾਇਣਕ ਟੈਂਕਰ ਵਿੱਚ 11 ਗੈਰ-ਜਾਪਾਨੀ ਚਾਲਕ ਦਲ ਸਵਾਰ ਸਨ। ਕੋਸਟ ਗਾਰਡ ਨੇ ਕਿਹਾ ਕਿ ਕੀਓਯਾਂਗ ਸਨ ਰਸਾਇਣਕ ਟੈਂਕਰ ਦੇ ਮੁਸੀਬਤ ਵਿੱਚ ਹੋਣ ਦੀ ਸੂਚਨਾ ਮਿਲੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਇਹ ਜਾਪਾਨ ਦੇ ਮੁਤਸੁਰਾ ਟਾਪੂ ਦੇ ਨੇੜੇ ਖ਼ਰਾਬ ਮੌਸਮ ਤੋਂ ਬਚਣ ਦੀ ਕੋਸ਼ਿਸ਼ ਵਿੱਚ ਇੱਕ ਪਾਸੇ ਵੱਲ ਝੁਕ ਰਿਹਾ ਹੈ। ਜਦੋਂ ਤੱਕ ਬਚਾਅ ਕਰਮਚਾਰੀ ਮੌਕੇ 'ਤੇ ਪਹੁੰਚੇ, ਉਦੋਂ ਤੱਕ ਟੈਂਕਰ ਪੂਰੀ ਤਰ੍ਹਾਂ ਪਲਟ ਚੁੱਕਾ ਸੀ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਨੌਜਵਾਨ 'ਤੇ ਹਮਲਾ, ਨਕਾਬਪੋਸ਼ ਲੁਟੇਰਿਆਂ ਨੇ ਕਾਰ ਖੋਹਣ ਦੀ ਕੀਤੀ ਕੋਸ਼ਿਸ਼

NHK ਟੀਵੀ 'ਤੇ ਪ੍ਰਸਾਰਿਤ ਤਸਵੀਰਾਂ ਵਿਚ ਸਮੁੰਦਰੀ ਜਹਾਜ਼ ਪੂਰੀ ਤਰ੍ਹਾਂ ਪਲਟਿਆ ਨਜ਼ਰ ਆ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿੱਚ ਚਾਲਕ ਦਲ ਦੇ 11 ਮੈਂਬਰ ਸਵਾਰ ਸਨ, ਜਿਨ੍ਹਾਂ ਵਿਚੋਂ 9 ਮੈਂਬਰਾਂ ਨੂੰ ਬਚਾਇਆ ਗਿਆ ਸੀ, ਪਰ ਬਾਅਦ ਵਿੱਚ ਉਨ੍ਹਾਂ ਵਿੱਚੋਂ 7 ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚਾਲਕ ਦਲ ਦਾ ਇੱਕ ਮੈਂਬਰ ਜ਼ਿੰਦਾ ਪਾਇਆ ਗਿਆ ਹੈ, ਜਦਕਿ  ਕੋਸਟ ਗਾਰਡ 2 ਹੋਰ ਮੈਂਬਰਾਂ ਦੀ ਭਾਲ ਕਰ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਵਿਅਕਤੀ ਨੂੰ ਮਿਲਿਆ ਹੈ ਪਰ ਉਸ ਦੀ ਹਾਲਤ ਬਾਰੇ ਜਾਣਕਾਰੀ ਨਹੀਂ ਹੈ। NHK ਦੇ ਅਨੁਸਾਰ, ਸਮੁੰਦਰੀ ਜਹਾਜ਼ ਜਾਪਾਨੀ ਬੰਦਰਗਾਹ ਹਿਮੇਜੀ ਤੋਂ ਦੱਖਣੀ ਕੋਰੀਆ ਦੇ ਉਲਸਾਨ ਵੱਲ ਜਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਟੈਂਕਰ ਵਿੱਚ 980 ਟਨ ਐਕਰੀਲਿਕ ਐਸਿਡ ਸੀ। ਅਜੇ ਤੱਕ, ਟੈਂਕਰ ਦੇ ਲੀਕ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਅਤੇ ਅਧਿਕਾਰੀ ਲੀਕ ਹੋਣ ਦੀ ਸਥਿਤੀ ਵਿੱਚ ਲਾਗੂ ਕੀਤੇ ਜਾਣ ਵਾਲੇ ਵਾਤਾਵਰਣ ਸੁਰੱਖਿਆ ਉਪਾਵਾਂ ਦਾ ਅਧਿਐਨ ਕਰ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ: US 'ਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਹੋਵੇਗੀ ਜੇਲ੍ਹ, ਗ੍ਰਿਫ਼ਤਾਰੀ ਵਾਲੇ ਕਾਨੂੰਨ 'ਤੇ ਲੱਗੀ ਰੋਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News